
ਦੁਰਗਾ ਸ਼ਿਵ ਸ਼ਕਤੀ ਮੰਦਰ ਵਿੱਚ ਵਿਸ਼ਾਲ ਰੱਥ ਯਾਤਰਾ ਦਾ ਪੋਸਟਰ ਰਿਲੀਜ਼
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਮਈ:
ਸਥਾਨਕ ਸ਼ਹਿਰ ਦੇ ਦੁਰਗਾ ਸ਼ਿਵ ਸ਼ਕਤੀ ਮੰਦਰ ਵਿਖੇ ਕਰਵਾਏ ਇੱਕ ਸਮਾਰੋਹ ਦੌਰਾਨ ਮੰਦਿਰ ਕਮੇਟੀ ਵੱਲੋਂ ਪਤਵੰਤਿਆਂ ਦੀ ਹਾਜ਼ਰੀ ਵਿਚ ਰੱਥ ਯਾਤਰਾ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਮੋਹਨ ਰਾਣਾ ਬਿੱਟੂ, ਗਗਨ ਅਰੋੜਾ ਤੇ ਹੋਰਨਾਂ ਨੇ ਦੱਸਿਆ ਕਿ ਸ਼੍ਰੀ ਦੁਰਗਾ ਸ਼ਿਵ ਸ਼ਕਤੀ ਮੰਦਿਰ ਕਮੇਟੀ ਵੱਲੋਂ ਸ਼੍ਰੀ ਦੁਰਗਾ ਸ਼ਿਵ ਸ਼ਕਤੀ ਮਹਿਲਾ ਸੰਕੀਰਤਨ ਮੰਡਲ, ਮਹਾਂਮਾਈ ਮਿੱਤਰ ਮੰਡਲ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 20 ਵੇਂ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਦਿਵਿਆ ਜਯੋਤੀ ਯਾਤਰਾ 10 ਜੂਨ ਕੱਢੀ ਜਾਵੇਗੀ ਜਿਸ ਮੇਹਰ ਵਾਲੀ ਮਾਂ, ਮਾਤਾ ਨੈਣਾ ਦੇਵੀ, ਮਾਤਾ ਚਿੰਤਪੂਰਨੀ, ਮਾਤਾ ਜਵਾਲਾ ਜੀ, ਮਾਤਾ ਮਨਸਾ ਦੇਵੀ, ਮਾਤਾ ਜਯੰਤੀ ਦੇਵੀ, ਕਾਲੀ ਮਾਤਾ ਕਾਲਕਾ ਦੀਆਂ ਇਕੱਠੀਆਂ ਜੋਤਾਂ ਦੇ ਸ਼ਹਿਰ ਵਾਸੀ ਪਹਿਲੀ ਵਾਰ ਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ 11 ਜੂਨ ਨੂੰ 20ਵਾਂ ਵਿਸ਼ਾਲ ਦਿੱਵਿਆ ਭਗਵਤੀ ਜਾਗਰਣ ਸ਼ਾਮ 8 ਵਜੇ ਤੋਂ ਹੋਵੇਗਾ ਜਿਸ ਵਿਚ ਕ੍ਰਿਸ਼ਨ ਬਿਜਲੀ ਅਤੇ ਅਲਕਾ ਗੋਇਲ ਸੰਗਤਾਂ ਨੂੰ ਮਾਤਾ ਦਾ ਗੁਣਗਾਣ ਕਰਨਗੇ। ਇਸ ਮੌਕੇ ਤਰਸੇਮ ਚੰਦ ਵਿਨਾਇਕ ਪ੍ਰਧਾਨ, ਉਰਮਿਲਾ ਕੌਸ਼ਲ, ਮਨਮੋਹਨ ਸਿੰਘ,ਕਰਮ ਸਿੰਘ, ਸਤਪਾਲ ਰਾਣਾ, ਕਰਮ ਚੰਦ, ਰਣਧੀਰ ਸਿੰਘ, ਰਮੇਸ਼ ਚੰਦ, ਸੁਖਬੀਰ ਸਿੰਘ, ਰੋਸ਼ਨ ਲਾਲ, ਨਰੇਸ਼ ਰਾਣਾ, ਭਾਗਵੰਤੀ, ਨਿਸ਼ਾ, ਪੂਜਾ, ਲਤਾ, ਸ਼ਸ਼ੀ, ਸਰੋਜ, ਮਿਥਲੇਸ, ਸਰੋਜ, ਰਮਾ, ਉਮਾ, ਨਿਰਮਲਾ, ਬੀਨਾ ਹਾਜ਼ਰ ਸਨ।