ਕੁਰਾਲੀ ਹਸਪਤਾਲ ਵਿੱਚ ਖੜਾ ਗੰਦਾ ਪਾਣੀ ਸਰਕਾਰ ਦੇ ਦਾਅਵਿਆਂ ਦੀ ਖੋਲ ਰਿਹਾ ਹੈ ਪੋਲ: ਸ਼ੇਰਗਿੱਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਅਕਤੂਬਰ:
ਰੋਪੜ-ਚੰਡੀਗੜ੍ਹ ਨੈਸ਼ਨਲ ਹਾਈਵੇ ‘21 ਤੇ ਸਥਿਤ ਸਿਵਲ ਹਸਪਤਾਲ ਕੁਰਾਲੀ ਵਿਖੇ ਖੜੇ ਬਰਸਾਤੀ ਪਾਣੀ ਨੇ ਟੋਭੇ ਦਾ ਰੂਪ ਧਾਰਨ ਕੀਤਾ ਹੋਇਆ ਹੈ, ਉਹ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਵੱਡੇ ਵੱਡੇ ਦਾਅਵਿਆਂ ਦੀ ਪੋਲ ਖੋਲ ਰਿਹਾ ਹੈ। ਜਿਸ ਨਾਲ ਸ਼ਹਿਰ ਵਿਚ ਕੋਈ ਭਿਆਨਕ ਬਿਮਾਰੀ ਫੈਲਣ ਦਾ ਡਰ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਮੁਹਾਲੀ ਦੇ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਹਸਪਤਾਲ ਦੇ ਅੰਦਰ ਖਾਲੀ ਥਾਂ ਤੇ ਖੜਾ ਗੰਦਾ ਪਾਣੀ ਵਿਖਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਲਗਭਗ ਸੱਤ ਮਹੀਨੇ ਦੇ ਕਾਰਜਕਾਲ ਦੌਰਾਨ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਸਬੰਧੀ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤੇ ਨਾਲ ਹੀ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਲੇਰੀਆ ਆਦਿ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਸਨ ਜੋ ਕੇਵਲ ਸਰਕਾਰੀ ਹੁਕਮ ਬਣਕੇ ਰਹਿ ਗਏ ਹਨ ਜਿਸਦੀ ਮਿਸ਼ਾਲ ਕੁਰਾਲੀ ਦੇ ਹਸਪਤਾਲ ਅੰਦਰ ਖਾਲੀ ਥਾਂ ਵਿਚ ਖੜੇ ਬਰਸਾਤ ਦੇ ਗੰਦੇ ਪਾਣੀ ਤੋਂ ਮਿਲਦੀ ਹੈ। ਜਿਸ ਨੇ ਟੋਭੇ ਦਾ ਰੂਪ ਧਾਰ ਲਿਆ ਹੈ ਤੇ ਪਾਣੀ ਖੜਨ ਕਾਰਨ ਹਸਪਤਾਲ ਦੇ ਆਲੇ ਦੁਆਲੇ ਗਾਜਰ ਬੂਟੀ, ਘਾਹ ਫੂਸ ਤੇ ਹੋਰ ਕਈ ਤਰ੍ਹਾਂ ਦੀ ਗੰਦਗੀ ਫੈਲੀ ਹੋਈ ਹੈ।
ਇਸ ਮੌਕੇ ਗਲਬਾਤ ਕਰਦਿਆਂ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਆਮ ਲੋਕਾਂ ਦੀ ਸਿਹਤ ਨਾਲ ਇਸ ਤਰ੍ਹਾਂ ਖਿਲਵਾੜ ਕਰਨ ਦੀ ਥਾਂ ਖ਼ੁਦ ਜ਼ਿੰਮੇਵਾਰ ਵਿਭਾਗ ਨੂੰ ਇਸ ਪਾਣੀ ਨੂੰ ਕੱਢਣ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦੇਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਵਿਚ ਡੇਂਗੂ-ਮਲੇਰੀਆ ਵਰਗੀ ਕਿਸੇ ਤਰ੍ਹਾਂ ਦੀ ਬਿਮਾਰੀ ਨਾ ਫੇਲ ਸਕੇ । ਉਨ੍ਹਾਂ ਮੰਗ ਕੀਤੀ ਕਿ ਉਕਤ ਥਾਂ ਤੇ ਖੜੇ ਪਾਣੀ ਦੀ ਸਮੱਸਿਆ ਦਾ ਪਹਿਲ ਦੇ ਅਧਾਰ ਤੇ ਹੱਲ ਕੱਢਿਆ ਜਾਵੇ। ਇਸ ਮੌਕੇ ਹਰੀਸ਼ ਕੌਸ਼ਲ, ਸਤਨਾਮ ਸਿੰਘ ਸੱਤਾ, ਬਲਵਿੰਦਰ ਕੌਰ ਧਨੌੜਾਂ, ਸੁੱਖੀ ਸੁਹਣਾ, ਸੁਖਜਿੰਦਰ ਸਿੰਘ, ਮੇਜਰ ਸਿੰਘ ਝਿੰਗੜਾਂ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …