ਖ਼ੁਦ ਹੀ ਬਿਮਾਰ ਹੈ ਮੁਹਾਲੀ ਦਾ ਸਰਕਾਰੀ ਹਸਪਤਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ:
ਸਥਾਨਕ ਫੇਜ਼-6 ਵਿੱਚ ਸਥਿਤ ਸਿਵਲ ਹਸਪਤਾਲ ਵਿੱਚ ਮਰੀਜਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਸਪਤਾਲ ਦੀ ਓਪੀ ਡੀ ਵਿੱਚ ਹੀ ਮਰੀਜਾਂ ਨੂੰ ਪਰਚੀ ਬਣਾਉਣ ਲਈ ਬਹੁਤ ਅਸੁਵਿਧਾ ਹੁੰਦੀ ਹੈ। ਇਸ ਓਪੀਡੀ ਵਿੱਚ ਪਰਚੀਆਂ ਬਣਾਉਣ ਲਈ ਇੱਕ ਹੀ ਖਿੜਕੀ ਹੈ, ਜਿਸ ਉੱਪਰ ਸਵੇਰੇ ਹੀ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ, ਜਿਸ ਕਾਰਨ ਮਰੀਜਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ। ਇਸ ਦੇ ਨਾਲ ਹੀ ਇਥੇ ਟੈਸਟਾਂ ਦੀ ਫੀਸ ਜਮਾਂ ਕਰਵਾਉਣ ਲਈ ਵੀ ਇਕ ਹੀ ਖਿੜਕੀ ਹੈ, ਜਿਸ ਉਪਰ ਹੀ ਕਾਫੀ ਭੀੜ ਰਹਿੰਦੀ ਹੈ, ਜਿਸ ਕਾਰਨ ਮਰੀਜਾਂ ਨੂੰ ਅਤੇ ਉਹਨਾਂ ਨਾਲ ਆਏ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ। ਇਹੀ ਹਾਲ ਲੈਬ ਦਾ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇੱ ਇਸ ਹਸਪਤਾਲ ਦੀ ਸਾਰ ਲੈਣ ਵਾਲਾ ਕੋਈ ਵੀ ਨਾ ਹੋਵੇ। ਇਸ ਹਸਪਤਾਲ ਵਿੱਚ ਆਏ ਮਰੀਜ ਇਧਰ ਉਧਰ ਭਟਕਦੇ ਫਿਰਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜਾਂ ਦਾ ਕਹਿਣਾ ਹੈ ਕਿ ਸਰਕਾਰ ਵਲੋੱ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਅਸਲੀਅਤ ਵਿੱਚ ਇਹ ਦਾਅਵੇ ਬਿਆਨਾਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ। ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੇ ਐਸਐਮਓ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਓਪੀਡੀ ਵਿੱਚ ਜਗ੍ਹਾ ਤੰਗ ਹੋਣ ਕਾਰਨ ਸਿਰਫ ਦੋ ਕੰਪਿਊਟਰ ਹੀ ਉੱਥੇ ਆਉਂਦੇ ਹਨ, ਜਿਸ ਕਰਕੇ ਇਹ ਸਮੱਸਿਆ ਆ ਰਹੀ ਹੈ। ਇਹ ਓਪੀਡੀ ਹੁਣ ਪਿੱਛੇ ਪਈ ਖਾਲੀ ਥਾਂ ਵਿੱਚ ਬਣਾਈ ਜਾਵੇਗੀ, ਜਿੱਥੇ ਕਿ ਜ਼ਿਆਦਾ ਕਾਉੱਟਰ ਲਗਾਏ ਜਾਣਗੇ। ਪਾਣੀ ਦੀ ਘਾਟ ਸਬੰਧੀ ਉਹਨਾਂ ਕਿਹਾ ਕਿ ਹਸਪਤਾਲ ਦੀ ਮੋਟਰ ਖਰਾਬ ਹੋ ਗਈ ਸੀ, ਜਿਸ ਕਰਕੇ ਇਹ ਸਮਸਿਆ ਆਈ ਸੀ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …