Share on Facebook Share on Twitter Share on Google+ Share on Pinterest Share on Linkedin ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡ ਜਾਰੀ ਨਾ ਕਰਨ ਵਿਰੁੱਧ ਭਾਜਪਾ ਤੇ ਕਾਂਗਰਸ ਸਰਕਾਰਾਂ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਅਨੁਸੂਚਿਤ ਜਾਤਾਂ ਦੀ ਵਜ਼ੀਫ਼ਾ ਰਾਸ਼ੀ ਜਾਰੀ ਨਹੀਂ ਕਰ ਪਾਈ, ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਰਹੀ ਹੈ ਸਰਕਾਰ: ਕੈਂਥ ਰਾਖਵੇਂ ਕੋਟੇ ’ਚੋਂ ਕਾਂਗਰਸ, ਆਪ ਅਤੇ ਅਕਾਲੀ-ਭਾਜਪਾ ਦੇ ਐਮਪੀ ਤੇ ਵਿਧਾਇਕ ਮੂਕ ਦਰਸ਼ਕ ਬਣੇ: ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ: ਕੇਂਦਰ ਅਤੇ ਸੂਬਾ ਸਰਕਾਰਾਂ ਅਨੁਸੂਚਿਤ ਜਾਤਾਂ ਦੇ ਨਾਲ ਸਬੰਧਤ ਵਿਦਿਆਰਥੀਆਂ ਦੇ ਵਿਦਿਅਕ ਭਵਿੱਖ ਦੇ ਨਾਲ ਖੇਡ ਰਹੀਆਂ ਹਨ ਕਿਉਂਕਿ ਇਹ ਸਰਕਾਰਾਂ ਪਿਛਲੇ ਤਿੰਨ ਵਰ੍ਹਿਆਂ ਅੰਦਰ ਇਨ੍ਹਾਂ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਇਹ ਵਜੀਫ਼ਾ ਯੋਜਨਾ ਕੇਂਦਰ ਸਰਕਾਰ ਦੀ ਸਹਾਇਤਾ ਦੇ ਨਾਲ ਸਾਲ 1998 ਅੰਦਰ ਸ਼ੁਰੂ ਕੀਤੀ ਗਈ ਸੀ। ਕੈਪਟਨ ਸਰਕਾਰ ਅਨੁਸੂਚਿਤ ਜਾਤਾਂ ਦੀ ਵਜੀਫਾ ਰਾਸ਼ੀ ਜਾਰੀ ਹੀ ਨਹੀਂ ਕਰਪਾਈ ਜਿਸ ਕਾਰਨ ਇਸ ਕੈਟਾਗਰੀ ਦੇ ਨਾਲ ਸਬੰਧਤ ਵਿਦਿਆਰਥੀਆਂ ਦੇ ਅੰਦਰ ਘੋਰ ਨਿਰਾਸਾਂ ਪਾਈ ਜਾ ਰਹੀ ਹੈ। ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਸਬੰਧੀ ਇੱਕ ਪ੍ਰਸਤਾਵ ਤਿਆਰ ਕਰਕੇ ਭੇਜਿਆ ਹੈ ਅਤੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਉਹ ਪਿਛਲੇ ਤਿੰਨ ਵਰ੍ਹਿਆਂ ਲਈ ਇਸ ਯੋਜਨਾ ਦੇ ਤਹਿਤ ਇਕੱਠੀ ਹੋ ਗਈ ਵਜੀਫੇ ਦੀ ਰਾਸ਼ੀ ਜੋ ਕਿ ਇਸ ਸਮੇ ਵਧ ਕੇ 1100 ਕਰੋੜ ਰੁਪਏ ਹੋ ਗਈ ਹੈ, ਨੂੰ ਤੁਰੰਤ ਜਾਰੀ ਕੀਤਾ ਜਾਵੇ। ਇਸ ਸਬੰਧੀ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ (ਐਨਐਸਸੀਏ) ਨੇ ਇਸ ਨੂੰ ਲੈ ਕੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਉੱਤੇ ਦੋਸ਼ ਲਗਾਇਆ ਹੈ ਕਿ ਹੁਕਮਰਾਨ ਅਨੁਸੂਚਿਤ ਜਾਤਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਉੱਚ ਵਿੱਦਿਆ ਹਾਸਲ ਕਰਨ ਦੇ ਰਾਹ ਵਿੱਚ ਰੋੜੇ ਅਟਕਾ ਰਹੇ ਹਨ ਕਿਉਂਕਿ ਸਰਕਾਰਾਂ ਵੱਲੋਂ ਨਿਰਧਾਰਿਤ ਗ੍ਰਾਂਟਾਂ ਦੀ ਰਾਸ਼ੀ ਹੀ ਜਾਰੀ ਨਹੀਂ ਕੀਤੀ ਜਾ ਰਹੀ ਹੈ। ਐਨਐਸਸੀੲ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਸ ਘਟਨਾਕ੍ਰਮ ਨੂੰ ਅਤਿ ਮੰਦਭਾਗਾ ਦੱਸਦਿਆਂ ਕਿਹਾ ਕਿ ਸਮਾਜਿਕ ਅਤੇ ਰਾਜਨੀਤਕ ਸੰਗਠਨ ਹੁਣ ਕੇਂਦਰ ਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਨੂੰ ਚਿਤਾਵਾਨੀ ਦਿੰਦਾ ਹੈ ਕਿ ਜੇ ਬਕਾਇਆ ਗਰਾਂਟ ਤੁਰੰਤ ਜਾਰੀ ਨਹੀਂ ਕੀਤੀ ਗਈ ਤਾਂ ਅਲਾਇੰਸ ਇਸ ਮੁੱਦੇ ਨੂੰ ਲੈ ਕੇ ਪੰਜਾਬ ਵਿੱਚ ਸੰਘਰਸ਼ ਵਿੱਢੇਗਾ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ’ਚੋਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਭਾਜਪਾ ਗੱਠਜੋੜ ਦੇ 4 ਲੋਕ ਸਭਾ ਮੈਂਬਰ ਅਤੇ 34 ਵਿਧਾਇਕ ਦਲਿਤਾਂ ਦੀ ਭਲਾਈ ਲਈ ਕੰਮ ਨਹੀਂ ਕਰ ਰਹੇ ਸਗੋਂ ਮੂਕ ਦਰਸ਼ਕ ਬਣ ਸਮਾਜ ਨੂੰ ਧੋਖਾ ਦੇ ਰਹੇ ਹਨ। ਸ੍ਰੀ ਕੈਂਥ ਨੇ ਨਾਲ ਹੀ ਕਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਭਾਜਪਾ ਗੱਠਜੋੜ-ਭਾਈਚਾਰੇ ਤੇ ਇਸ ਦੇ ਨਾਲੋਂ ਨਾਲ ਹੀ ਰਾਜ ਭਾਗ ਦਾ ਸੁੱਖ ਭੋਗ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਅਨੁਸੂਚਿਤ ਜਾਤਾਂ ਦੇ ਭਾਈਚਾਰੇ ਦਾ ਇਸਤੇਮਾਲ ਕੇਵਲ ਆਪਣੇ ਸਿਆਸੀ ਮੁਫਾਦਾ ਦੀ ਖਾਤਰ ਇੱਕ ਵੋਟ ਬੈਂਕ ਦੇ ਤੌਰ ’ਤੇ ਵਰਤ ਰਹੇ ਹਨ ਤੇ ਇਨ੍ਹਾਂ ਸਾਰਿਆ ਦੇ ਵੱਲੋਂ ਪੰਜਾਬ ਅੰਦਰ ਕਾਂਗਰਸ ਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਭਾਜਪਾ ਸਰਕਾਰਾਂ ਨੇ ਅਨੁਸੂਚਿਤ ਜਾਤਾਂ ਦੇ ਅੰਦਰ ਆਪੋ ਆਪਣੀ ਇਹੋ ਜਿਹੀ ਡੰਮੀ ਲੀਡਰਸ਼ਿਪ ਤਿਆਰ ਕੀਤੀ ਗਈ ਹੈ ਜੋ ਕਿ ਕਿਸੇ ਵੀ ਮਾਮਲੇ ਦੇ ਉੱਤੇ ਆਪਣੀ ਪਾਰਟੀ ਲੀਡਰਸ਼ਿਪ ਦੇ ਮੂਹਰੇ ਅਨੁਸੂਚਿਤ ਜਾਤਾਂ ਦੀ ਕਿਸੇ ਵੀ ਮੰਗ ਨੂੰ ਲੈ ਕੇ ਜੁਬਾਨ ਤੱਕ ਨਹੀਂ ਖੋਲਦੇ ਅਤੇ ਕੇਵਲ ਤੇ ਕੇਵਲ ਮੂਕ ਦਰਸ਼ਕ ਬਣ ਕੇ ਸਮਾਂ ਕੱਢ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ