nabaz-e-punjab.com

ਸਵੱਛ ਭਾਰਤ ਮੁਹਿੰਮ: ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਬੱਚਿਆਂ ਦੇ ਪੋਸਟਰ ਪੇਂਟਿੰਗ ਮੁਕਾਬਲੇ ਕਰਵਾਏ

ਐਸਡੀਐਮ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਜੇਤੂ ਬੱਚਿਆਂ ਦਾ ਕੀਤਾ ਵਿਸ਼ੇਸ਼ ਸਨਮਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਅਗਸਤ:
ਖਰੜ ਉਪ ਮੰਡਲ ਪ੍ਰਸ਼ਾਸਨ ਅਤੇ ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਸਾਂਝੇ ਤੌਰ ’ਤੇ ਸਵੱਛ ਭਾਰਤ-ਓ.ਡੀ.ਐਫ’ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖਰੜ ਦੇ ਦਫ਼ਤਰ ਵਿੱਚ ਅੱਜ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਮਿਡਲ ਸਕੂਲਾਂ ਦੇ ਬੱਚਿਆਂ ਦੇ ਕਰਵਾਏ ਗਏ ਪੋਸਟਰ ਪੇਟਿੰਗ ਮੁਕਾਬਲੇ ਕਰਵਾਏ ਗਏ। ਬਲਾਕ ਦੇ 15 ਪ੍ਰਾਇਮਰੀ ਤੇ 15 ਮਿਡਲ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਨੇ ਸਮਾਗਮ ਵਿੱਚ ਇਕੱਤਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆ ਆਖਿਆ ਕਿ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਬਹੁਤ ਕੁੱਝ ਸਿੱਖਣ ਲਈ ਮਿਲਦਾ ਹੈ ਅਤੇ ਉਨ੍ਹਾਂ ਦੇ ਸਨਮਾਨ ਨਾਲ ਉਨ੍ਹਾਂ ਨੂੰ ਹੋਰ ਵੀ ਹੌਸਲਾ ਮਿਲਦਾ ਹੈ ਅਤੇ ਯੁਵਾ ਪੀੜ੍ਹੀ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਸਕੂਲੀ ਬੱਚਿਆਂ, ਅਧਿਆਪਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਹਮੇਸ਼ਾ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਅਤੇ ਆਪਣੇ ਆਂਢੀ ਗੁਆਂਢੀਆਂ ਨੂੰ ਸਫ਼ਾਈ ਪ੍ਰਤੀ ਸੁਚੇਤ ਕੀਤਾ ਜਾਵੇ।
ਮਿਡਲ ਵਿੰਗ ਵਿੱਚ ਸਰਕਾਰੀ ਮਿਡਲ ਸਕੂਲ ਬਰੌਲੀ ਦੀ ਹਰਜਿੰਦਰ ਕੌਰ ਨੇ ਪਹਿਲਾ, ਨਰਿੰਦਰ ਕੌਰ ਨੇ ਤੀਸਰਾ, ਘੋਗਾ ਸਕੂਲ ਦੀ ਚਰਨਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦ ਕਿ ਚੋਲਟ ਕਲਾਂ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਾਇਮਰੀ ਸਕੂਲ ਤਿਰਪੜੀ ਦੀ ਲਛਮੀ ਨੇ ਪਹਿਲਾਂ, ਕੰਨਿਆਂ ਘੜੂੰਆਂ ਦੇ ਸਰਵਜੀਤ ਸਿੰਘ ਨੇ ਦੂਸਰਾ, ਭੁੱਖੜੀ ਸਕੂਲ ਦੇ ਲਵ ਨੇ ਤੀਸਰਾ ਅਤੇ ਵਿਸੇਸ਼ ਇਨਾਮ ਸਰਕਾਰੀ ਪ੍ਰਾਇਮਰੀ ਸਕੂਲ ਰੁੜਕੀ ਪੁਖਤਾ ਦੀ ਜਸਪ੍ਰੀਤ ਕੌਰ ਨੇ ਜਿੱਤਿਆ। ਸਮਾਗਮ ਦੌਰਾਨ ਸਰਵਜੀਤ ਸਿੰਘ ਨੇ ਧਾਰਮਿਕ ਗੀਤ, ਮਨਜੌਤ ਕੌਰ ਨੇ ਮਾਂ ਬੋਲੀ, ਬਬੀਤਾ ਨੇ ਲੋਕ ਗੀਤ ਘੌੜੀ, ਸਰਵਜੀਤ ਕੌਰ ਨੇ ਸੋਲੋ ਡਾਂਸ ਕੀਤਾ। ਇਸ ਮੌਕੇ ਜਿਲ੍ਹਾ ਐਸ.ਏ.ਐਸ.ਨਗਰ ਦੀ ਡਿਪਟੀ ਡੀ.ਈ.ਓ.ਐਲੀਮੈਟਰੀ ਸੰਤੋਸ਼ ਰਾਣੀ, ਬੀ.ਪੀ.ਈ.ਓ.ਖਰੜ-1 ਰਾਜਿੰਦਰ ਕੌਰ, ਰਾਜੇਸ਼ ਕੁਮਾਰ, ਪਿੰ੍ਰਸੀਪਲ ਭੁਪਿੰਦਰ ਸਿੰਘ, ਕਲੱਬ ਪ੍ਰਧਾਨ ਗੁਰਮੁੱਖ ਸਿੰਘ ਮਾਨ, ਡਾ. ਕੁਲਵਿੰਦਰ ਸਿੰਘ ਸਰਪੰਚ ਰਕੌਲੀ, ਹਰਜਿੰਦਰ ਸਿੰਘ ਗਿੱਲ, ਪਰਮਪ੍ਰੀਤ ਸਿੰਘ, ਯਸਪਾਲ ਬੰਸਲ ਮੀਤ ਪ੍ਰਧਾਨ, ਸਕੱਤਰ ਹਰਬੰਸ ਸਿੰਘ, ਪੰਕਜ ਚੱਢਾ ਸਮੇਤ ਬਲਵਿੰਦਰ ਕੌਰ, ਚਰਨਪਾਲ ਸਿੰਘ, ਗੁਰਇਕਬਾਲ ਸਿੰਘ ਪਾਲੀ, ਅਮਨਦੀਪ ਸਿੰਘ, ਸੁਰਜੀਤ ਕੌਰ ਸਮੇਤ ਸਕੂਲਾਂ ਦੇ ਸਟਾਫ ਮੈਂਬਰ, ਬੱਚੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…