nabaz-e-punjab.com

ਪਾਵਰਕੌਮ ਦੇ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਕੀਤੀ ਰੋਸ ਰੈਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਪੀ ਐਸ ਈ ਬੀ ਇੰਪਲਾਈਜ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਉਪਰ ਸਬ ਡਵੀਜਨ 66 ਕੇ ਵੀ ਮੁਹਾਲੀ ਦੀ ਰੋਸ ਰੈਲੀ ਦਫਤਰ ਦੇ ਗੇਟ ਅੱਗੇ ਕੀਤੀ। ਇਸ ਰੈਲੀ ਵਿੱਚ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਨਾਰੇਬਾਜੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਟੀ ਐਸ ਯੂ ਸਰਕਲ ਮੁਹਾਲੀ ਦੇ ਸਕੱਤਰ ਸ੍ਰੀ ਬ੍ਰਿਜ ਮੋਹਨ ਜੋਸ਼ੀ, ਖਜਾਨਚੀ ਸਵਰਨਜੀਤ ਸਿੰਘ ਤੇ ਟੀ ਐਸ ਯੂ ਡਵੀਜਨ ਮੁਹਾਲੀ ਦੇ ਸਕੱਤਰ ਸ੍ਰੀ ਰਮੇਸ਼ ਚੰਦ ਤੇ ਟੀ ਐਸ ਯੂ ਸਬ ਡੀਵਜਨ 66 ਕੇ ਵੀ ਮੁਹਾਲੀ ਦੇ ਸਕੱਤਰ ਸ਼ ਗੁਰਮੁੱਖ ਸਿੰਘ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਜੁਆਇੰਟ ਫੋਰਮ ਪੰਜਾਬ ਨਾਲ ਕੀਤੇ ਸਮਝੌਤੇ ਲਾਗੂ ਕੀਤੇ ਜਾਣ 1-12-2011 ਤੋਂ ਪੇ ਬੈਂਡ ਜਾਰੀ ਕੀਤੇ ਜਾਣ, ਰੇਗੂਲਰ ਭਰਤੀ ਕੀਤੀ ਜਾਵੇ, ਕੰਨਟੈਕਟ ਤੇ ਵਰਕਚਾਰਜ ਕਾਮੇ ਪੱਕੇ ਕੀਤੇ ਜਾਣ। ਸੁਪਰੀਮ ਕੋਰਟ ਦਾ ਬਰਾਬਰ ਕੰਮ-ਬਰਾਬਰ ਤਨਖਾਹ ਦਾ ਫੈਸਲਾ ਲਾਗੂ ਕੀਤਾ ਜਾਵੇ। ਟੀ ਆਰ ਡਬਲਊ ਦੀਆਂ ਵਰਕਸ਼ਾਪਾਂ ਤੋੜਨ ਦਾ ਫੈਸਲਾ ਵਾਪਸ ਲਿਆ ਜਾਵੇ। ਉਹਨਾਂ ਕਿਹਾ ਜੇ ਮੈਨੇਜਮੈਂਟ ਨੇ ਉਪਰੋਕਤ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ 26 ਜੂਨ ਤੋਂ ਸਮੁੱਚੇ ਪੰਜਾਬ ਵਿੱਚ ਵਰਕ ਟੂ ਰੂਲ ਲਾਗੂ ਕੀਤਾ ਜਾਵੇਗਾ ਅਤੇ 12 ਜੁਲਾਈ ਨੂੰ ਹੈਡ ਆਫਿਸ ਪਟਿਆਲਾ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…