ਸ਼ੈਬੀ ਵਾਲੀਆ ਦੇ ਦੂਜੇ ਟਰੈਕ ‘ਤਾਰਿਆਂ ਦੇ ਥੱਲੇ‘ ਦਾ ਪੋਸਟਰ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਪੰਜਾਬੀ ਗਾਇਕੀ ਵਿੱਚ ਆਪਣੇ ਪਹਿਲੇ ਟਰੈਕ ‘ਪਹਿਚਾਣ’ ਨਾਲ ਅਪਣੀ ਗਾਇਕੀ ਦੀ ਛਾਪ ਅਮਿੱਟ ਛਾਪ ਛੱਡਣ ਵਾਲੇ ਗਾਇਕ ਸੈਬੀ ਵਾਲੀਆ ਦੇ ਨਵੇਂ ਟਰੈਕ ‘ਤਾਰਿਆਂ ਦੇ ਥੱਲੇ’ ਦਾ ਪੋਸਟਰ ਅੱਜ ਪੰਜਾਬੀ ਹਾਸ ਰੱਸ ਤੇ ਫਿਲਮੀ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਰਿਲੀਜ਼ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਘੁੱਗੀ ਨੇ ਸੈਬੀ ਵਾਲੀਆ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੈਬੀ ਨੇ ਪਹਿਲੇ ਟਰੈਕ ਪਹਿਚਾਣ ਨਾਲ ਸਰੋਤਿਆਂ ਦੇ ਮਨਾਂ ਵਿੱਚ ਅਪਣੀ ਗਾਇਕੀ ਰਾਹੀਂ ਵਿਸ਼ੇਸ ਥਾਂ ਬਣਾਈ ਹੈ। ਉਨਾਂ ਆਸ ਪ੍ਰਗਟਾਈ ਉਨੇ ਦੇ ਇਸ ਦੂਜੇ ਟਰੈਕ ‘ਤਾਰਿਆਂ ਦੇ ਥੱਲੇ’ ਨੂੰ ਸਰੋਤਿਆਂ ਵੱਲੋਂ ਮਣਾਂ ਮਣਾਂ ਪਿਆਰ ਮਿਲੇਗਾ।
ਇਸ ਮੌਕੇ ਗੱਲ ਕਰਦਿਆਂ ਸੈਬੀ ਨੇ ਕਿਹਾ ਕਿ ਉਨ੍ਹਾਂ ਦੇ ਪਹਿਲੇ ਟਰੈਕ ‘ਪਹਿਚਾਣ’ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ ਸੀ। ਉਨ੍ਹਾਂ ਨੂੰ ਆਸ ਹੈ ਕਿ ਉਸ ਦੇ ਦੂਜੇ ਟਰੈਕ ‘ਤਾਰਿਆਂ ਦੇ ਥੱਲੇ’ ਨੂੰ ਵੀ ਪਹਿਲਾਂ ਨਾਲੋਂ ਵੀ ਵੱਧ ਸਰੋਤੇ ਪਿਆਰ ਦੇਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੰਗੀਤ ਤੇ ਗਾਇਕੀ ਨਾਲ ਸਕੂਲ ਟਾਇਮ ਤੋਂ ਮੋਹ ਹੋ ਗਿਆ ਸੀ। ਉਨ੍ਹਾਂ ਦੀਆਂ ਗਾਇਕੀ ਦੀਆਂ ਗਰਾਰੀਆਂ ਅਤੇ ਸੰਗੀਤ ਦੀਆਂ ਧੁੰਨਾਂ ਨੂੰ ਉਸਤਾਦ ਬਲਦੇਵ ਕਾਕੜੀ ਨੇ ਤਰਾਸਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਦੇ ਬੋਲ ਪ੍ਰੀਅਮ ਸਿਆਹੀ ਦੇ ਹਨ, ਇਸ ਟਰੈਕ ਨੂੰ ਸਾਇਆ ਫਿਲਮ ਕੰਪਨੀ ਨੇ ਫਿਲਮਾਇਆ ਹੈ। ਇਸ ਦਾ ਸੰਗੀਤ ਉੱਘੇ ਸੰਗੀਤਕਾਰ ਬਲੈਕ ਡੈਮੋਨੋਜ਼ ਤਿਆਰ ਕੀਤਾ ਹੈ ਅਤੇ ਇਸ ਦੇ ਡਾਇਰੈਕਟਰ ਅਤੁਲ ਧਵਨ ਹਨ। ਇਸ ਪ੍ਰਾਜੈਕਟ ਦੇ ਮੁਖੀ ਸ਼ੁਭਮ ਵਾਲੀਆ ਹਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …