Nabaz-e-punjab.com

ਜ਼ਿਲ੍ਹਾ ਅਦਾਲਤ ਦੇ ਬਾਹਰ ਬਿਜਲੀ ਟਾਵਰ ਦਾ ਜੰਪਰ ਟੁੱਟਣ ਕਾਰਨ ਤਾਰਾਂ ਨੂੰ ਅੱਗ ਲੱਗੀ, ਹੇਠਾਂ ਖੜੇ ਕਈ ਵਾਹਨ ਨੁਕਸਾਨੇ

ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗਣ ਕਾਰਨ ਪਿੰਡ ਸੋਹਾਣਾ ਸਮੇਤ ਸਨਅਤੀ ਏਰੀਆ ਵਿੱਚ ਬਿਜਲੀ ਗੁੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਜ਼ਿਲ੍ਹਾ ਅਦਾਲਤ ਦੇ ਬਾਹਰ ਸੋਮਵਾਰ ਨੂੰ ਦੁਪਹਿਰ ਵੇਲੇ ਸੜਕ ਕਿਨਾਰੇ ਫੁੱਟਪਾਥ ਵਾਲੀ ਥਾਂ ’ਤੇ ਹਾਈ ਟੈਸ਼ਨ ਬਿਜਲੀ ਸਪਲਾਈ ਦੇ ਟਾਵਰ ਦਾ ਜੰਪਰ ਟੁੱਟਣ ਕਾਰਨ ਅਚਾਨਕ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਗਈ। ਜਿਸ ਕਾਰਨ ਜ਼ਮੀਨਦੋਜ ਤਾਰਾਂ ਵੀ ਸੜ ਗਈਆਂ। ਉਧਰ, ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗਣ ਕਾਰਨ ਟਾਵਰ ਦੇ ਹੇਠਾਂ ਖੜੇ ਕਈ ਲੋਕਾਂ ਦੇ ਵਾਹਨ ਵੀ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਅਤੇ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਨੇੜੇ ਸਥਿਤ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਲਿਮਟਿਡ ਦੇ ਟਾਵਰ ਦਾ ਜੰਪਰ ਅੱਜ ਦੁਪਹਿਰ ਵੇਲੇ ਅਚਾਨਕ ਟੁੱਟ ਗਿਆ। ਜਿਸ ਕਾਰਨ ਤਾਰਾਂ ਨੂੰ ਅੱਗ ਲੱਗ ਗਈ। ਜਿਸ ਕਾਰਨ ਜ਼ਮੀਨਦੋਜ ਬਿਜਲੀ ਦੀਆਂ ਮੋਟੀਆਂ 8 ਤਾਰਾਂ ਵੀ ਸੜ ਗਈਆਂ। ਇਸ ਤੋਂ ਇਲਾਵਾ ਟਾਵਰ ਦੇ ਹੇਠਾਂ ਖੜੇ ਕਈ ਵਾਹਨ ਵੀ ਅੱਗ ਦਾ ਸੇਕ ਲੱਗਣ ਕਾਰਨ ਨੁਕਸਾਨੇ ਗਏ ਹਨ।
ਉਧਰ, ਬਿਜਲੀ ਦੀਆਂ ਤਾਰਾਂ ਸੜਨ ਨਾਲ ਪਿੰਡ ਸੋਹਾਣਾ, ਫੇਜ਼-8ਬੀ, ਸੈਕਟਰ-88, ਫੇਜ਼-7 ਸਨਅਤੀ ਏਰੀਆ ਸਮੇਤ ਕਈ ਹੋਰ ਇਲਾਕਿਆਂ ਵਿੱਚ ਬਿਜਲੀ ਸਪਲਾਈ ਗੁੱਲ ਹੋ ਗਈ। ਇਸ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਅਦਾਲਤ ਵਿੱਚ ਆਪਣੇ ਕੰਮਾਂ ਕਾਰਾਂ ਲਈ ਆਏ ਵਿਅਕਤੀਆਂ ਅਤੇ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ 101 ਨੰਬਰ ’ਤੇ ਫੋਨ ਕਰਕੇ ਮੁਹਾਲੀ ਫਾਇਰ ਬ੍ਰਿਗੇਡ ਨੂੰ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਅੱਗ ’ਤੇ ਕਾਬੂ ਪਾਇਆ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…