ਜ਼ਿਲ੍ਹਾ ਪੁਲੀਸ ਨੇ ਕੁਰਾਲੀ ਵਿੱਚ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਮਾਰਚ:
ਮੁਹਾਲੀ ਦੇ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਵੱਲੋਂ ਨਗਰ ਜਿਨ੍ਹਾ ਨੇ ਨਸ਼ੇ ਨੂੰ ਖਤਮ ਕਰਨ ਲਈ ਮੁਹਿੰਮ ਆਰੰਭੀ ਹੋਈ ਹੈ । ਡੀ.ਐਸ.ਪੀ ਸਾਹਿਬ ਕਮਿਊਨਿਟੀ ਪੁਲੀਸਿੰਗ ਅਫਸਰ ਜ਼ਿਲ੍ਹਾ ਮੁਹਾਲੀ ਦੀ ਦੇਖ ਰੇਖ ਵਿੱਚ ਅਮਰੋਜ ਸਿੰਘ ਮੋਹਣ ਸਿੰਘ ਏ.ਐਸ.ਆਈ ਇੰਚਾਰਜ ਥਾਣਾ ਸਾਂਝ ਕੇਂਦਰ ਕੁਰਾਲੀ ਵੱਲੋਂ ਸਹਿਰ ਵਿਚ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੱਢੀ ਗਈ । ਇਸ ਰੈਲੀ ਵਿਚ ਪਹੁੰਚੇ ਸਾਂਝ ਕਮੇਂਟੀ ਦੇ ਮੈਂਬਰਾ ਅਤੇ ਸ੍ਰੀ ਗੁਰੁ ਰਾਮ ਰਾਏ ਪਬਲਿਕ ਸਕੂਲ ਕੁਰਾਲੀ ਤੋ ਪ੍ਰਿੰਸ. ਅਨੁਪਮਾ ਸ਼ਰਮਾ ਅਤੇ ਬੱਚਿਆਂ ਨੇ ਨਸ਼ਿਆਂ ਵਿਰੁੱਧ ਰੈਲੀ ਦੌਰਾਨ ਨਾਅਰੇ ਲਗਾਏ ਅਤੇ ਤਖ਼ਤੀਆ ਤਿਆਰ ਕਰਕੇ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਮਹਿੰਦਰਪਾਲ ਸਿੰਘ, ਮੈਡਮ ਸਤਵਿੰਦਰ ਕੌਰ ਸਰਾਓ, ਦਲਜੀਤ ਸਿੰਘ ਸੈਕਟਰੀ, ਮੋਹਨ ਲਾਲ ਰਿਟਾਇਰਡ ਏ.ਐਸ.ਆਈ, ਰਾਜੇਸ ਕੁਮਾਰ ਪ੍ਰਧਾਨ ਕੈਮਿਸਟ ਐਸੋਸੀਏਸਨ ਕੁਰਾਲੀ ਨੇ ਇਲਾਕੇ ਦੇ ਸਾਰੇ ਦਵਾਈ ਵਿਕਰੇਤਾਂਵਾਂ ਨੂੰ ਪੁਰ ਜੋਰ ਅਪੀਲ ਕਰਦੇ ਹੋਏ ਕਿਹਾ ਕਿ ਦੁਕਾਨਾ ਪਰ ਵਿਕ ਰਹੇ ਨਸ਼ੇ ਤੁਰੰਤ ਬੰਦ ਕੀਤੇ ਜਾਣ, ਇਸ ਵਿਚ ਸਾਡੇ ਹੀ ਬੱਚੇ ਬਰਬਾਦ ਹੋ ਰਹੇ ਹਨ । ਅੰਤ ਵਿਚ ਸਹਾਇਕ ਥਾਣੇਦਾਰ ਮੋਹਨ ਸਿੰਘ ਇੰਚਾਰਜ ਥਾਣਾ ਸਾਂਝ ਕੇਂਦਰ ਕੁਰਾਲੀ ਵੱਲੋਂ ਕਿਹਾ ਕਿ ਜੇਕਰ ਨਸ਼ਾ ਵੇਚਣ ਵਾਲੇ ਕਿਸੇ ਵਿਅਕਤੀ ਬਾਰੇ ਕੋਈ ਪਤਾ ਲੱਗਦਾ ਹੈ ਉਹ ਤੁਰੰਤ ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫਸਰ ਥਾਣਾ ਕੁਰਾਲੀ ਦੇ ਮੋਬਾਇਲ ਨੰਬਰ 98782 36036 ਜਾਂ ਟੋਲ ਫਰੀ 100 ਨੰਬਰ ਤੇ ਜਾਣੂੰ ਕਰਵਾਇਆ ਜਾਵੇ। ਇਸ ਮੌਕੇ ਸਿਪਾਹੀ ਗੁਰਮੁੱਖ ਸਿੰਘ ਅਤੇ ਸਿਪਾਹੀ ਦਵਿੰਦਰ ਸਿੰਘ ਨੇ ਰੈਲੀ ਵਿਚ ਸਾਮਿਲ ਸਾਰਿਆਂ ਨੂੰ ਰਿਫਰੈਸਮੈਂਟ ਦੇ ਕੇ ਰੈਲੀ ਵਿਚ ਸਾਮਿਲ ਹੋਣ ਸਬੰਧੀ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…