
ਡੇਰਾਬੱਸੀ/ਜ਼ੀਰਕਪੁਰ ਵਿੱਚ ਕਰੋਨਾ ਦੇ ਪੰਜ ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ
ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ\ਜ਼ੀਰਕਪੁਰ, 17 ਜੂਨ:
ਇਥੋਂ ਦੇ ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਕਰੋਨਾ ਦੇ ਪੰਜ ਨਵੇਂ ਮਾਮਲੇ ਆਏ ਹਨ। ਇਨ੍ਹਾਂ ਵਿੱਚ ਚਾਰ ਮਾਮਲੇ ਡੇਰਾਬੱਸੀ ਦੀ ਏਟੀਐਸ ਸੁਸਾਇਟੀ ਅਤੇ ਇਕ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ। ਸਿਹਤ ਵਿਭਾਗ ਵੱਲੋਂ ਅੱਜ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਨੂੰ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੇਰਾਬੱਸੀ ਕਰੋਨਾ ਦੇ ਨੋਡਲ ਅਫ਼ਸਰ ਡਾ. ਐਚਐਸ ਚੀਮਾ ਨੇ ਦੱਸਿਆ ਕਿ ਅੱਜ ਡੇਰਾਬੱਸੀ ਦੀ ਏਟੀਐਸ ਸੁਸਾਇਟੀ ਵਸਨੀਕ 36 ਸਾਲਾ ਦੀ ਸ਼ਿਲਪਾ, 30 ਸਾਲਾ ਦਾ ਸ਼ਾਹਿਦ ਹਮੀਦ, 30 ਸਾਲਾ ਦੀ ਮਹਿਜ਼ਬੀਨ ਅਤੇ 53 ਸਾਲਾ ਦੀ ਰਮਲਾ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਉੱਕਤ ਸਾਰੇ ਮਰੀਜ਼ ਪਹਿਲਾਂ ਸਾਹਮਣੇ ਆਏ ਬੇਹੜਾ ਵਿਖੇ ਸਥਿਤ ਮੀਟ ਪਲਾਂਟ ਦੇ ਜੀਐਮ ਦੇ ਪਰਿਵਾਰਕ ਮੈਂਬਰ ਹਨ ਜਿਨ੍ਹਾਂ ਦੇ ਪਹਿਲਾਂ ਟੈਸਟ ਲਏ ਗਏ ਸੀ ‘ਤੇ ਅੱਜ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਡੇਰਾਬੱਸੀ ਤੋਂ 32 ਦੇ ਕਰੀਬ ਨਵੇਂ ਸੈਂਪਲ ਲਏ ਗਏ ਹਨ। ਇਸ ਤੋਂ ਇਲਾਵਾ ਜ਼ੀਰਕਪੁਰ ਤੋਂ ਇਕ 24 ਸਾਲਾ ਦੇ ਮਰੀਜ਼ ਲੁਕੇਸ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ।