ਹੋਲੀ ਮੌਕੇ ਮੁਹਾਲੀ ਦੀਆਂ ਮਾਰਕੀਟਾਂ ਵਿੱਚ ਹੁੱਲੜਬਾਜ਼ੀ ’ਤੇ ਰੋਕ ਲਗਾਏ ਪੁਲੀਸ: ਜੇਪੀ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਾਰਚ:
ਇੱਥੋਂ ਦੇ ਫੇਜ਼-3ਬੀ2 ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਨੇ ਐਸਐਸਪੀ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਹੋਲੀ ਮੌਕੇ ਮੁਹਾਲੀ ਦੀਆਂ ਮਾਰਕੀਟਾਂ ਵਿੱਚ ਹੁੰਦੀ ਹੁਲੜਬਾਜੀ ਰੋਕੀ ਜਾਵੇ। ਐਸਐਸਪੀ ਨੂੰ ਲਿਖੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਅਜਿਹਾ ਹਰ ਸਾਲ ਵੇਖਣ ਵਿੱਚ ਆਉੱਦਾ ਹੈ ਕਿ ਮੁਹਾਲੀ ਦੀਆਂ ਮਾਰਕੀਟਾਂ ਅਤੇ ਖਾਸ ਤੌਰ ਤੇ ਫੇਜ਼3ਬੀ2 ਦੀ ਮਾਰਕੀਟ ਵਿੱਚ ਹੋਲੀ ਵਾਲੇ ਦਿਨ ਅਨੇਕਾਂ ਨੌਜਵਾਨਾਂ ਵਲੋੱ ਹੁਲੜਬਾਜੀ ਕੀਤੀ ਜਾਂਦੀ ਹੈ। ਉਹਨਾਂ ਲਿਖਿਆ ਹੈ ਕਿ ਹੋਲੀ ਵਾਲੇ ਦਿਨ ਵੱਡੀ ਗਿਣਤੀ ਨੌਜਵਾਨ ਵੱਖ ਵੱਖ ਵਾਹਨਾਂ ਉਪਰ ਸਵਾਰ ਹੋ ਕੇ ਹੁੜਦੰਗ ਮਚਾਉਂਦੇ ਹਨ ਅਤੇ ਲੜਕੀਆਂ ਉਪਰ ਜਬਰਦਸਤੀ ਰੰਗ ਸੁੱਟਦੇ ਹਨ। ਜੇ ਕੋਈ ਵਿਅਕਤੀ ਜਾਂ ਮਾਰਕੀਟ ਦਾ ਦੁਕਾਨਦਾਰ ਇਹਨਾਂ ਹੁਲੜਬਾਜਾਂ ਨੂੰ ਹੁੜਦੰਗ ਮਚਾਉਣ ਤੋਂ ਰੋਕਦਾ ਹੈ, ਤਾਂ ਇਹ ਨੌਜਵਾਨ ਉਸ ਨਾਲ ਲੜਾਈ ਝਗੜਾ ਕਰਦੇ ਹਨ। ਉਹਨਾਂ ਲਿਖਿਆ ਹੈ ਕਿ ਪਿਛਲੇ ਸਾਲ ਹੋਲੀ ਮੌਕੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਹੁਲੜਬਾਜੀ ਕਰਦੇ ਨੌਜਵਾਨਾਂ ਨੇ ਤਾਂ ਪੁਲੀਸ ਉਪਰ ਵੀ ਅੰਡੇ ਸੁੱਟ ਦਿੱਤੇ ਸਨ।
ਉਹਨਾਂ ਲਿਖਿਆ ਹੈ ਕਿ ਹਰ ਸਾਲ ਹੋਲੀ ਮੌਕੇ ਆਲੇ ਦੁਆਲੇ ਦੇ ਪਿੰਡਾਂ ਅਤੇ ਹੋਰਨਾਂ ਇਲਾਕਿਆਂ ਤੋਂ ਨੌਜਵਾਨ ਫੇਜ਼-3ਬੀ 2 ਦੀ ਮਾਰਕੀਟ ਵਿੱਚ ਆ ਕੇ ਹੱੁਲੜਬਾਜ਼ੀ ਕਰਦੇ ਹਨ। ਜਿਸ ਕਾਰਨ ਮਾਰਕੀਟ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਉਹਨਾਂ ਕਿਹਾ ਕਿ ਜਿਹੜੇ ਪੁਲੀਸ ਮੁਲਾਜ਼ਮਾਂ ਦੀਆਂ ਫੇਜ਼-3ਬੀ2 ਦੀ ਮਾਰਕੀਟ ਵਿੱਚ ਡਿਊਟੀ ਲਗਾਈ ਜਾਂਦੀ ਹੈ ਉਹ ਵੀ ਦੁਪਹਿਰ ਵੇਲੇ ਚਲੇ ਜਾਂਦੇ ਹਨ ਪ੍ਰੰਤੂ ਸ਼ਾਮ ਵੇਲੇ ਇਹ ਹੁੱਲੜਬਾਜ਼ ਦੁਬਾਰਾ ਵੱਡੀ ਗਿਣਤੀ ਵਿੱਚ ਮਾਰਕੀਟ ਵਿੱਚ ਆ ਕੇ ਹੁਲੜਬਾਜੀ ਕਰਦੇ ਹਨ। ਜਿਸ ਕਾਰਨ ਜਿਥੇ ਦੁਕਾਨਦਾਰਾਂ ਦੇ ਕੰਮ ਦਾ ਨੁਕਸਾਨ ਹੁੰਦਾ ਹੈ ਉੱਥੇ ਹਰ ਆਮ ਗਾਹਕ ਅਤੇ ਆਲੇ-ਦੁਆਲੇ ਦੇ ਫੇਜ਼ਾਂ ਦੇ ਵਸਨੀਕ ਵੀ ਮਾਰਕੀਟ ਵਿੱਚ ਆਉਣ ਤੋਂ ਡਰਦੇ ਹਨ।
ਉਹਨਾਂ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਇਸ ਵਾਰ ਹੋਲੀ ਦੇ ਤਿਉਹਾਰ ਮੌਕੇ ਮੁਹਾਲੀ ਦੀਆਂ ਮਾਰਕੀਟਾਂ ਵਿੱਚ ਅਤੇ ਖਾਸ ਤੌਰ ਤੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਉਚੇਚੇ ਤੌਰ ਤੇ ਰਾਤ ਤੱਕ (ਜਦੋਂ ਤੱਕ ਮਾਰਕੀਟਾਂ ਖੁੱਲ੍ਹੀਆਂ ਹੁੰਦੀਆਂ ਹਨ) ਸਖਤ ਸੁਰਖਿਆ ਪ੍ਰਬੰਧ ਕੀਤੇ ਜਾਣ ਅਤੇ ਕਿਸੇ ਵੀ ਨੌਜਵਾਨ ਨੂੰ ਹੁੱਲੜਬਾਜ਼ੀ ਨਾ ਕਰਨ ਦਿੱਤੀ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਪੁਲੀਸ ਵੱਲੋਂ ਇਹਨਾਂ ਨੌਜਵਾਨਾਂ ਦੇ ਵਾਹਨਾਂ ਦੀ ਜਾਂਚ ਵੀ ਕੀਤੀ ਜਾਵੇ ਕਿਉੱਕਿ ਕਈ ਵਾਹਨਾਂ ਵਿੱਚੋੱ ਜਾਇਜ ਜਾਂ ਨਾਜਾਇਜ਼ ਹਥਿਆਰ ਵੀ ਬਰਾਮਦ ਹੋ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…