Nabaz-e-punjab.com

ਗਾਇਕ ਬਿੱਲ ਸਿੰਘ ਦਾ ਨਵਾਂ ਟਰੈਕ ‘ਫਸਟ ਲਵ’ ਦਾ ਪੋਸਟਰ ਰਿਲੀਜ਼

ਮੁੰਬਈ ਦੀ ਮਸ਼ਹੂਰ ਕੰਪਨੀ ਨੇ ਵੱਡੇ ਪੱਧਰ ’ਤੇ ਕੀਤਾ ਲਾਂਚ

ਬਿੱਲ ਸਿੰਘ ਵਰਗੇ ਉੱਘੇ ਗਾਇਕਾਂ ਨੇ ਪੰਜਾਬੀ ਨੂੰ 152 ਦੇਸ਼ਾਂ ਵਿੱਚ ਪਹੁੰਚਾਇਆ: ਭੱਟੀ ਭੜੀ ਵਾਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਲੰਮੀ ਉਡੀਕ ਤੋਂ ਬਾਅਦ ਉੱਘੇ ਪੰਜਾਬੀ ਗਾਇਕ ਬਿੱਲ ਸਿੰਘ ਦਾ ਨਵਾਂ ਟਰੈਕ ‘ਫਸਟ ਲਵ’ ਦਾ ਪੋਸਟਰ ਅੱਜ ਮੁਹਾਲੀ ਪ੍ਰੈੱਸ ਕਲੱਬ ਵਿਖੇ ਰੀਲੀਜ਼ ਕੀਤਾ ਗਿਆ। ਇਸ ਦੌਰਾਨ ਸੰਗੀਤ ਜਗਤ ਦੀਆਂ ਉੱਘੀਆਂ ਸਖ਼ਸ਼ੀਅਤ ਗੀਤਕਾਰ ਭੱਟੀ ਭੜੀ ਵਾਲਾ ਅਤੇ ਡੀਜੇਐੱਨਐੱਸ ਮਿਊਜ਼ਿਕ ਵਰਲਡ ਮੁੰਬਈ ਦੇ ਪ੍ਰੋਡਿਊਸਰ ਅਨਿਲ ਅਰੋੜਾ ਅਤੇ ਨਵੀਨ ਜਥਨ ਉਚੇਚੇ ਤੌਰ ’ਤੇ ਹਾਜ਼ਰ ਰਹੇ ਅਤੇ ‘ਫਸਟ ਲਵ’ ਬਾਰੇ ਜਾਣਕਾਰੀ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਲ ਸਿੰਘ ਨੇ ਆਪਣੀ ਗਾਇਕੀ ਦੇ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਸੱਭਿਚਾਰ ਦੀ ਝੋਲ਼ੀ ਵਿੱਚ ਹਿੱਟ ਟੇਪਾਂ ਪਾਈਆਂ ਹਨ। ਇਨ੍ਹਾਂ ਵਿੱਚ ਯਾਦਾਂ ਤੇਰੀਆਂ, ਜਾਗੋ ਆਈਆ, ਪੇਸ਼ੀ, ਉਡੀਕਾਂ, ਫੇਸਬੁੱਕ ਤੋਂ ਇਲਾਵਾ ਅਨੇਕਾਂ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਟਰੈਕ ਦੇ ਗੀਤਕਾਰ ਭੱਟੀ Îਭੜੀ ਵਾਲਾ ਹਨ। ਜਦੋਂਕਿ ਇਸ ਨੂੰ ਸੰਗੀਤ ਬੱਧ ਬਿੰਦੀ ਬਿੱਲ ਨੇ ਕੀਤਾ ਹੈ, ਬਿੰਦੀ ਬਿੱਲ ਦਾ ਇਹ ਪਹਿਲਾ ਗੀਤਾ ਹੈ। ਜਿਸ ਵਿੱਚ ਉਸ ਨੇ ਵਧੀਆ ਕੰਮ ਕੀਤਾ ਹੈ।
ਇਸ ਟਰੈਕ ਦੀ ਵੀਡੀਓ ਗ੍ਰਾਫ਼ੀ ਆਰ ਰਾਜਾ ਨੇ ਬਣਾਈ ਹੈ ਜਿਸ ਨੂੰ ਬਣਾਉਣ ਵਿੱਚ ਵੱਡੀ ਭੂਮਿਕਾ ਰਬਾਬ ਮਿਊਜ਼ਿਕ ਸਟੂਡੀਓ ਨੇ ਨਿਭਾਈ। ਉਨ੍ਹਾਂ ਦੱਸਿਆ ਕਿ ਵੀਡੀਓਗ੍ਰਾਫ਼ੀ ਦਾ ਪੱਧਰ ਹਾਲੀਵੁੱਡ ਅਤੇ ਬਾਲੀਵੁੱਡ ਵਰਗਾ ਨਜ਼ਰ ਆਵੇਗਾ। ਇਸ ਦੌਰਾਨ ਭੱਟੀ ਭੜੀ ਵਾਲ਼ਾ ਨੇ ਕਿਹਾ ਕਿ ਪੰਜਾਬੀ ਸੰਗੀਤ ਅੱਜ 152 ਦੇਸ਼ਾਂ ਵਿਚ ਵੱਡੇ ਪੱਧਰ ’ਤੇ ਸੁਣਿਆ ਜਾਦਾਂ ਹੈ, ਜਿਸ ਨਾਲ ਪੰਜਾਬੀ ਗਾਇਕੀ ਹੀ ਨਹੀਂ ਬਲਕਿ ਪੰਜਾਬੀ ਮਾਤ ਭਾਸ਼ਾ ਦਾ ਦਾਇਰਾ ਵੀ ਵਸੀਹ ਹੋਇਆ ਹੈ। ਭੱਟੀ ਨੇ ਕਿਹਾ ਕਿ ਬੇਸੱਕ ਵਿਦੇਸ਼ੀ ਲੋਕ ਪੰਜਾਬੀ ਭਾਸ਼ਾ ਦੀ ਸਮਝ ਨਹੀਂ ਰੱਖਦੇ ਪਰ ਜਦੋਂ ਪੰਜਾਬੀ ਗੀਤ ਦੀ ਬੀਟ ਵੱਜਦੀ ਹੈ ਸਾਰੇ ਨੱਚਣ ਲੱਗ ਜਾਂਦੇ ਹਨ। ਇਸ ਦੌਰਾਨ ਡੀਜੇਐੱਨਐੱਸ ਮਿਊਜ਼ਿਕ ਵਰਲਡ ਮੁੰਬਈ ਦੇ ਪ੍ਰੋਡਿਊਸਰ ਨਵੀਨ ਜਥਨ ਨੇ ਕਿਹਾ ਕਿ ਉਨ੍ਹਾ ਦੀ ਕੰਪਨੀ ਨੇ ਪਹਿਲੀ ਵਾਰ ਕੋਈ ਪੰਜਾਬੀ ਟਰੈਕ ਕੀਤਾ ਹੈ ਜਿਸ ਵਿਚ ਉਨ੍ਹਾਂ ਦਾ ਤਜ਼ਰਬਾ ਬਹੁਤ ਉਮਦਾ ਰਿਹਾ। ਉਨ੍ਹਾ ਦੱਸਿਆ ਕਿ ਬਿੱਲ ਸਿੰਘ ਇਕ ਸਥਾਪਤ ਕਲਾਕਾਰ ਹੈ ਜਿਸ ਨੇ ‘ਫਸਟ ਲਵ’ ਨੂੰ ਬਹੁਤ ਵਧੀਆ ਨਿਭਾਇਆ ਹੈ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …