
ਜੈਲਦਾਰ ਚੈੜੀਆਂ ਵੱਲੋਂ 7-ਏ ਸਾਈਡ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਰਿਲੀਜ਼
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਨਵੰਬਰ:
ਸਥਾਨਕ ਸ਼ਹਿਰ ਦੇ ਖਾਲਸਾ ਸਕੂਲ ਦੇ ਗਰਾਉਂਡ ਵਿੱਚ ਰੋਇਲ ਸਟਾਰ ਕਲੱਬ ਵੱਲੋਂ ਸਥਾਨਕ ਸ਼ਹਿਰ ਦੇ ਫੁੱਟਬਾਲਰ ਸਵਰਗੀ ਯਸ਼ਪਾਲ ਸ਼ਰਮਾ ਦੀ ਯਾਦ ਵਿੱਚ ਹੋਣ ਵਾਲੇ ਪਹਿਲੇ 7-ਏ ਸਾਇਡ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਉਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜਾਰੀ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਲਦਾਰ ਚੈੜੀਆਂ ਨੇ ਕਿਹਾ ਕਿ ਸਵ: ਯਸ਼ਪਾਲ ਸ਼ਰਮਾ ਫੁੱਟਬਾਲ ਦੇ ਇੱਕ ਵਧੀਆ ਖਿਡਾਰੀ ਸਨ ਤੇ ਉਨਾਂ ਦੀ ਯਾਦ ਵਿੱਚ ਇਹ ਟੂਰਨਾਮੈਂਟ ਕਰਵਾਉਣਾ ਇੱਕ ਵਧੀਆ ਉਪਰਾਲਾ ਹੈ। ਇਸ ਨਾਲ ਨੋਜਵਾਨਾਂ ਵਿੱਚ ਖੇਡਾਂ ਪ੍ਰਤੀ ਹੋਰ ਰੁਚੀ ਪੈਦਾ ਹੋਵੇਗੀ । ਇਸ ਦੋਰਾਨ ਕਲੱਬ ਦੇ ਮੈਬਰਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ 1,2 ਤੇ 3 ਦਸੰਬਰ ਨੂੰ ਖਾਲਸਾ ਸਕੂਲ ਦੇ ਗ੍ਰਾਉਂਡ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਲਗਭਗ 40 ਟੀਮਾਂ ਭਾਗ ਲੈ ਰਹੀਆਂ ਹਨ ਤੇ ਇਸ ਟੂਰਨਾਮੈਂਟ ਵਿੱਚ ਪਹਿਲੇ ਤਿੰਨ ਨੰਬਰਾਂ ਤੇ ਰਹਿਣ ਵਾਲੀਆਂ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਦਿਲ ਖਿਚਵੇ ਨਗਦ ਇਨਾਮ ਦਿੱਤੇ ਜਾਣਗੇ । ਇਸ ਮੌਕੇ ਗੁਰਦੀਪ ਸਿੰਘ ਲੋਂਗੀਆਂ, ਹਰਸ਼ਵਿੰਦਰ ਧਨੋਆ, ਵਿੱਕੀ ਬਾਠ, ਰਵੀ ਧੀਮਾਨ, ਵਰੁਣ ਸ਼ਰਮਾ, ਗੁਰੀ, ਬਿੱਲਾ ਚਨਾਲੋਂ, ਜੋਤੀ ਆਦਿ ਹਾਜ਼ਿਰ ਸਨ।