ਪੰਜਾਬ ਵਿੱਚ ਰਾਜਸੀ ਪਾਰਟੀਆਂ ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ ਹੀ ਸਕਣਗੀਆਂ ਇਸ਼ਤਿਹਾਰਬਾਜ਼ੀ

ਉਮੀਦਵਾਰਾਂ ਨੂੰ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਤੇ ਮੋਨਿਟਰਿੰਗ ਕਮੇਟੀਆਂ ਤੋਂ ਅਗਾਊਂ ਪ੍ਰਵਾਨਗੀ ਲੈਣ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਜਨਵਰੀ:
ਭਾਰਤ ਦੇ ਚੋਣ ਕਮਿਸ਼ਨ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਚੋਣ ਲੜ ਰਹੀਆਂ ਸਮੁੱਚੀਆਂ ਰਾਜਨੀਤਕ ਪਾਰਟੀਆਂ ਅਤੇ ਅਜ਼ਾਦ ਉਮੀਦਵਾਰ ਚੋਣ ਕਮਿਸ਼ਨ ਵੱਲੋਂ ਬਣਾਈਆ ਗਈਆਂ ਜ਼ਿਲ੍ਹਾ ਪੱਧਰੀ ਮੀਡੀਆਂ ਸਰਟੀਫੀਕੇਸ਼ਨ ਅਤੇ ਮੋਨਿਟਰਿੰਗ ਕਮੇਟੀਆਂ ਅਤੇ ਰਾਜ ਪੱਧਰੀ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਟੀਵੀ ਚੈਨਲਾਂ/ਕੇਬਲ ਚੈਨਲਾਂ, ਰੇਡੀਓ ਅਤੇ ਮੋਬਾਇਲ ਐਪ ਉਤੇ ਕੀਤੀ ਜਾਣ ਵਾਲੀ ਇਸ਼ਤਿਹਾਰਬਾਜ਼ੀ ਕਰ ਸਕਣਗੀਆਂ। ਅੱਜ ਦੇਰ ਸ਼ਾਮੀ ਇਹ ਆਦੇਸ਼ ਪੰਜਾਬ ਦੇ ਚੋਣ ਕਮਿਸ਼ਨ ਸ੍ਰੀ ਵੀ.ਕੇ. ਸਿੰਘ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਇਸ਼ਤਿਹਾਰਬਾਜੀ ਸਬੰਧੀ ਪਹਿਲੇ ਨਿਯਮ ਦਾ ਦਾਇਰਾ ਹੋਰ ਵਧਾਉਦੀਆਂ ਹੁਣ ਸਿਨੇਮਾਂ ਘਰਾਂ, ਜਨਤਕ ਖੇਤਰਾਂ ਵਿੱਚ ਆਡੀਉ-ਵੀਡੀਉ ਇਸ਼ਤਿਹਾਰਬਾਜੀ ਅਤੇ ਵੱਡੇ ਪੱਧਰ ਤੇ ਐਸਐਮਐਸ/ਅਵਾਜ਼ ਅਧਾਰਤ ਸੁਨੇਹੇ ਵੀ ਸ਼ਾਮਲ ਕੀਤੇਗਏ ਹਨ। ਉਨ੍ਹਾਂ ਕਿਹਾ ਕਿ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਰਾਜਨੀਤਕ ਪਾਰਟੀਆਂ ਨੂੰ ਸਿਆਸੀ ਇਸ਼ਤਿਹਾਰਬਾਜੀ ਕਰਨ ਸਬੰਧੀ ਪ੍ਰਵਾਨਗੀ ਦੇਣ ਲਈ ਸਮੂਹ ਜ਼ਿਲ੍ਹਿਆ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਮੀਡੀਆਂ ਸਰਟੀਫੀਕੇਸ਼ਨ ਅਤੇ ਮੋਨਿਟਰਿੰਗ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਦਕਿ ਰਾਜ ਪੱਧਰ ਤੇ ਐਡੀਸ਼ਨਲ ਮੁੱਖ ਚੋਣ ਅਫ਼ਸਰ ਦੀ ਅਗਵਾਈ ਵਿੱਚ ਇਹ ਕਮੇਟੀ ਗਠਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਚੋਣ ਅਫ਼ਸਰ ਦੀ ਅਗਵਾਈ ਹੇਠਲੀ ਕਮੇਟੀ ਇਸ਼ਤਿਹਾਰਬਾਜੀ ਸਬੰਧੀ ਪ੍ਰਵਾਨਗੀਆਂਬਾਰੇ ਪ੍ਰਾਪਤਸ਼ਿਕਾਇਤਾ ਦਾ ਨਿਬੇੜਾ ਕਰੇਗੀ।
ਸ੍ਰੀ ਵੀ.ਕੇ. ਸਿੰਘ ਨੇ ਕਿਹਾ ਕਿ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀਆਂ ਦੀ ਵਰਤੋਂ ਸਬੰਧੀ ਆਪਣੇ ਨਾਮਜਦਗੀ ਫਾਰਮ ਭਰਨ ਵੇਲੇ ਵੇਰਵਾ ਦੇਣਾ ਪਵੇਗਾ ਕਿਉਕਿ ਚੋਣ ਕਮਿਸ਼ਨ ਵੱਲੋਂ ਇੰਟਰਨੈਟ ਅਧਾਰਤ ਸੋਸ਼ਲ ਮੀਡੀਆਂ ਉਤੇ ਕੀਤੀ ਜਾਣ ਵਾਲੀ ਇਸ਼ਤਿਹਾਰਬਾਜੀ ਲਈ ਵੀ ਪਹਿਲਾਂ ਪ੍ਰਵਾਨਗੀ ਲੈਣੀ ਪਵੇਗੀ ਅਤੇ ਇਸ ਉਤੇ ਹੋਣ ਵਾਲੇ ਖਰਚ ਨੂੰ ਵੀ ਚੋਣ ਖਰਚਿਆਂ ਵਿੱਚ ਜੋੜਿਆਂ ਜਾਵੇਗਾ। ਉਨ੍ਹ੍ਹਾਂ ਕਿਹਾ ਕਿ ਇਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਉਮੀਦਵਾਰ ਵੱਲੋਂ ਆਪਣੇ ਬਲਾਗ/ਆਪਣੇ ਅਕਾਊਟ ਵੈਬਸਾਇਟ ਉਤੇ ਜਾਰੀ ਸੰਦੇਸ਼/ਟਿੱਪਣੀੇ/ਫੋਟੋਆਂ/ਵੀਡੀੳ ਪੋਸਟ ਜਾਂ ਅਪਲੋਡ ਕਰਨ ਲਈ ਕਿਸੀ ਤਰ੍ਹਾਂ ਦੀ ਵੀ ਪ੍ਰਵਾਨਗੀ ਦੀ ਲੋੜ ਨਹੀਂ ਹੈ ਪ੍ਰੰਤੂ ਇੰਟਰਨੈਟ ਅਧਾਰਤ ਈ ਪੇਪਰ ਵਿੱਚ ਇਸ਼ਤਿਹਾਰ ਦੇਣ ਲਈ ਪ੍ਰਵਾਨਗੀ ਲੈਣੀ ਪਵੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…