ਸੜਕ ਸੁਰੱਖਿਆ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਪੋਸਟਰ ਪੇਂਟਿੰਗ ਮੁਕਾਬਲੇ ਕਰਵਾਏ

ਵਿਦਿਆਰਥਣਾਂ ਨੂੰ ਮੁਹਾਲੀ ਤੋਂ ਲਾਂਡਰਾਂ ਜਾਣ ਵਾਲੀ ਸੜਕ ਦਾ ਸਰਵੇ ਕਰਵਾ ਕੇ ਦਿੱਤੀ ਹਾਦਸਿਆਂ ਤੋਂ ਬਚਣ ਦੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਸੜਕ ਸੁਰੱਖਿਆ ਸਪਤਾਹ ਤਹਿਤ ਇੱਥੋਂ ਦੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। “ਸੜਕ ਸੁਰੱਖਿਆ-ਜੀਵਨ ਰੱਖਿਆ” ਥੀਮ ’ਤੇ ਸੀਨੀਅਰ ਅਤੇ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਦੇ ਸਲੋਗਨ ਲਿਖਣ, ਲੇਖ ਲਿਖਣ ਅਤੇ ਪੋਸਟਰ ਪੇਂਟਿੰਗ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਮਹਾਜਨ ਨੇ ਦੱਸਿਆ ਕਿ ਸਲੋਗਨ ਲਿਖਣ ਦੇ ਮੁਕਾਬਲੇ ਵਿੱਚ ਸੀਨੀਅਰ ਵਿੰਗ ਵਿੱਚੋਂ ਅਮਨਦੀਪ ਤੇ ਕਿਰਨਦੀਪ 11ਵੀਂ ਅਤੇ ਜੂਨੀਅਰ ਵਿੰਗ ਵਿੱਚ ਰੁਪਿੰਦਰ, ਮੀਰਾ ਕੁਮਾਰੀ ਅਤੇ ਹਰਮਨ ਕੌਰ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਲੇਖ ਲਿਖਣ ਮੁਕਾਬਲੇ ਵਿੱਚ ਸੀਨੀਅਰ ਵਿੰਗ ਵਿੱਚ ਹਿਮਾਨੀ, ਗੁਰਅੰਮ੍ਰਿਤ ਅਤੇ ਹਰਪ੍ਰੀਤ ਕੌਰ ਅਤੇ ਜੂਨੀਅਰ ਵਿੰਗ ’ਚੋਂ ਸਿਮਰਨਜੀਤ ਕੌਰ, ਨੇਹਾ ਕੌਰ ਅਤੇ ਨਿਸ਼ਾ ਜੇਤੂ ਰਹੀਆਂ।
ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਨੂੰ ਸਕੂਲ ਦੇ ਸਾਹਮਣੇ ਵਾਲੀ ਮੁਹਾਲੀ ਤੋਂ ਲਾਂਡਰਾਂ ਜਾਣ ਵਾਲੀ ਸੜਕ ਦਾ ਸਰਵੇ ਵੀ ਕਰਵਾਇਆ ਗਿਆ ਅਤੇ ਇਸ ਹੈਵੀ ਟਰੈਫ਼ਿਕ ਵਾਲੀ ਸੜਕ ਨੂੰ ਪਾਰ ਕਰਨ, ਛੁੱਟੀ ਵੇਲੇ ਅਤੇ ਸਵੇਰੇ ਸਕੂਲ ਆਉਣ ਵੇਲੇ ਧਿਆਨ ਵਿੱਚ ਰੱਖਣ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਸੜਕ ਹਾਦਸੇ ਤੋਂ ਬਚਿਆ ਜਾ ਸਕੇ। ਇਹ ਮੁਕਾਬਲੇ ਲੈਕਚਰਾਰ ਸ੍ਰੀਮਤੀ ਪੂਰਨਿਮਾ ਅਗਰਵਾਲ, ਸ੍ਰੀਮਤੀ ਮਨਜਿੰਦਰ ਕੌਰ, ਸ੍ਰੀਮਤੀ ਗੁਰਪ੍ਰੀਤ ਕੌਰ, ਸ੍ਰੀਮਤੀ ਸੁਧਾ ਜੈਨ, ਸ੍ਰੀਮਤੀ ਸੀਮਾ ਗੁਪਤਾ, ਸ੍ਰੀਮਤੀ ਜਗਜੀਤ ਕੌਰ, ਸ੍ਰੀਮਤੀ ਕਿਰਨ ਲਤਾ, ਸ੍ਰੀਮਤੀ ਸੰਗੀਤਾ ਜਰਸ਼ੀ ਦੇ ਸਹਿਯੋਗ ਨਾਲ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਗਤੀਵਿਧੀਆਂ ਵਿੱਚ ਵਾਈਸ ਪ੍ਰਿੰਸੀਪਲ ਸ੍ਰੀਮਤੀ ਜਯੋਤੀ ਕਾਲੜਾ ਅਤੇ ਸਟੇਟ ਐਵਾਰਡੀ ਸ੍ਰੀਮਤੀ ਸੁਧਾ ਜੈਨ ਨੇ ਵਿਦਿਆਰਥਣਾਂ ਦੀ ਅਗਵਾਈ ਕੀਤੀ।ਇਸ ਤੋਂ ਇਲਾਵਾ ਟਰੈਫ਼ਿਕ ਸੁਰੱਖਿਆ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਸ੍ਰੀਮਤੀ ਸੁਧਾ ਜੈਨ, ਪੰਜਾਬੀ ਅਧਿਆਪਕਾ ਜਗਜੀਤ ਕੌਰ ਅਤੇ ਹੇਮਾ ਬਾਲੀ ਤਬਲਾ ਪਲੇਅਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਸਟੇਜ ਸ਼ੋਅ ਵੀ ਕਰਵਾਇਆ ਗਿਆ। ਜਿਸ ਵਿੱਚ 30 ਤੋਂ ਵੱਧ ਵਿਦਿਆਰਥਣਾਂ ਨੇ ਹਿੱਸਾ ਲਿਆ ਅਤੇ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…