Nabaz-e-punjab.com

ਪੰਜਾਬ ਵਿੱਚ ਟਿੱਡੀ ਦਲ ਦੇ ਹਮਲੇ ਦੀ ਸੰਭਾਵਨਾ ਬਹੁਤ ਘੱਟ ਪਰ ਸਾਵਧਾਨ ਰਹਿਣ ਦੀ ਲੋੜ: ਡਾ. ਐਰੀ

ਖੇਤੀਬਾੜੀ ਵਿਭਾਗ ਦੀ ਮੀਟਿੰਗ ਵਿੱਚ ਵੱਖ ਵੱਖ ਭਲਾਈ ਸਕੀਮਾਂ ’ਤੇ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਖੇਤੀਬਾੜੀ ਵਿਭਾਗ ਦੇ ਸਕੱਤਰ ਅਤੇ ਵਧੀਕ ਪ੍ਰਮੁੱਖ ਸਕੱਤਰ (ਵਿਕਾਸ) ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਖੇਤੀਬਾੜੀ ਵਿਭਾਗ ਦੀ ਮਹੀਨਾਵਾਰ ਮੀਟਿੰਗ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਟੇਟ ਪਲਧਰ ਦੇ ਅਫ਼ਸਰ ਅਤੇ ਰਾਜ ਦੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਸਮੂਹ ਸਟਾਫ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਕਰਾਪ ਰੈਜ਼ੀਡਿਊ ਮੈਨੇਜਮੈਂਟ ਸਕੀਮ ਅਧੀਨ ਪ੍ਰਾਪਤ ਫੰਡਾਂ ਦੀ ਵਰਤੋਂ ਬਾਰੇ ਰਿਵਿਊ ਕੀਤਾ ਗਿਆ।
ਡਾ. ਐਰੀ ਨੇ ਕਿਹਾ ਕਿ ਖੇਤੀਬਾੜੀ ਮਸ਼ੀਨਰੀ ਦੀ ਖਰੀਦ ਕਰਨ ਲਈ ਕਿਸਾਨਾਂ ਨੂੰ ਗਰੁੱਪ ਬਣਾ ਕੇ ਮਸ਼ੀਨਰੀ ਖਰੀਦਣ ਲਈ ਜਾਗਰੂਕ ਕਰਨ ਤਾਂ ਜੋ ਘੱਟ ਖਰਚੇ ਤੇ ਮਹਿੰਗੀ ਮਸ਼ੀਨਰੀ ਦਾ ਲਾਭ ਛੋਟੇ ਕਿਸਾਨ ਵੀ ਉੱਠਾ ਸਕਣ। ਗਰੁੱਪ ਬਣਾ ਕੇ ਮਸ਼ੀਨਰੀ ਦੀ ਵਰਤੋਂ ਲਈ ਵੱਖ-ਵੱਖ ਓਪਰੇਸ਼ਨ ਲਈ ਕਿਰਾਏ ਦੀ ਹੱਦ ਮਿਥਣ ਲਈ ਸਮੂਹ ਡਿਪਟੀ ਕਮਿਸ਼ਨਰਾਂ ਰਾਹੀਂ ਮਹੀਨਾਵਾਰ ਜ਼ਿਲ੍ਹਾ ਉਤਪਾਦਨ ਕਮੇਟੀ ਦੀਆਂ ਮੀਟਿੰਗਾਂ ਵਿੱਚ ਰੇਟ ਫਿਕਸ ਕੀਤੇ ਜਾਣ। ਇਹ ਰੇਟ ਹਰ ਹਾਲਤ ਬੋਰਡਾਂ ਰਾਹੀਂ ਜਨਤਕ ਤੌਰ ’ਤੇ ਲਗਾਏ ਜਾਣ ਤਾਂ ਕਿ ਸਹੀ ਰੇਟਾਂ ਤੇ ਆਮ ਕਿਸਾਨਾਂ ਨੂੰ ਮਹਿੰਗੀ/ਉੱਤਮ ਮਸ਼ੀਨਰੀ ਦਾ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਖੇਤ ਮਸ਼ੀਨਰੀ ਪੋਰਟਲ ਚਾਲੂ ਕਰ ਦਿੱਤੀ ਗਈ ਹੈ, ਜਿਸ ਰਾਹੀਂ ਪਾਰਦਰਸ਼ੀ ਤਰੀਕੇ ਨਾਲ ਮਸ਼ੀਨਰੀ ਦੀ ਵੰਡ ਕੀਤੀ ਜਾਵੇਗੀ।
ਮੀਟਿੰਗ ਵਿੱਚ ਮਿੱਟੀ ਸਿਹਤ ਮਿੱਟੀ ਸਿਹਤ ਕਾਰਡ ਅਤੇ ਫਰਟਿਲਿਟੀ ਮੈਪ ਦੀ ਮਹੱਤਤਾ ਬਾਰੇ ਦੱਸਿਆ ਗਿਆ। ਉਨ੍ਹਾਂ ਸਮੂਹ ਸਟਾਫ਼ ਨੂੰ ਹਦਾਇਤ ਕੀਤੀ ਕਿ ਹਰੇਕ ਇੱਕ ਪਿੰਡ ਵਿੱਚ ਜਾ ਕੇ ਮਿੱਟੀ ਪਰਖ ਸਬੰਧੀ ਬਣੇ ਬਲਾਕਵਾਰ ਨਕਸ਼ਿਆਂ ਨੂੰ ਲਿਜਾ ਕੇ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਬਾਰੇ ਜਾਗਰੂਕ ਕਰਨ। ਪੇਸਟ ਸਰਵੀਲੈਂਸ ਸਲਾਹਕਾਰ ਕਮੇਟੀ ਨਾਲ ਵਿਚਾਰ ਕਰਨ ਤੋਂ ਉਪਰੰਤ ਉਨ੍ਹਾਂ ਨੇ ਦੱਸਿਆ ਕਿ ਰਾਜ ਵਿੱਚ ਟਿੱਡੀ ਦਲ ਦੇ ਹਮਲੇ ਦੀ ਸੰਭਾਵਨਾ ਬਹੁਤ ਘੱਟ ਹੈ, ਪ੍ਰੰਤੂ ਫਿਰ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਇਸ ਲਈ ਸੂਬੇ ਵਿੱਚ ਸਰਵੀਲੈਂਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਮੱਕੀ ਹੇਠ ਰਕਬਾ ਵਧਾ ਕੇ 1.6 ਲੱਖ ਹੈਕਟੇਅਰ ਕੀਤਾ ਜਾਵੇਗਾ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਅਧਿਕਾਰੀਆਂ ਨੂੰ ਜ਼ਿਲ੍ਹਾਵਾਰ ਟੀਚੇ ਜਾਰੀ ਕਰ ਦਿੱਤੇ ਗਏ ਹਨ ਅਤੇ ਝੋਨੇ ਦੀ ਫਸਲ ਤੋਂ ਰਕਬਾ ਕੱਢ ਕੇ ਮੱਕੀ ਹੇਠ ਰਕਬਾ ਵਧਾਇਆ ਜਾਵੇਗਾ। ਉਨ੍ਹਾਂ ਕਣਕ ਦਾ ਰਿਕਾਰਡ ਪੈਦਾਵਾਰ ਅਤੇ ਨਰਮੇ ਹੇਠ 4 ਲੱਖ ਹੈਕਟੇਅਰ ਤੋਂ ਵੱਧ ਬਿਜਾਈ ਕਰਨ ਲਈ ਫੀਲਡ ਸਟਾਫ਼ ਦੀ ਸ਼ਲਾਘਾ ਕੀਤੀ। ਮੀਟਿੰਗ ਵਿੱਚ ਮਨਮੋਹਨ ਕਾਲੀਆ ਨੇ ਕਰਾਪ ਰੈਜ਼ੀਡਿਊ ਸਕੀਮ ਸਬੰਧੀ ਵਿਸਥਾਰ ਸਹਿਤ ਵੱਖ-ਵੱਖ ਮੁੱਦਿਆਂ ’ਤੇ ਚਾਨਣਾ ਪਾਇਆ। ਮੀਟਿੰਗ ਵਿੱਚ ਡਾ. ਜਸਵੰਤ ਸਿੰਘ, ਡਾ: ਪਰਮਿੰਦਰ ਸਿੰਘ, ਡਾ. ਬਲਜਿੰਦਰ ਸਿੰਘ, ਡਾ. ਜਗਤਾਰ ਸਿੰਘ, ਹਰਿੰਦਰ ਸਿੰਘ, ਅਨਿਲ ਕੁਮਾਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…