ਸ਼ੋਸਲ ਮੀਡੀਆ ’ਤੇ ਗਰਚਾ ਪੱਖੀ ਪੋਸਟਾਂ ਅਪਲੋਡ ਕਰਨ ਦਾ ਮਾਮਲਾ

ਪੰਜਾਬ ਕਾਂਗਰਸ ਦੀ ਜਨਰਲ ਸਕੱਤਰ ਲਖਵਿੰਦਰ ਕੌਰ ਗਰਚਾ ਦੇ ਸ਼ੋਸਲ ਮੀਡੀਆ ਇੰਚਾਰਜ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ

ਕੁਰਾਲੀ 29 ਦਸੰਬਰ (ਰਜਨੀਕਾਂਤ ਗਰੋਵਰ):
ਸ਼ੋਸਲ ਮੀਡੀਆ ਅਤੇ ਫੇਸਬੁੱਕ ’ਤੇ ਪੰਜਾਬ ਕਾਂਗਰਸ ਦੀ ਜਨਰਲ ਸਕੱਤਰ ਲਖਵਿੰਦਰ ਕੌਰ ਗਰਚਾ ਦੇ ਪੱਖ ਵਿੱਚ ਪੋਸਟਾਂ ਅਪਲੋਡ ਵਾਲੇ ਬੀਬੀ ਗਰਚਾ ਦੇ ਸੋਸ਼ਲ ਮੀਡੀਆ ਇੰਚਾਰਜ ’ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਬੱਲੀ ਸੈਣੀ ਨੇ ਕੁਰਾਲੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ, ਸੂਚਨਾ ਮਿਲਦੇ ਹੀ ਬੀਬੀ ਗਰਚਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਮੁਹਾਲੀ ਤੋਂ ਕਾਂਗਰਸ ਦੇ ਕੌਂਸਲਰ ਕੁਲਦੀਪ ਸਿੰਘ ਬੇਦੀ ਅਤੇ ਲੱਕੀ ਕਲਸੀ, ਰਾਣਾ ਰਾਜੇਸ਼ ਰਾਠੌਰ ਤੇ ਹੋਰ ਕਾਂਗਰਸੀ ਵਰਕਰ ਵੀ ਥਾਣੇ ਪਹੁੰਚ ਗਏ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦ ਮੰਗ ਕੀਤੀ ਗਈ।
ਦੱਸਿਆ ਗਿਆ ਹੈ ਕਿ ਬੱਲੀ ਸੈਣੀ ਨੂੰ ਪਹਿਲਾਂ ਵੀ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟਾਂ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਗੱਲ ਤੋਂ ਖਫਾ ਪਲਸਰ ਮੋਟਰ ਸਾਈਕਲ ਸਵਾਰ ਅਣਪਛਾਤੇ ਤਿੰਨ ਨੌਜਵਾਨਾਂ ਨੇ ਸਿਸਵਾਂ ਰੋਡ ਰਾਧਾ ਸੁਆਮੀ ਸਤਿਸੰਗ ਭਵਨ ਨਜਦੀਕ ਸਵੇਰੇ 9 ਵਜੇ ਦੇ ਕਰੀਬ ਬੱਲੀ ਸੈਣੀ ਨੂੰ ਰਸਤੇ ਵਿੱਚ ਘੇਰ ਲਿਆ ਅਤੇ ਬੱਲੀ ਨੂੰ ਪੋਸਟਾਂ ਬੰਦ ਪਾਉਣ ਦੀ ਧਮਕੀ ਦਿੰਦੇ ਹੋਏ ਉਸ ਨੂੰ ਗੱਡੀ ਵਿੱਚੋਂ ਉਤਾਰ ਕੇ ਇੱਕ ਨੇ ਉਸ ਵੱਲ ਪਿਸਟਲ ਤਾਣ ਲਿਆ ਅਤੇ ਬਾਕੀ ਦੋ ਜਣਿਆਂ ਨੇ ਉਸ ਦੀ ਕਾਫੀ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਲਖਵਿੰਦਰ ਕੌਰ ਗਰਚਾ ਨੇ ਕਿਹਾ ਕਿ ਹਲਕਾ ਵਾਸੀਆਂ ਨਾਲ ਉਨ੍ਹਾਂ ਦੀ ਪਰਿਵਾਰਕ ਸਾਂਝ ਹੈ ਅਗਰ ਉਨ੍ਹਾਂ ਦੇ ਕਿਸੇ ਵੀ ਹਮਾਇਤੀ ਤੇ ਕੋਈ ਹਮਲਾ ਹੁੰਦਾ ਹੈ ਤਾਂ ਉਹ ਉਸ ਦਾ ਡੱਟ ਕੇ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਵੱਲੋਂ ਮਿਲੇ ਭਰਵੇਂ ਸਮਰਥਨ ਤੋਂ ਘਬਰਾ ਕੇ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਵਿਰੋਧੀਆਂ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਸਲਾਹ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਆਪਣੇ ਹਮਾਇਤੀਆਂ ਲਈ ਉਨ੍ਹਾਂ ਨੂੰ ਸੜਕਾਂ ’ਤੇ ਆਉਣਾ ਪਿਆ ਤਾਂ ਉਹ ਬਿਲਕੁਲ ਵੀ ਗੁਰੇਜ਼ ਨਹੀਂ ਕਰਨਗੇ।
ਉਧਰ, ਇਸ ਸਬੰਧੀ ਕੁਰਾਲੀ ਥਾਣਾ ਦੇ ਐਸ.ਐਚ.ਓ ਜਗਦੀਸ਼ ਰਾਜ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਕਾਂਗਰਸ ਆਗੂ ਦੇ ਸੋਸ਼ਲ ਮੀਡੀਆ ਇੰਚਾਰਜ ’ਤੇ ਹਮਲਾ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹਲਮਾਵਰਾਂ ਨੂੰ ਕਾਬੂ ਕਰਨ ਲਈ ਨਾਕਾਬੰਦੀ ਕਰਕੇ ਬਿਨਾਂ ਨੰਬਰ ਪਲੇਟ ਵਾਲੇ ਮੋਟਰ ਸਾਈਕਲ ਲੱਭੇ ਜਾਣਗੇ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਕੇ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…