nabaz-e-punjab.com

ਡਾਕ ਵਿਭਾਗ ਘੁਟਾਲਾ: ਸੀਬੀਆਈ ਅਦਾਲਤ ਵੱਲੋਂ ਸਬ ਪੋਸਟ ਮਾਸਟਰ ਸੰਜੀਵ ਕੁਮਾਰ ਨੂੰ 5 ਸਾਲ ਦੀ ਕੈਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਪੌਣੇ ਦੋ ਸਾਲ ਪੁਰਾਣੇ ਡਾਕ ਵਿਭਾਗ ਵਿੱਚ ਹੋਏ ਕਰੀਬ ਸਾਢੇ 8 ਕਰੋੜ ਰੁਪਏ ਦੇ ਘੁਟਾਲੇ ਦੇ ਮਾਮਲੇ ਵਿੱਚ ਸਾਬਕਾ ਸਬ ਪੋਸਟ ਮਾਸਟਰ ਸੰਜੀਵ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਧਾਰਾ-409, 467, 471, 477ਏ ਅਤੇ ਭ੍ਰਿਸ਼ਟਾਚਾਰ ਦੀ ਧਾਰਾ ਦੇ ਤਹਿਤ 5 ਸਾਲ ਦੀ ਕੈਦ ਅਤੇ 15 ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਸੀਬੀਆਈ ਵੱਲੋਂ ਇਸ ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਸੰਜੀਵ ਕੁਮਾਰ ਦੇ ਖ਼ਿਲਾਫ਼ ਜਨਵਰੀ 2018 ਵਿੱਚ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ (ਸੀਨੀਅਰ ਡਵੀਜ਼ਨ) ਐਨਐਸ ਗਿੱਲ ਦੀ ਅਦਾਲਤ ਵਿੱਚ ਚਲ ਰਹੀ ਸੀ।
ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਦੋਸ਼ੀ ਸੰਜੀਵ ਕੁਮਾਰ ਨੇ ਪਿਛਲੇ ਦਿਨੀਂ ਸੀਬੀਆਈ ਅਦਾਲਤ ਵਿੱਚ ਆ ਕੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਸੰਜੀਵ ਕੁਮਾਰ 2014 ਤੋਂ ਲੈ ਕੇ 2017 ਤੱਕ ਨਕੋਦਰ ਵਿੱਚ ਬਤੌਰ ਸਬ ਪੋਸਟਮਾਸਟਰ ਤਾਇਨਾਤ ਸੀ। ਸੰਜੀਵ ਕੁਮਾਰ ’ਤੇ ਇਸ ਪੀਰੀਅਡ ਦੌਰਾਨ ਸਾਢੇ 8 ਕਰੋੜ ਰੁਪਏ ਦਾ ਗਬਨ ਕਰਨ ਦਾ ਦੋਸ਼ ਸੀ। ਇਸ ਸਬੰਧੀ ਡਾਕਘਰ ਕਪੂਰਥਲਾ ਡਵੀਜ਼ਨ ਦੇ ਸੁਪਰਡੈਂਟ ਦਿਲਬਾਗ ਸਿੰਘ ਨੇ ਸੀਬੀਆਈ ਨੂੰ ਸੰਜੀਵ ਕੁਮਾਰ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ। ਸੀਬੀਆਈ ਦੀ ਜਾਂਚ ਵਿੱਚ ਪਾਇਆ ਕਿ ਉਹ ਡਾਕਘਰ ਵਿੱਚ ਕਰਵਾਈ ਗਈ ਸੇਵਿੰਗ ਖਾਤਿਆਂ ਸਮੇਤ ਹੋਰ ਵੱਖ ਵੱਖ ਸਕੀਮਾਂ ਤਹਿਤ ਜਮਾਂ ਪੈਸਿਆਂ ਦੀ ਰਾਸ਼ੀ ਵਿੱਚ ਘਪਲਾ ਕਰਦਾ ਸੀ। ਸੰਜੀਵ ਕੁਮਾਰ ਖਾਤਾ ਧਾਰਕ ਨੂੰ ਪੈਸੇ ਜਮਾਂ ਕਰਨ ਵਾਲੀ ਰਸੀਦ ਤਾਂ ਦੇ ਦਿੰਦਾ ਸੀ ਪ੍ਰੰਤੂ ਬਾਅਦ ਵਿੱਚ ਸਬੰਧਤ ਰਾਸ਼ੀ ਡਾਕਘਰ ਦੇ ਰਿਕਾਰਡ ਵਿੱਚ ਜਮਾਂ ਹੋਈ ਨਹੀਂ ਦਿਖਾਈ ਜਾਂਦੀ ਸੀ। ਸੰਜੀਵ ਕੁਮਾਰ ਕੋਲ ਜਦੋਂ ਕੋਈ ਖਾਤਾ ਧਾਰਕ 10 ਹਜ਼ਾਰ ਰੁਪਏ ਕਢਵਾਉਣ ਆਉਂਦਾ ਸੀ ਤਾਂ ਉਹ ਖਾਤਾ ਧਾਰਕ ਨੂੰ ਤਾਂ 10 ਹਜ਼ਾਰ ਰੁਪਏ ਦੇ ਕੇ ਭੇਜ ਦਿੱਤਾ ਸੀ, ਪ੍ਰੰਤੂ ਖਾਤਾ ਧਾਰਕ ਵੱਲੋਂ 10 ਹਜ਼ਾਰ ਰੁਪਏ ਲਈ ਭਰੇ ਵਾਊਚਰ ਵਿੱਚ ਇਕ ਜ਼ੀਰੋ ਹੋਰ ਲਗਾ ਕੇ ਉਸ ਦੇ ਖਾਤੇ ’ਚੋਂ 1 ਲੱਖ ਰੁਪਏ ਕੱਢਵਾ ਲੈਂਦਾ ਸੀ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…