Nabaz-e-punjab.com

ਜ਼ਿਲ੍ਹਾ ਮੁਹਾਲੀ ਵਿੱਚ ਡਾਕ ਸੇਵਾਵਾਂ ਨਿਰਵਿਘਨ ਜਾਰੀ ਰਹਿਣਗੀਆਂ: ਡੀਸੀ ਗਿਰੀਸ਼ ਦਿਆਲਨ

ਬੈਂਕ ਮੁਲਾਜ਼ਮਾਂ ਨੂੰ ਬੈਂਕ ਆਈਡੀ ਦਿਖਾਕੇ ਸਿਰਫ਼ ਕੰਮ ’ਤੇ ਆਉਣ-ਜਾਣ ਦੀ ਦਿੱਤੀ ਆਗਿਆ

ਕਿਸੇ ਵੀ ਹੋਰ ਕੰਮ ਲਈ ਆਈਡੀ ਦੀ ਵਰਤੋਂ ਕਰਨ ‘ਤੇ ਹੋਵੇਗੀ ਸਖ਼ਤ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ ਦਿਆਲਨ ਨੇ ਅੱਜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਡਾਕ ਸੇਵਾਵਾਂ ਨਿਰਵਿਘਨ ਜਾਰੀ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੈਂਕ, ਜਿਸ ਵਿੱਚ ਖਜਾਨਾ/ਮੁਦਰਾ ਦੇ ਨਾਲ ਸਬੰਧਤ ਕੰਮਕਾਜ ਵੀ ਸ਼ਾਮਲ ਹੈ, ਘੱਟੋ-ਘੱਟ ਸਟਾਫ਼ ਅਤੇ ਆਮ ਵਾਂਗ ਕੰਮ ਕਰਨਗੇ। ਇਨ੍ਹਾਂ ਨਿਰਦੇਸ਼ਾਂ ਨੂੰ ਸਬੰਧਤ ਬ੍ਰਾਂਚ ਮੈਨੇਜਰ ਵੱਲੋਂ ਯਕੀਨੀ ਬਣਾਇਆ ਜਾਏਗਾ। ਹਾਲਾਂਕਿ ਕੋਈ ਜਨਤਕ ਲੈਣ-ਦੇਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਰਫਿਊ ਦੇ ਚੱਲਦਿਆਂ ਬੈਂਕ ਸਿਰਫ਼ ਜ਼ਰੂਰੀ ਸੇਵਾਵਾਂ ਦੀਆਂ ਮੁਹੱਈਆ ਕਰਵਾਉਣ ਲਈ ਕਾਰਜਸੀਲ ਹੋਣਗੇ। ਬੈਂਕ ਦੇ ਕਰਮਚਾਰੀਆਂ ਨੂੰ ਆਪਣੀ ਆਈਡੀ ਦਿਖਾਕੇ ਸਿਰਫ਼ ਕੰਮ ’ਤੇ ਜਾਣ ਅਤੇ ਵਾਪਸ ਆਉਣ ਅਤੇ ਆਪਣੀ ਅਧਿਕਾਰਤ ਬੈਂਕ ਡਿਊਟੀ ਦੀ ਆਗਿਆ ਹੋਵੇਗੀ। ਕਿਸੇ ਵੀ ਹੋਰ ਕੰਮ ਲਈ ਆਈਡੀ ਦੀ ਵਰਤੋਂ ਕਰਕੇ ਬੈਂਕ ਕਰਮਚਾਰੀਆਂ ਵੱਲੋਂ ਕਰਫਿਊ ਦੀ ਉਲੰਘਣਾ ਕਰਨ ’ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਧਰ, ਜ਼ਿਲ੍ਹਾ ਮੈਜਿਸਟਰੇਟ ਗਿਰੀਸ ਦਿਆਲਨ ਨੇ ਅੱਜ ਇੱਟ ਭੱਠਿਆਂ ਅਤੇ ਸਨਅਤੀ ਇਕਾਈਆਂ ਨੂੰ ਇਸ ਸ਼ਰਤ ’ਤੇ ਚਲਾਉਣ ਦੀ ਆਗਿਆ ਦਿੱਤੀ ਗਈ ਕਿ ਉਨ੍ਹਾਂ ਕੋਲ ਕੰਮ ਕਰਨ ਲਈ ਲੋੜੀਂਦੇ ਸਾਰੇ ਵਿਅਕਤੀਆਂ ਦੇ ਰਹਿਣ ਲਈ ਅਤੇ ਖਾਣ ਪੀਣ ਦੀ ਜਗ੍ਹਾ ਮੁਹੱਈਆ ਕਰਵਾਉਣ ਦੇ ਢੁਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਜਿਹੜੇ ਵਿਅਕਤੀ ਕੰਮ ਕਰਨ ਲਈ ਇਕ ਵਾਰ ਭੱਠਿਆਂ ਜਾਂ ਉਦਯੋਗਿਕ ਇਕਾਈਆਂ ਵਿੱਚ ਗਏ ਤਾਂ ਉਹ ਕਰਫਿਊ/ਲਾਕਡਾਊਣ ਦੇ ਅੰਤ ਤੱਕ ਅੰਦਰ ਹੀ ਰਹਿਣਗੇ। ਜੀਐੱਮ, ਉਦਯੋਗ, ਨਿੱਜੀ ਉਦਯੋਗ ਇਕਾਈਆਂ ਵੱਲੋਂ ਕੀਤੇ ਗਏ ਅਜਿਹੇ ਸਾਰੇ ਪ੍ਰਸਤਾਵਾਂ ਦੀ ਤਸਦੀਕ ਕਰਨਗੇ ਅਤੇ ਇੱਕ ਸਮੇਂ ਲਈ ਲੋੜੀਂਦਾ ਕਰਫਿਊ ਪਾਸ ਜਾਰੀ ਕਰਨਗੇ ਅਤੇ ਇਨ੍ਹਾਂ ਸ਼ਰਤਾਂ ’ਤੇ ਕਾਰਜ ਸੁਰੂ ਕਰਨ ਦੀ ਆਗਿਆ ਦੇਣਗੇ। ਡੀਸੀ ਨੇ ਇਹ ਵੀ ਜ਼ੋਰ ਦਿੱਤਾ ਕਿ ਸਮਾਜਕ ਦੂਰੀਆਂ ਦੇ ਦਿਸ਼ਾ-ਨਿਰਦੇਸਾਂ ਦਾ ਪਾਲਣ ਕਰਨਾ ਲਾਜ਼ਮੀ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …