ਪੋਸਟਲ ਤੇ ਆਰਐਮਐਸ ਐਂਪਲਾਈਜ਼ ਕੋ-ਆਪਰੇਟਿਵ ਬੈਂਕ ਦੀ ਚੋਣ: ਅਪਨਾ ਪੈਨਲ ਦੀ ਹੂੰਝਾਫੇਰ ਜਿੱਤ

ਪੰਜਾਬ ਤੋਂ 5, ਹਰਿਆਣਾ ਤੋਂ 3 ਅਤੇ ਦਿੱਲੀ ਤੋਂ 5 ਡਾਇਰੈਕਟਰ ਚੁਣੇ ਗਏ, 15 ਅਕਤੂਬਰ ਨੂੰ ਕੀਤੀ ਜਾਵੇਗੀ ਚੇਅਰਮੈਨ ਦੀ ਚੋਣ

ਨਬਜ਼-ਏ-ਪੰਜਾਬ, ਮੁਹਾਲੀ, 10 ਅਕਤੂਬਰ:
ਪੋਸਟਲ ਅਤੇ ਆਰਐਮਐਸ ਐਂਪਲਾਈਜ਼ ਕੋ-ਆਪਰੇਟਿਵ ਬੈਂਕ ਦੀ ਚੋਣ ਦੌਰਾਨ ਡਾਇਰੈਕਟਰਾਂ ਦੀਆਂ ਕੁੱਲ 12 ਸੀਟਾਂ ’ਤੇ ਅਪਨਾ ਪੈਨਲ ਦੇ ਉਮੀਦਵਾਰ ਜੇਤੂ ਰਹੇ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਨੈਸ਼ਨਲ ਯੂਨੀਅਨ ਆਫ਼ ਪੋਸਟਲ ਐਂਪਲਾਈਜ਼ ਦੇ ਸਰਕਲ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ 12 ਸੀਟਾਂ ਲਈ ਹੋਈ ਇਸ ਚੋਣ ਵਿੱਚ ਅਪਨਾ ਪੈਨਲ ਅਤੇ ਨਰੇਸ਼ ਪੈਨਲ ਵੱਲੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ। ਪੰਜਾਬ ਦੀਆਂ 5 ਸੀਟਾਂ ਲਈ ਚੰਡੀਗੜ੍ਹ ਤੋਂ ਮੀਨਾਕਸ਼ੀ ਨੂੰ 3770 ਵੋਟਾਂ ਮਿਲੀਆ ਜਦੋਂਕਿ ਉਨ੍ਹਾਂ ਦੇ ਵਿਰੋਧੀ ਨਰੇਸ਼ ਪੈਨਲ ਦੇ ਉਮੀਦਵਾਰ ਗੁਰਮੁੱਖ ਸਿੰਘ ਨੂੰ 3224 ਵੋਟਾਂ ਪ੍ਰਾਪਤ ਹੋਈਆਂ।
ਬਲਜਿੰਦਰ ਸਿੰਘ ਰਾਏਪੁਰ ਕਲਾਂ ਨੇ ਦੱਸਿਆ ਕਿ ਜਲੰਧਰ ਤੋਂ ਅਪਨਾ ਪੈਨਲ ਦੇ ਧਰਮਪਾਲ ਨੂੰ 3713 ਅਤੇ ਨਰੇਸ਼ ਪੈਨਲ ਦੇ ਗਲੈਡਵਿਨ ਨੂੰ 3193 ਵੋਟਾਂ ਮਿਲੀਆ। ਇੰਜ ਹੀ ਅੰਮ੍ਰਿਤਸਰ ਤੋਂ ਅਪਨਾ ਪੈਨਲ ਦੇ ਲਖਵਿੰਦਰ ਪਾਲ ਸਿੰਘ ਨੂੰ 3823 ਵੋਟਾਂ ਹਾਸਲ ਹੋਈਆਂ ਜਦੋਂਕਿ ਉਨ੍ਹਾਂ ਦੇ ਮੁਕਾਬਲੇ ਨਰੇਸ਼ ਪੈਨਲ ਦੇ ਉਮੀਦਵਾਰ ਸੁਰੇਖਾ ਰਾਣੀ ਨੂੰ 3233 ਵੋਟਾਂ ਮਿਲੀਆਂ। ਪਟਿਆਲਾ ਤੋਂ ਅਪਨਾ ਪੈਨਲ ਦੇ ਵਿਨੋਦ ਸਲਗਾਨੀਆ ਨੂੰ 3746 ਅਤੇ ਨਰੇਸ਼ ਪੈਨਲ ਦੇ ਵਿਨੈ ਕੁਮਾਰ ਨੂੰ 3202 ਵੋਟਾਂ ਮਿਲੀਆ। ਲੁਧਿਆਣਾ ਤੋਂ ਅਪਨਾ ਪੈਨਲ ਦੇ ਰਵਿੰਦਰ ਸਿੰਘ ਨੂੰ 3799 ਅਤੇ ਨਰੇਸ਼ ਪੈਨਲ ਦੇ ਜਸਦੇਵ ਨੂੰ 3202 ਵੋਟਾਂ ਮਿਲੀਆ ਹਨ।
ਬਲਜਿੰਦਰ ਸਿੰਘ ਰਾਏਪੁਰ ਕਲਾਂ ਨੇ ਦੱਸਿਆ ਕਿ ਹਰਿਆਣਾ ਦੀਆਂ ਸੀਟਾਂ ’ਤੇ ਅਪਨਾ ਪੈਨਲ ਦੇ ਜ਼ੋਰਾਵਰ ਸਿੰਘ, ਸਚਿਨ ਖਰਵ ਅਤੇ ਸੁਨੀਤਾ ਰਾਣੀ ਜੇਤੂ ਰਹੇ ਜਦੋਂਕਿ ਦਿੱਲੀ ਦੀਆਂ ਚਾਰ ਸੀਟਾਂ ’ਤੇ ਅਪਨਾ ਪੈਨਲ ਦੇ ਸੋਨੂੰ, ਸੰਦੀਪ ਗੁਲੀਆ, ਸੁਨੀਲ ਕੁਮਾਰ ਅਤੇ ਸੰਦੀਪ ਕੁਮਾਰ ਜੇਤੂ ਰਹੇ। ਉਨ੍ਹਾਂ ਦੱਸਿਆ ਕਿ ਡਾਇਰੈਕਟਰਾਂ ਦੀ ਇਹ ਚੋਣ ਅਗਲੇ 5 ਸਾਲਾਂ ਲਈ ਕੀਤੀ ਗਈ ਹੈ। ਜਿਨ੍ਹਾਂ ਵੱਲੋਂ 15 ਅਕਤੂਬਰ ਨੂੰ ਚੇਅਰਮੈਨ ਦੀ ਚੋਣ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…