Share on Facebook Share on Twitter Share on Google+ Share on Pinterest Share on Linkedin ਡਾਕ ਕਰਮਚਾਰੀਆਂ ਨੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਅਗਸਤ: ਕੇਂਦਰੀ ਡਾਕ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰਾਸ਼ਟਰ ਪੱਧਰੀ ਹੜਤਾਲ ਤੇ ਹਨ। ਜਿਸ ਕਾਰਨ ਲੋਕਾਂ ਨੂੰ ਕੁਝ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਆਲ ਇੰਡੀਆ ਪੋਸਟਲ ਯੂਨੀਅਨ ਰੋਪੜ ਦੇ ਪ੍ਰਧਾਨ ਸ਼੍ਰੀ ਰਾਮ ਲਾਲ, ਜਗਿੰਦਰ ਸਿੰਘ ਸੈਕਟਰੀ, ਬਲਵੀਰ ਸਿੰਘ ਭੰਗੂ ਨੇ ਬੋਲਦਿਆਂ ਕਿਹਾ ਕਿ ਜ਼ਿਲ੍ਹਾ ਮੁਹਾਲੀ ਅਤੇ ਰੋਪੜ ਦੇ ਪੋਸਟਲ ਕਰਮਚਾਰੀ ਆਪਣੀਆਂ ਮੰਗਾਂ ਜਿਸ ਵਿੱਚ ਸਟਾਫ ਦੀ ਕਮੀ ਨੂੰ ਲੈਕੇ ਖਾਲੀ ਪੋਸਟਾਂ ਭਰਨ, ਜੀ.ਡੀ.ਐਸ ਕਮੇਟੀ ਦੀਆਂ ਸਿਫਾਰਸ਼ ਨੂੰ ਤੁਰੰਤ ਲਾਗੂ ਕਰਨ, ਨਵੀਆਂ ਸਕੀਮਾਂ ਨੂੰ ਲੈ ਕੇ ਸਟਾਫ ਸ਼ੋਸਣ ਅਤੇ ਹਰਾਸਮੈਂਟ ਦੇ ਵਿਰੋਧ ਸਬੰਧੀ, ਮਹਿਕਮੇ ਦਾ ਨਿੱਜੀਕਰਨ ਕਰਨ ਦੇ ਵਿਰੋਧ ਵਿਚ, ਨਵੀਂ ਪੈਨਸ਼ਨ ਯੋਜਨਾ ਬੰਦ ਕਰਕੇ ਬੰਦ ਕੀਤੀ ਯੋਜਨਾ ਲਾਗੂ ਕਰਨ ਅਤੇ ਪੋਸਟਲ ਵਿਭਾਗ ਵਿਚ ਪੰਜ ਦਿਨਾਂ ਦਾ ਹਫਤਾ ਲਾਗੂ ਕਰਨ ਸਬੰਧੀ ਉਹ ਇਕ ਦਿਨਾ ਦੇਸ਼ ਵਿਆਪੀ ਹੜਤਾਲ ਤੇ ਹਨ। ਇਸ ਮੌਕੇ ਦਰਸ਼ਨ ਸਿੰਘ, ਰੇਸ਼ਮਪਾਲ ਪੋਸਟ ਮਾਸਟਰ, ਗੁਰਮੁਖ ਸਿੰਘ, ਸੁਚਾ ਸਿੰਘ, ਧਰਮਿੰਦਰ ਸਿੰਘ, ਬਿਸ਼ਨਦਾਸ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ