Nabaz-e-punjab.com

ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀ ਨਵੀਂ ਐਲਬਮ ‘ਤੇਰੇ ਸੋਹਣੇ ਮੰਦਰਾਂ ਨੂੰ’ ਦਾ ਪੋਸਟਰ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਪੰਜਾਬੀ ਗਾਇਕੀ ਦੇ ਨਾਮਵਰ ਕਲਾਕਾਰ ਸਤਵਿੰਦਰ ਬੁੱਗਾ ਵੱਲੋਂ ਅੱਜ ਮੁਹਾਲੀ ਵਿੱਚ ਆਪਣੀ ਨਵੀਂ ਧਾਰਮਿਕ ਐਲਬਮ ‘ਤੇਰੇ ਸੋਹਣੇ ਮੰਦਰਾਂ ਨੂੰ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਤਵਿੰਦਰ ਬੱਗਾ ਨੇ ਕਿਹਾ ਕਿ ਬੜੀ ਦੇਰ ਤੋਂ ਤਮਨਾ ਸੀ ਕਿ ਨਰਾਤਿਆਂ ਦੇ ਮੌਕੇ ਮਾਤਾ ਦੀਆਂ ਭੇਂਟਾਂ ਦੀ ਇੱਕ ਐਲਬਮ ਰਲੀਜ਼ ਕੀਤੀ ਜਾਵੇ। ਇਸ ਤੋਂ ਪਹਿਲਾਂ ਉਨ੍ਹਾਂ ਦੀ ‘ਜੈਕਾਰਾ ਕਿਉਂ ਨਹੀਂ ਬੋਲਦਾ’ ਅਤੇ ਸਿੰਗਲ ਟਰੈਕ’ ਭਗਤ ਪਿਆਰੇ ਨੱਚਦੇ’ ਭੇਟ ਰਲੀਜ਼ ਕੀਤੀ ਗਈ ਸੀ। ਜਿਸ ਨੂੰ ਸਰੋਤਿਆਂ ਨੇ ਭਰਪੂਰ ਪਿਆਰ ਦਿਤਾ ਗਿਆ। ਅਪਣੀ ਨਵੀਂ ਐਲਬੰਮ ਬਾਰੇ ਦੱਸਦਿਆਂ ਕਿਹਾ ਕਿ ਇਸ ਵਿੱਚ ਕੁੱਲ ਅੱਠ ਭੇਂਟਾਂ ਪੇਸ਼ ਕੀਤੀਆਂ ਗਈਆਂ ਹਨ। ਜਿਸ ’ਚੋਂ ਤਿੰਨ ਭੇਂਟਾਂ ਵਿਜੇ ਧੱਮੀ’, ਚਾਰ ਭੇਂਟਾਂ ਅਮਰਜੀਤ ਚੀਮਾ ਅਤੇ ਇੱਕ ਭੇਂਟ ਹੈਪੀ ਸਿੱਲ ਵੱਲੋਂ ਲਿਖੀ ਗਈ। ਜਿਸ ਨੂੰ ਬੁੱਗਾ ਰਿਕਾਰਡਜ਼ ਕੰਪਨੀ ਵੱਲੋਂ ਰਿੀਲਜ਼ ਕੀਤਾ ਗਿਆ ਹੈ। ਜਿਸ ਦਾ ਸੰਗੀਤ, ਸੰਗੀਤ ਦੀ ਦੂਨੀਆਂ ਦੇ ਬਾਦਸ਼ਾਹ ਚਰਨਜੀਤ ਆਹੂਜਾ ਨੇ ਦਿੱਤਾ ਗਿਆ ਹੈ।
ਇਹ ਐਲਬਮ ਸਾਰੇ ਆਨਲਾਈਨ ਸਟੋਰਾਂ ’ਤੇ ਉਪਲਬਧ ਹੈ। ਇਸ ਦੀ ਵੀਡੀਓ ਗੱਗੀ ਸਿੰਘ ਵੱਲੋਂ ਤਿਆਰ ਕੀਤੀ ਗਈ ਹੈ। ਜਿਸ ਦਾ ਫਿਲਮਾਂਕਣ ਊਨਾ ਦੀਆਂ ਪਹਾੜੀਆਂ ਵਿੱਚ ਤਿਆਰ ਕੀਤੀ ਗਈ ਹੈ। ਉਨ੍ਹਾਂ ਪੰਜਾਬੀ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬੀ ਸਭਿਆਚਾਰ ਦੀ ਝੋਲੀ ਵਿੱਚ 15 ਦੇ ਕਰੀਬ ਐਲਬਮਾਂ ਪਾਈਆਂ ਹਨ। ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਮਣਾਂ ਮੁਹੀਂ ਪਿਆਰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਗਾਇਕੀ ਇਕ ਮਹਿੰਗਾ ਵਪਾਰ ਹੋ ਗਿਆ ਹੈ ਜੋ ਕਿ ਸੁਣਨ ਯੋਗ ਨਾ ਹੋਕੇ ਦੇਖਣ ਯੋਗ ਹੋ ਗਿਆ ਹੈ। ਇਸ ਮੌਕੇ ਨੌਜਵਾਨ ਗਾਇਕ ਗੁਰਜਾਨ, ਅਰੁਣ ਨਾਭਾ, ਅਮਰਜੀਤ ਨਰੈਣ, ਗੀਤਕਾਰ ਨਵਾਬ ਬਾਗੜੀਆਂ ਅਤੇ ਅਮਰਜੀਤ ਸਿੰਘ ਧੀਮਾਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…