ਦੁਕਾਨਾਂ ਦੇ ਸਾਈਨ ਬੋਰਡਾਂ ਤੇ ਚਿਪਕਾਏ ਵਿਦਿਆਰਥੀ ਜੱਥੇਬੰਦੀ ਦੇ ਪ੍ਰਸਾਰ ਵਾਲੇ ਪੋਸਟਰ

ਦੁਕਾਨਦਾਰਾਂ ਵਿੱਚ ਰੋਸ, ਗੁੰਡਾਂ ਅਨਸਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਸ਼ਹਿਰ ਦੀਆਂ ਮਾਰਕੀਟਾਂ ਵਿੱਚ ਸ਼ਾਮ ਵੇਲੇ ਜੁੰਡਲੀ ਬਣਾ ਕੇ ਖੜਨ ਵਾਲੀਆਂ ਨੌਜਵਾਨਾਂ ਦੀਆਂ ਟੋਲੀਆਂ ਤੋੱ ਤਾਂ ਮਾਰਕੀਟਾਂ ਦੇ ਦੁਕਾਨਦਾਰ ਅਤੇ ਸ਼ਹਿਰਵਾਸੀ ਪਹਿਲਾਂ ਹੀ ਤੰਗ ਹਨ ਅਤੇ ਹੁਣ ਦੁਕਾਨਦਾਰਾਂ ਲਈ ਇਕ ਨਵੀਂ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ। ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਜੱਥੇਬੰਦੀ ਦੀਆਂ ਅਗਲੇ ਦਿਨਾਂ ਦੌਰਾਨ ਹੋਣ ਵਾਲੀਆਂ ਚੋਣਾਂ ਵਾਸਤੇ ਪ੍ਰਚਾਰ ਕਰਨ ਲਈ ਹੁਣ ਨੌਜਵਾਨਾਂ ਨੇ ਦੁਕਾਨਾਂ ਦੇ ਬੋਰਡਾਂ ਤੱਕ ਨੂੰ ਨਿਸ਼ਾਨਾ ਬਣਾਉਣਾ ਆਰੰਭ ਦਿੱਤਾ ਗਿਆ ਹੈ ਅਤੇ ਬੀਤੀ ਰਾਤ ਸਥਾਨਕ ਫੇਜ਼-3ਬੀ2 ਦੀ ਮਾਰਕੀਟ ਵਿੱਚ ਸਥਿਤ ਕੁਝ ਦੁਕਾਨਾਂ (ਗੁਰਦੁਆਰਾ ਸਾਚਾ ਧਨੁ ਸਾਹਿਬ ਦੇ ਸਾਹਮਣੇ ਪੈਂਦੀਆਂ) ਦੇ ਬੋਰਡਾਂ ਤੇ ਇੱਕ ਵਿਦਿਆਰਥੀ ਜੱਥੇਬੰਦੀ ਦੇ ਸਮਰਥਕਾਂ ਨੇ ਆਪਣੇ ਪੋਸਟਰ ਚਿਪਕਾ ਦਿਤੇ। ਮਾਰਕੀਟ ਦੇ ਬਰਾਮਦਿਆਂ ਵਿੱਚ ਬਣੇ ਪਿੱਲਰਾਂ ’ਤੇ ਤਾਂ ਅਜਿਹੇ ਪੋਸਟਰ ਪਹਿਲਾਂ ਵੀ ਲੱਗਦੇ ਰਹੇ ਹਨ ਪ੍ਰੰਤੂ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਜਥੇਬੰਦੀ ਦੇ ਸਮਰਥਕਾਂ ਵੱਲੋਂ ਦੁਕਾਨਾਂ ਦੇ ਮੁੱਖ ਬੋਰਡਾਂ ਤੇ ਹੀ ਆਪਣੇ ਉਮੀਦਵਾਰਾਂ ਦੇ ਪੋਸਟਰ ਚਿਪਕਾ ਦਿਤੇ ਹੋਣ।
ਸਥਾਨਕ ਫੇਜ਼-3ਬੀ2 ਦੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਨੇ ਅਤੇ ਹੋਰਨਾਂ ਦੁਕਾਨਦਾਰਾਂ ਅਸ਼ੋਕ ਬੰਸਲ, ਵਰੁਨ ਗੁਪਤਾ, ਗੁਰਪ੍ਰੀਤ ਸਿੰਘ, ਅਭਿਸ਼ਾਂਤ, ਜਸਬੀਰ ਸਿੰਘ, ਗਗਨ ਬੰਸਲ, ਰੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਦੁਕਾਨਾਂ ਦੇ ਮੁਖ ਸਾਈਨ ਬੋਰਡਾਂ ਦੇ ਉੱਪਰ ਆਪਣੇ ਪੋਸਟਰ ਚਿਪਕਾ ਦਿੱਤੇ। ਉਹਨਾਂ ਦੱਸਿਆ ਕਿ ਮਾਰਕੀਟ ਵਿਚ ਉਹ ਡਿਊਟੀ ਕਰਨ ਵਾਲੇ ਚੌਂਕੀਦਾਰ ਵੱਲੋੱ ਜਦੋੱ ਇਹਨਾਂ ਨੌਜਵਾਨਾਂ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਤਾਂ ਇਹਨਾਂ ਨੌਜਵਾਨਾਂ ਨੇ ਉਲਟਾ ਚੌਂਕੀਦਾਰ ਦੀ ਹੀ ਕੁੱਟਮਾਰ ਕਰ ਦਿਤੀ। ਉਹਨਾਂ ਦੱਸਿਆ ਕਿ ਚੌਂਕੀਦਾਰ ਨੂੰ ਬੇਬਸ ਕਰਨ ਤੋਂ ਬਾਅਦ ਇਹ ਨੌਜਵਾਨ ਆਪਣੀ ਕਾਰਵਾਈ ਨੂੰ ਉਸੇ ਤਰ੍ਹਾਂ ਅੰਜਾਮ ਦਿੰਦੇ ਰਹੇ।
ਮਾਰਕੀਟ ਵਿਚ ਇਸ ਤਰੀਕੇ ਨਾਲ ਲਗਾਏ ਗਏ ਇਹਨਾਂ ਪੋਸਟਰਾਂ ਕਾਰਨ ਦੁਕਾਨਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ੍ਰੀ ਜੇ ਪੀ ਸਿੰਘ ਨੇ ਕਿਹਾ ਕਿ ਇਸ ਸਬੰਧੀ ਮਾਰਕੀਟ ਵੱਲੋੱ ਉਕਤ ਨੌਜਵਾਨਾਂ ਦੇ ਖਿਲਾਫ ਪੁਲੀਸ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਜਾਵੇਗੀ ਕਿ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸਦੇ ਨਾਲ ਨਾਲ ਇਹ ਵੀ ਮੰਗ ਕੀਤੀ ਜਾਵੇਗੀ ਕਿ ਸ਼ਾਮ ਹੋਣ ਸਾਰ ਮਾਰਕੀਟ ਵਿਚ ਇਕੱਠੀ ਹੋ ਕੇ ਮਾਰਕੀਟ ਦਾ ਮਾਹੌਲ ਖਰਾਬ ਕਰਨ ਵਾਲੀ ਵਿਹਲੜ ਜਨਤਾ ਤੇ ਕਾਬੂ ਕਰਨ ਲਈ ਮਾਰਕੀਟ ਵਿਚ ਪੁਲੀਸ ਦੀ ਗਸ਼ਤ ਵਧਾਈ ਜਾਵੇ ਅਤੇ ਗੁੰਡਾ ਅਨਸਰਾਂ ਨੂੰ ਸਖ਼ਤੀ ਨਾਲ ਕਾਬੂ ਕੀਤਾ ਜਾਵੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…