nabaz-e-punjab.com

ਮੁਹਾਲੀ ਏਅਰਪੋਰਟ ’ਤੇ ਰਾਈਫ਼ਲ ਦੀ ਸਫ਼ਾਈ ਦੌਰਾਨ ਗੋਲੀ ਚੱਲੀ, ਥਾਣੇਦਾਰ ਦੀ ਮੌਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਦਸੰਬਰ:
ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਪੁਲੀਸ ਨਾਕੇ ਨੇੜੇ ਟੈਂਟ ਵਿੱਚ ਪੀਏਪੀ ਬਟਾਲੀਅਨ ਦੇ ਥਾਣੇਦਾਰ ਏਐਸਆਈ ਬਲਕਾਰ ਸਿੰਘ (50) ਵਾਸੀ ਚੁੰਨੀ ਕਲਾਂ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਭੇਜ ਦਿੱਤਾ ਹੈ। ਥਾਣੇਦਾਰ ਦੀ ਲਾਸ਼ ਪੋਸਟ ਮਾਰਟਮ ਭਲਕੇ 12 ਦਸੰਬਰ ਨੂੰ ਹੋਵੇਗਾ।
ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਅਤੇ ਏਅਰਪੋਰਟ ਥਾਣਾ ਦੇ ਐਸਐਚਓ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਏਐਸਆਈ ਬਲਕਾਰ ਸਿੰਘ ਪਿਛਲੇ 30 ਸਾਲ ਤੋਂ ਸੁਰੱਖਿਆ ਫੋਰਸ ਵਿੱਚ ਡਿਊਟੀ ਨਿਭਾ ਰਿਹਾ ਸੀ ਅਤੇ ਇਸ ਸਮੇਂ ਉਹ ਏਅਰਪੋਰਟ ’ਤੇ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ’ਤੇ ਪੁਲੀਸ ਨਾਕੇ ਨੇੜੇ ਪੁਲੀਸ ਜਵਾਨਾਂ ਅਤੇ ਹੋਰ ਸੁਰੱਖਿਆ ਅਮਲੇ ਦੀ ਸਹੂਲਤ ਲਈ ਟੈਂਟ ਦੀ ਵਿਵਸਥਾ ਕੀਤੀ ਹੋਈ ਹੈ। ਅੱਜ ਦਿਨ ਵੇਲੇ ਏਐਸਆਈ ਟੈਂਟ ਵਿੱਚ ਸਾਥੀ ਸੁਰੱਖਿਆ ਕਰਮੀਆਂ ਨਾਲ ਬੈਠਾ ਸੀ। ਇਸ ਦੌਰਾਨ ਉਹ ਆਪਣੀ ਰਾਈਫ਼ਲ ਦੀ ਸਫ਼ਾਈ ਕਰਨ ਲੱਗ ਪਿਆ ਅਤੇ ਅਚਾਨਕ ਗੋਲੀ ਚਲ ਗਈ। ਪੁਲੀਸ ਅਨੁਸਾਰ ਗੋਲੀ ਥਾਣੇਦਾਰ ਦੇ ਮੂੰਹ ’ਤੇ ਲੱਗੀ ਅਤੇ ਉਸ ਦੀ ਮੌਤ ਹੋ ਗਈ। ਹਾਲਾਂਕਿ ਖੂਨ ਨਾਲ ਲੱਥਪੱਥ ਥਾਣੇਦਾਰ ਨੂੰ ਤੁਰੰਤ ਹਸਪਤਾਲ ਵਿੱਚ ਪਹੁੰਚਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…