nabaz-e-punjab.com

ਨਵੀਆਂ ਗਰਾਮ ਸਭਾ ਤੇ ਗਰਾਮ ਪੰਚਾਇਤਾਂ ਦੀ ਸਥਾਪਨਾ ਲਈ ਘੱਟੋ ਘੱਟ 300 ਦੀ ਅਬਾਦੀ ਲਾਜ਼ਮੀ: ਤ੍ਰਿਪਤ ਬਾਜਵਾ

ਪੰਚਾਇਤ ਵਿਭਾਗ ਵੱਲੋਂ ਗਰਾਮ ਸਭਾਵਾਂ ਦੇ ਖੇਤਰਾਂ ਦੀ ਅਦਲਾ ਬਦਲੀ ਤੇ ਨਵੀਆਂ ਗਰਾਮ ਪੰਚਾਇਤਾਂ ਦੀ ਸਥਾਪਨਾ ਲਈ ਹਦਾਇਤਾਂ ਜਾਰੀ ਵਾਰਡਬੰਦੀ ਲਈ ਇਕਸਾਰ ਨੀਤੀ ਬਣਾਉਣ ਲਈ ਉੱਚ ਅਫਸਰਾਂ ਦੀ ਕਮੇਟੀ ਗਠਨ ਕਰਨ ਦਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਮਈ:
ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦੀ ਤਿਆਰੀ ਲਈ ਕਾਰਵਾਈ ਅਰੰਭ ਦਿੱਤੀ ਗਈ ਹੈ।ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਾਮ ਸਭਾਵਾਂ ਦੇ ਖੇਤਰਾਂ ਦੀ ਅਦਲਾ ਬਦਲੀ ਅਤੇ ਨਵੀਆਂ ਗਰਾਮ ਪੰਚਾਇਤਾਂ ਦੀ ਸਥਾਪਨਾ ਲਈ ਸਮੂਹ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸ. ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਵਲੋਂ ਭੇਜੀਆਂ ਤਜਵੀਜਾਂ ਨੂੰ ਚੰਗੀ ਤਰਾਂ ਘੋਖ ਕੇ ਅਤਪਣੀ ਸਿਫਾਰਸ਼ ਸਹਿਤ ਡਿਪਟੀ ਕਮਿਸ਼ਨਰ ਰਾਹੀਂ ਮੱੁਖ ਦਫਤਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ 31 ਅਗਸਤ 2017 ਤੱਕ ਹਰ ਹਾਲ ਵਿਚ ਪਹੁੰਚਦੀਆਂ ਕਰਨ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਜਿਸ ਅਬਾਦੀ ਲਈ ਵੱਖਰੀ ਗਰਾਮ ਸਭਾ/ਗਰਾਮ ਪੰਚਾਇਤ ਤਜਵੀਜ ਕੀਤੀ ਜਾਵੇ ਉਹ ਪਿੰਡ ਤੋਂ ਬਿਲਕੁਲਵੱਖਰੀ ਵੱਸਦੀ ਹੋਣ ਬਾਰੇ ਮੌਜੂਦਾ ਗਰਾਮ ਪੰਚਾਇਤ ਅਤੇ ਤਜਵੀਜਤ ਗਰਾਮ ਪੰਚਾਇਤ ਦੀ ਦੂਰਿ ਸਬੰਧੀ ਨਕਸ਼ਾ ਵੱਖਰੇ ਵੱਖਰੇ ਰੰਗ ਭਰ ਕੇ ਭੇਜਿਆ ਜਾਵੇ ਤਾਂ ਜੋ ਚੋਣ ਕਮਿਸ਼ਨ ਨੂੰ ਵੱਖਰੀ ਵੱਖਰੀ ਵੋਟਰ ਸੂਚੀ ਤਿਆਰ ਕਰਨ ਅਤੇ ਡਿਪਟੀ ਕਮਿਸ਼ਨਰਾਂ ਨੂੰ ਵਾਰਡਵੰਡਿ ਕਰਨ ਵਿਚ ਅੌਕੜ ਨਾ ਆਵੇ।ਨਵੀਂ ਗਾਰਮ ਸਬਾ/ ਗਰਾਮ ਪੰਚਾਇਤ ਬਣਾਉਣ ਲਈ ਲਈ ਵਰਤਮਾਨ ਕੁੱਲ ਅਬਾਦੀ 300 ਤੋਂ ਘੱਟ ਨਹੀਂ ਹੋਣੀ ਚਾਹੀਦੀਬ ਅਤੇ ਬਾਕੀ ਰਹਿੰਦੇ ਪਿੰਡ ਦੀ ਕੁੱਲ ਅਬਾਦੀ ਵੀ 300 ਤੋਂ ਘੱਟ ਨਹੀਨ ਹੋਣੀ ਚਾਹੀਦੀ।ਅਨਸੂਚਿਤ ਜਾਤੀਆਂ ਅਤੇ ਪਛੜੀਆਂ ਸ੍ਰੇਣੀਆਂ ਦੀ ਅਬਾਦੀ ਦੇ ਵੱਖੋ ਵੱਖ ਅੰਕੜੇ ਮਰਦਮ ਸ਼ੁਮਾਰੀ, 2011 ਦੇ ਅੰਕੜਿਆਂ ਦੇ ਅਧਾਰ ਤੇ ਹੋਣੇ ਚਾਹੀਦੇ ਹਨ। ਵਿਭਾਗ ਵਲੋਂ ਜਾਰੀ ਕੀਤੇ ਗਏ ਪੱਤਰ ਦੇ ਅਨੁਸਾਰ ਅਬਾਦੀ ਲਈ ਨਵੀਂ ਤਜਵੀਜ ਕੀਤੀ ਗਰਾਮ ਸਭਾ ਨੂੰ ਸਥਾਨਿਕ ਤੌਰ ‘ਤੇ ਪ੍ਰਚਲਿਤ ਨਾਮ ਹੀ ਦਿੱਤਾ ਜਾਵੇ।
ਪੰਚਾਇਤ ਮੰਤਰੀ ਨੇ ਅਗਾਮੀ ਪੰਚਾਇਤ ਚੋਣਾ ਲਈ ਵਿਭਾਗ ਨੂੰ ਹੁਣ ਤੋਂ ਹੀ ਜੁਟ ਜਾਣ ਦੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਨਵੀਆਂ ਗਰਾਮ ਸਭਾਵਾਂ ਬਣਾਉਣ ਸਬੰਧੀ ਤਜਵੀਜਾਂਦੀ ਬਾਰੀਕੀ ਨਾਲ ਜਾਂਚ ਕਰਨ ਉਰੰਤ ਹੀ ਮੁੱਖ ਦਫਤਰ ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇ ਤਾਂ ਜੋ ਲਿਖਾ ਪੜੀ ਜਾਂ ਇਤਰਾਜਾਂ ਵਿਚ ਸਮਾਂ ਖਰਾਬ ਨਾ ਹੋਵੇ। ਉਨ੍ਹਾਂ ਕਿਹਾ ਕਿ ਮੌਜੂਦਾ ਪੰਚਾਇਤਾਂ ਜਿੱਥੇ ਕੋਈ ਅਦਲਾ ਬਦਲੀ ਨਹੀਂ ਹੋਣੀ ਉਨ੍ਹਾਂ ਪੰਚਾਇਤਾਂ ਦੀ ਵਾਰਡਬੰਦੀ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ। ੳਨ੍ਹਾਂ ਨਾਲ ਹੀ ਕਿਹਾ ਕਿ ਵਾਰਡਬੰਦੀ ਸਬੰਧੀ ਇੱਕ ਯੂਨੀਫਾਰਮ ਫਾਰਮੂਲਾ ਤਿਆਰ ਕਰਕੇ ਹੀ ਵਾਰਬੰਦੀ ਕੀਤੀ ਜਾਵੇ ਤਾਂ ਜੋ ਕਿਸੇ ਨੂੰ ਵੀ ਇਤਰਾਜ਼ ਨਾ ਹੋਵੇ। ਇਸ ਸਬੰਧੀ ਫਾਰਮੂਲਾ ਤਿਆਰ ਕਰਨ ਲਈ ਮੱੁਖ ਦਫਤਰ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਇੱਕ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ, ਜਿਸ ਵਲੋਂ ਵਾਰਡਬੰਦੀ ਨੂੰ ਤਰਕਸੰਗਤ ਬਣਾਉਣ ਲਈ ਸਿਫਰਸ਼ਾਂ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਅਨੁਸਾਰ ਹੀ ਨਵੀਂ ਵਾਰਡਬੰਦੀ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …