ਪਾਵਰਕੌਮ ਠੇਕਾ ਕਾਮਿਆਂ ਦੀ ਵਿੱਤ ਮੰਤਰੀ ਤੇ ਬਿਜਲੀ ਮੰਤਰੀ ਅਤੇ ਪਾਵਰਕੌਮ ਮੈਨੇਜਮੈਂਟ ਨਾਲ ਮੀਟਿੰਗ

30 ਅਪਰੈਲ ਨੂੰ ਮੁਕੰਮਲ ਕੰਮ ਸੜਕ ਜਾਮ ਕਰ ਕੇ ਪਟਿਆਲਾ ਮੁੱਖ ਦਫ਼ਤਰ ਦੇ ਬਾਹਰ ਧਰਨਾ ਦੇਣ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 23 ਅਪਰੈਲ:
ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਅੱਜ ਮੀਟਿੰਗ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਅਤੇ ਬਿਜਲੀ ਮੰਤਰੀ ਅਤੇ ਪਾਵਰਕੋਮ ਮੈਨੇਜਮੈਂਟ ਅਧਿਕਾਰੀਆਂ ਨਾਲ ਹੋਈ। ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆਂ ਸੂਬਾ ਸਹਾਇਕ ਸਕੱਤਰ ਟੇਕ ਚੰਦ ਸੂਬਾ ਦਫਤਰੀ ਸਕੱਤਰ ਸ਼ੇਰ ਸਿੰਘ ਨੇ ਦੱਸਿਆ ਕਿ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੀਐਚਬੀ ਠੇਕਾ ਕਾਮੇ ਲਗਾਤਰ ਸੰਘਰਸ਼ ਕਰ ਰਹੇ ਹਨ। ਅੱਜ ਬਿਜਲੀ ਮੰਤਰੀ ਅਤੇ ਵਿੱਤ ਮੰਤਰੀ ਸਮੇਤ ਪਾਵਰਕਾਮ ਮਨੇਜਮੈਂਟ ਪ੍ਰਮੁੱਖ ਸਕੱਤਰ/ ਚੇਅਰ ਚੇਅਰਮੈਨ-ਕਮ ਡਾਇਰੈਕਟਰ ਨਾਲ ਸਿਵਲ ਸਕੱਤਰ ਚੰਡੀਗੜ੍ਹ ਵਿਖੇ ਜਥੇਬੰਦੀ ਆਗੂਆਂ ਨਾਲ ਮੀਟਿੰਗ ਹੋਈ।
ਮੀਟਿੰਗ ਵਿੱਚ ਮੰਗਾਂ ਨੂੰ ਲੈ ਕੇ ਚਰਚਾ ਹੋਈ ਜਿਸ ਵਿੱਚ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਅਤੇ ਸਮੂਹ ਆਉਟਸੋਰਸਡ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ ਅਤੇ ਘੱਟੋ ਘੱਟ ਗੁਜ਼ਾਰੇ ਯੋਗ 1948 ਐਕਟ ਮੁਤਾਬਕ ਤਨਖਾਹ ਲਾਗੂ ਕਰਨ ਹਾਦਸਾ ਪੀੜਤ ਪਰਿਵਾਰਾਂ ਨੂੰ ਪੱਕੀ ਨੌਕਰੀ ਪੱਕੀ ਪੈਨਸ਼ਨ ਦੀ ਗਰੰਟੀ ਕਰਨ ਬਿਜਲੀ ਦਾ ਕਰੰਟ ਲੱਗਣ ਕਾਰਨ ਹਾਦਸਾ ਹੋਣ ਉੱਤੇ ਕੈਸਲੈਸ ਦਾ ਪ੍ਰਬੰਧ ਕਰਨ ਸਮੇਤ ਤਮਾਮ ਮੰਗਾਂ ਉਤੇ ਚਰਚਾ ਹੋਈ। ਪਾਵਰਕੌਮ ਦੇ ਪ੍ਰਮੁੱਖ ਸਕੱਤਰ ਵੱਲੋਂ ਕਾਮਿਆਂ ਦੀ ਨਿਗੂਣੀ ਤਨਖਾਹ ਵਿੱਚ ਵਾਧਾ ਕਰਨ ਬਾਰੇ ਆਪਣੀ ਤਰਜੀਹ ਪੇਸ ਕੀਤੀ ਜੋ ਕਿ ਕਾਮਿਆਂ ਦੀ ਤਨਖਾਹ ਵਿਚ ਸਿਰਫ਼ 1250 ਰੁਪਏ ਵਾਧਾ ਅਤੇ 5 ਫੀਸਦੀ ਹਰੇਕ ਸਾਲ ਵਧਾਉਣ ਬਾਰੇ ਪੱਖ ਰੱਖਿਆ ਅਤੇ ਹਾਦਸਾ ਪੀੜਤ ਲਈ ਆਊਟ ਸੋਰਸਿੰਗ ਰਾਹੀਂ ਨੌਕਰੀ ਦੇਣ ਸਮੇਤ ਹਾਦਸਾ ਹੋਣ ਉਤੇ ਇਲਾਜ ਦੇ ਖਰਚੇ ਲਈ ਸਾਰੇ ਬਿੱਲ ਪਾਸ ਕਰਨ ਲਈ ਪਾਵਰਕੌਮ ਵੱਲੋਂ ਖੁਦ ਬਚਨ ਵੱਧ ਹੋਣ ਦੀ ਗੱਲ ਆਖੀ ਅਤੇ ਪ੍ਰਮੁੱਖ ਸਕੱਤਰ ਵਲੋਂ ਕਿਹਾ ਕਿ ਸੀ ਐਚ ਬੀ ਕਾਮਿਆਂ ਨੂੰ ਪਾਸਕੋ ਅਧੀਨ ਲੈਣ ਲਈ ਵਿਚਾਰ ਚਰਚਾ ਚਲ ਰਹੀ।
ਜਥੇਬੰਦੀ ਆਗੂਆਂ ਵਲੋਂ ਵਿੱਤ ਮੰਤਰੀ ਸਮੇਤ ਪਾਵਰਕਾਮ ਮੈਨੇਜਮੈਂਟ ਨੂੰ ਆਪਣੀ ਮੰਗ ਉੱਤੇ ਚਰਚਾ ਕਰਦਿਆਂ ਮੰਗ ਕੀਤੀ ਕਿ ਸਮੂਹ ਆਊਟ- ਸੋਰਸਡ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ ਸਮੇਤ ਘੱਟੋ ਘੱਟ ਗੁਜ਼ਾਰੇ ਯੋਗ ਕਾਨੂੰਨ 1948 ਐਕਟ ਤਹਿਤ 35000 ਜਾਂ ਪੰਦਰਵੀਂ ਲੇਬਰ ਕਾਨਫਰੰਸ ਤਹਿਤ ਤਨਖਾਹ ਲਾਗੂ ਕੀਤੀ ਜਾਵੇ ਅਤੇ ਹਾਦਸਾ ਪੀੜਤ ਨੂੰ ਪੱਕੀ ਨੌਕਰੀ ਪੱਕੀ ਪੈਨਸ਼ਨ ਦੀ ਗਰੰਟੀ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਕਰੰਟ ਲੱਗਣ ਕਾਰਨ ਹਾਦਸਾ ਹੋਣ ਦੀ ਸੁਰਤ ‘ਚ ਕੈਸਲੈਸ ਦਾ ਪ੍ਰਬੰਧ ਕੀਤਾ ਜਾਵੇ ਅਤੇ ਮੰਗ ਪੱਤਰ ਚ ਦਰਜ ਮੰਗਾਂ ਦਾ ਹੱਲ ਕੀਤਾ ਜਾਵੇ। ਜਥੇਬੰਦੀ ਵਲੋਂ ਫ਼ੈਸਲਾ ਕੀਤਾ ਕਿ ਮਿਤੀ 29 ਅਪਰੈਲ ਤੱਕ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ 30 ਅਪਰੈਲ ਤੋਂ ਲਗਾਤਰ ਮੋਰਚਾ ਪਟਿਆਲਾ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਲਗਾਇਆ ਜਾਵੇਗਾ।

Load More Related Articles

Check Also

Good News for Pre-2016 Retirees: AAP Govt Notifies Pension Revision for Teaching Faculty

Good News for Pre-2016 Retirees: AAP Govt Notifies Pension Revision for Teaching Faculty C…