nabaz-e-punjab.com

ਸੈਕਟਰ-66 ਵਿੱਚ ਅਚਾਨਕ ਬਿਜਲੀ ਦੀ ਵੋਲਟੇਜ ਵੱਧ ਜਾਣ ਕਾਰਨ ਲੋਕਾਂ ਦੇ ਕੀਮਤੀ ਉਪਕਰਨ ਸੜੇ

ਮੇਅਰ ਧੜੇ ਦੀ ਕੌਂਸਲਰ ਨੇ ਪਾਵਰਕੌਮ ਦੇ ਜੇਈ ’ਤੇ ਲਾਇਆ ਲਾਪਰਵਾਹੀ ਵਰਤਣ ਦਾ ਦੋਸ਼, ਜੇਈ ਨੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਇੱਥੋਂ ਦੇ ਸੈਕਟਰ-66 ਵਿੱਚ ਬੀਤੀ ਸ਼ਾਮ ਅਚਾਨਕ ਬਿਜਲੀ ਦੀ ਬਹੁਤ ਜ਼ਿਆਦਾ ਵੋਲਟੇਜ ਆ ਜਾਣ ਕਾਰਨ ਕਈ ਘਰਾਂ ਵਿੱਚ ਕੀਮਤੀ ਉਪਕਰਨ ਸੜਨ ਕਾਰਨ ਲੋਕਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਸੈਕਟਰ-66 ਤੋਂ ਮੇਅਰ ਧੜੇ ਕੌਂਸਲਰ ਸ੍ਰੀਮਤੀ ਰਜਨੀ ਗੋਇਲ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਸੈਕਟਰ-66 ਵਿੱਚ ਬਿਜਲੀ ਸਪਲਾਈ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਚਲ ਰਹੀ ਸੀ ਅਤੇ ਬੀਤੇ ਸ਼ਨੀਵਾਰ ਬਿਜਲੀ ਸਪਲਾਈ ਪਹਿਲਾਂ ਕਈ ਘੰਟੇ ਤਕ ਬੰਦ ਰਹੀ ਸੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਬਿਜਲੀ ਸਪਲਾਈ ਫਿਰ ਬੰਦ ਹੋ ਗਈ ਅਤੇ ਐਤਵਾਰ ਨੂੰ ਸਵੇਰੇ ਜਦੋਂ ਬਿਜਲੀ ਸਪਲਾਈ ਬਹਾਲ ਹੋਈ ਤਾਂ ਵੋਲਟੇਜ ਬਹੁਤ ਜ਼ਿਆਦਾ ਘੱਟ ਵੱਧ ਰਹੀ ਸੀ। ਇਸ ਦੌਰਾਨ ਕੁਝ ਘਰਾਂ ਵਿੱਚ ਟਿਊਬ-ਲਾਈਟਾਂ ਖਰਾਬ ਹੋਣ ਦੀ ਸ਼ਿਕਾਇਤ ਮਿਲਣ ਤੇ ਉਨ੍ਹਾਂ ਵੱਲੋਂ ਇਸ ਖੇਤਰ ਦੇ ਜੇਈ ਮੋਹਨ ਜੋਸ਼ੀ ਨੂੰ ਫੋਨ ਕਰਕੇ ਕਿਹਾ ਸੀ ਕਿ ਵੋਲਟੇਜ ਦੇ ਬਹੁਤ ਜ਼ਿਆਦਾ ਉੱਪਰ ਹੇਠਾਂ ਹੋਣ ਕਾਰਨ ਲੋਕਾਂ ਦੇ ਕੀਮਤੀ ਯੰਤਰ ਸੜ ਸਕਦੇ ਹਨ ਇਸ ਲਈ ਜਾਂ ਤਾਂ ਉਹ ਇਸ ਨੂੰ ਠੀਕ ਕਰਨ ਜਾਂ ਫਿਰ ਥੋੜ੍ਹੇ ਸਮੇਂ ਲਈ ਬਿਜਲੀ ਸਪਲਾਈ ਬੰਦ ਕਰ ਦੇਣ ਪ੍ਰੰਤੂ ਜੇਈ ਨੇ ਉਲਟਾ ਉਨ੍ਹਾਂ ਨੂੰ ਕਿਹਾ ਕਿ ਆਪਣੇ ਘਰਾਂ ਦੇ ਅੰਦਰ ਸੁਰੱਖਿਆ ਦੀ ਜ਼ਿੰਮੇਵਾਰੀ ਵਸਨੀਕਾਂ ਦੀ ਹੈ ਅਤੇ ਉਹ ਇਸ ਮਾਮਲੇ ਵਿੱਚ ਕੁੱਝ ਨਹੀਂ ਕਰ ਸਕਦੇ।
ਉਨ੍ਹਾਂ ਦੱਸਿਆ ਕਿ ਸ਼ਾਮ 5 ਵਜੇ ਦੇ ਕਰੀਬ ਵੋਲਟੇਜ ਬਹੁਤ ਜ਼ਿਆਦਾ ਆਉਣ ਕਾਰਨ ਮਕਾਨ ਨੰਬਰ-2702, 2703, 2707, 2708 ਅਤੇ ਹੋਰਨਾਂ ਘਰਾਂ ਦੇ ਲੋਕਾਂ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੇ ਕੀਮਤੀ ਉਪਕਰਨ (ਏਸੀ, ਫਰਿੱਜ, ਵਾਸ਼ਿੰਗ ਮਸ਼ੀਨ) ਸੜ ਗਏ ਹਨ। ਇਸ ਤੋਂ ਇਲਾਵਾ ਇਸ ਖੇਤਰ ਵਿੱਚ ਦੋ ਦਰਜਨ ਦੇ ਕਰੀਬ ਮਕਾਨਾਂ ਵਿੱਚ ਟਿਊਬਾਂ ਅਤੇ ਪੱਖੇ ਨੁਕਸਾਨੇ ਗਏ ਹਨ।
ਉਧਰ, ਜੇਈ ਮੋਹਨ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਹਿਲਾ ਕੌਂਸਲਰ ਦੇ ਪਤੀ ਨੂੰ ਅਰੁਣ ਗੋਇਲ ਕਿਹਾ ਗਿਆ ਸੀ ਕਿ ਘਰਾਂ ਵਿੱਚ ਲੱਗੇ ਐਮਸੀਬੀ ਵੋਲਟੇਜ ਦੇ ਜ਼ਿਆਦਾ ਜਾਂ ਘੱਟ ਹੋਣ ’ਤੇ ਖ਼ੁਦਬਖ਼ੁਦ ਟਰਿੱਪ ਹੋ ਜਾਂਦੇ ਹਨ ਅਤੇ ਇਸ ਨਾਲ ਨੁਕਸਾਨ ਤੋਂ ਬਚਾਅ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਐਮਸੀਬੀ ਅੰਦਰੂਨੀ ਸੁਰੱਖਿਆ ਲਈ ਹੀ ਲਗਾਏ ਜਾਂਦੇ ਹਨ ਅਤੇ ਜੇਕਰ ਲੋਕਾਂ ਵੱਲੋਂ ਇਹ ਨਹੀਂ ਲਗਾਏ ਜਾਂਦੇ ਤਾਂ ਨੁਕਸਾਨ ਹੁੰਦਾ ਹੈ। ਬਿਜਲੀ ਦੀ ਖਰਾਬੀ ਬਾਰੇ ਉਨ੍ਹਾਂ ਕਿਹਾ ਕਿ ਨਿਊਟਲ ਸੜ ਜਾਣ ਕਾਰਨ ਇਹ ਸਮੱਸਿਆ ਆਈ ਸੀ ਅਤੇ ਉਨ੍ਹਾਂ ਕੋਲ ਲੋੜੀਂਦਾ ਸਟਾਫ਼ ਨਾ ਹੋਣ ਕਾਰਨ ਇਸ ਖ਼ਰਾਬੀ ਨੂੰ ਠੀਕ ਕਰਨ ਵਿੱਚ ਥੋੜ੍ਹਾ ਜ਼ਿਆਦਾ ਸਮਾਂ ਲੱਗ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸੈਕਟਰ-66 ਤੋਂ ਸੈਕਟਰ-69 ਤੱਕ ਦਾ ਖੇਤਰਫਲ ਹੈ ਜਦੋਂਕਿ ਸਟਾਫ਼ ਦੇ ਨਾਮ ’ਤੇ ਉਨ੍ਹਾਂ ਕੋਲ ਸਿਰਫ ਦੋ ਮੁਲਾਜ਼ਮ ਹੀ ਹਨ। ਜਿਸ ਕਾਰਨ ਉਨ੍ਹਾਂ ਨੂੰ ਮੁਰੰਮਤ ਕਾਰਜਾਂ ਵਿੱਚ ਵਧ ਸਮਾਂ ਲੱਗਦਾ ਹੈ।

Load More Related Articles
Load More By Nabaz-e-Punjab
Load More In General News

Check Also

ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ, ਮੰਤਰੀ ਨੇ ਦਿੱਤਾ ਭਰੋਸਾ

ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ, ਮੰਤਰੀ ਨੇ ਦਿੱਤਾ ਭਰੋਸਾ ਮੈਰੀਟੋਰੀਅਸ ਟ…