Share on Facebook Share on Twitter Share on Google+ Share on Pinterest Share on Linkedin ਪਾਵਰਕੌਮ ਮੁਲਾਜ਼ਮਾਂ ਵੱਲੋਂ ਮੈਨੇਜਮੈਂਟ ਵੱਲੋਂ ਤਨਖਾਹਾਂ ਰੋਕਣ ਵਿਰੁੱਧ ਮੁਲਾਜ਼ਮ ਜਥੇਬੰਦੀਆਂ ਨੇ ਲਾਏ ਧਰਨੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ: ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ ਨੰ: 49) ਅਤੇ ਪੀਐਸਈਬੀ ਇੰਮਲਾਈਜ਼ ਫੈਡਰੇਸ਼ਨ ਏਟਕ ਡਵੀਜ਼ਨ ਮੁਹਾਲੀ ਵੱਲੋਂ ਸਾਂਝੇ ਤੌਰ ’ਤੇ ਸਮੁੱਚੇ ਬਿਜਲੀ ਮੁਲਾਜ਼ਮਾਂ ਨੇ ਇੱਕਠੇ ਹੋ ਕੇ ਡਵੀਜ਼ਨ ਦਫਤਰ ਅੱਗੋੱ ਰੋਸ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਸਾਂਝੀ ਤਾਲਮੇਲ ਕਮੇਟੀ ਦੇ ਪ੍ਰਧਾਨ ਜਨਕ ਰਾਜ ਅਤੇ ਮੋਹਣ ਸਿੰਘ ਗਿੱਲ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂ ਸਾਥੀਆਂ ਨੇ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋੱ ਜਾਰੀ ਮੁਲਾਜ਼ਮਾਂ ਵਿਰੋਧੀ ਨੀਤੀਆਂ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਬਿਜਲੀ ਮੁਲਾਜ਼ਮ ਜਥੇਬੰਦੀਆਂ ਪਿਛਲੇ ਕਾਫੀ ਲੰਬੇ ਸਮੇੱ ਤੋੱ ਮੁਲਾਜ਼ਮਾਂ ਦੀਆਂ ਹੱਕੀ ਤੇ ਜ਼ਾਇਜ਼ ਮੰਗਾਂ ਵਾਰੇ ਸੰਘਰਸ਼ ਦੇ ਰਾਹ ਪਈਆਂ ਹੋਈਆਂ ਹਨ ਉਹਨਾਂ ਦਾ ਨਿਪਟਾਰਾ ਕਰਨ ਦੀ ਬਿਜਾਏ ਸਗੋੱ ਬਿਜਲੀ ਕਾਮਿਆਂ ਦੀਆਂ ਤਨਖਾਹਾਂ ਤੱਕ ਰੋਕ ਦਿੱਤੀਆਂ ਗਈਆਂ ਹਨ। ਜਿਸ ਕਾਰਨ ਬਿਜਲੀ ਮੁਲਾਜ਼ਮਾਂ ਵਿੱਚ ਮੈਨੇਜਮੈਟ ਵਿਰੁੱਧ ਬਹੁਤ ਨਰਾਜ਼ਗੀ ਅਤੇ ਰੋਸ ਪਾਇਆ ਜਾ ਰਿਹਾ ਹੈ। ਜਿਸ ਕਾਰਨ ਸਮੁੱਚੇ ਕਾਮੇ ਕੰਮ ਜਾਮ ਕਰਕੇ ਧਰਨੇ ਤੇ ਬੈਠ ਗਏ ਹਨ, ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਦੀ ਸੁਣਵਾਈ ਨਹੀਂ ਹੁੰਦੀ ਅਤੇ ਅੱਗੇ ਤੋੱ ਸਮੇੱ ਸਿਰ ਤਨਖਾਹ ਰਿਲੀਜ਼ ਨਹੀਂ ਹੁੰਦੀ ਉਨੀ ਦੇਰ ਤੱਕ ਕਾਮੇ ਕੰਮ ਬੰਦ ਕਰਕੇ ਸੰਘਰਸ਼ ਲਗਾਤਾਰ ਜਾਰੀ ਰੱਖਣਗੇ। ਅੱਜ ਦੇ ਧਰਨੇ ਵਿੱਚ ਜੱਥੇਬੰਦੀ ਟੀਐਸ਼ਯੂ ਆਗੂ ਲੱਖਾ ਸਿੰਘ, ਜਨਕ ਰਾਜ, ਗੁਰਬਖਸ਼ ਸਿੰਘ, ਜਤਿੰਦਰ ਸਿੰਘ, ਪਰਮਜੀਤ ਸਿੰਘ, ਮਨਜੀਤ ਸਿੰਘ, ਅਮਰੀਕ ਸਿੰਘ, ਰੂਪ ਸਿੰਘ, ਰਾਧੇ ਸ਼ਿਆਮ, ਏਟਕ ਦੇ ਆਗੂ ਮੀਤ ਪ੍ਰਧਾਨ ਸੁਰਿੰਦਰ ਲਹੋਰੀਆ, ਬ੍ਰਿਜ ਮੋਹਣ ਸ਼ਰਮਾ, ਮੋਹਣ ਸਿੰਘ ਗਿੱਲ, ਜਸਵੀਰ ਸਿੰਘ, ਸੁਖਦੇਵ ਸਿੰਘ ਨੇ ਸੰਬੋਧਨ ਕੀਤਾ। ਇਸ ਧਰਨੇ ਵਿੱਚ ਜੇਈ ਕੌਂਸਲ ਦੇ ਆਗੂ ਸਾਥੀ ਸੋਹਣ ਸਿੰਘ ਅਤੇ ਸੰਦੀਪ ਕੁਮਾਰ ਨੇ ਵੀ ਆਪਣੇ ਵਿਚਾਰ ਰੱਖੇ। ਧਰਨੇ ਵਿੱਚ ਪੈਨਸ਼ਨਰ ਐਸੋਸੀਏਸ਼ਨ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ ਜਿਨ੍ਹਾਂ ਆਗੂ ਸੁਰਿੰਦਰ ਸਿੰਘ ਮੱਲੀ, ਵਿਜੇ ਕੁਮਾਰ, ਬਾਬੂ ਸ਼ਾਮ ਲਾਲ ਨੇ ਵੀ ਆਪਣੇ ਵਿਚਾਰ ਰੱਖੇ ਤੇ ਬਿਜਲੀ ਬੋਰਡ ਮੈਨਜਮੈਂਟ ਵੱਲੋੱ ਮੁਲਾਜ਼ਮਾਂ ਵਿਰੁੱਧ ਨੀਤੀਆਂ ਦੀ ਨਿਖੇਧੀ ਕੀਤੀ। ਇਸੇ ਦੌਰਾਨ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਉੱਤੇ ਸਪੈਸ਼ਲ ਮੰਡਲ ਮੁਹਾਲੀ ਦੇ ਕੰਪਲੈਕਸ ਵਿਖੇ ਬਿਜਲੀ ਕਰਮਚਾਰੀਆਂ ਵਲੋੱ ਪੰਜਾਬ ਸਰਕਾਰ ਵਲੋੱ ਕਰਮਚਾਰੀਆਂ ਦੀ ਜਨਵਰੀ ਮਹੀਨੇ ਦੀ ਤਨਖਾਹ ਅਣਮਿੱਥੇ ਸਮੇੱ ਲਈ ਰੋਕਣ ਕਾਰਨ ਰੋਸ ਰੈਲੀ ਕੀਤੀ ਗਈ। ਰੈਲੀ ਵਿੱਚ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਸੰਬੰਧੀ ਦੱਸਿਆ। ਬੁਲਾਰਿਆਂ ਨੇ ਦੱਸਿਆ ਕਿ ਜੇਕਰ ਛੇਤੀ ਹੀ ਸਰਕਾਰ ਵਲੋੱ ਕਰਮਚਾਰੀਆਂ ਦੀ ਤਨਖਾਹ ਰਿਲੀਜ਼ ਨਾ ਕੀਤੀ ਗਈ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਰੈਲੀ ਵਿੱਚ ਸਰਕਲ ਮੁਹਾਲੀ ਦੇ ਪ੍ਰਧਾਨ ਸ੍ਰੀ ਜੈ ਕਿਸ਼ਨ, ਸਰਕਲ ਖਜਾਨਚੀ ਸ੍ਰੀ ਸਵਰਨਜੀਤ ਸਿੰਘ, ਡਵੀਜ਼ਨ ਪ੍ਰਧਾਨ ਸ੍ਰੀ ਬ੍ਰਿਜ ਮੋਹਨ ਜੋਸ਼ੀ, ਮੀਤ ਪ੍ਰਧਾਨ ਸ੍ਰੀ ਮੰਗਲ ਸਿੰਘ, ਡਵੀਜ਼ਨ ਸਕੱਤਰ ਸ੍ਰੀ ਓਮ ਕੁਮਾਰ, 66 ਕੇਵੀ ਪ੍ਰਧਾਨ ਸ੍ਰੀ ਸੁਰਮੁੱਖ ਸਿੰਘ, 66 ਕੇਵੀ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਜੋਸ਼ੀ, ਖਜਾਨਚੀ ਸ੍ਰੀ ਗੁਰਜੀਤ ਸਿੰਘ, ਟੈਕ-2 ਸਬ ਡਵੀਜਨ ਪ੍ਰਧਾਨ ਸ੍ਰੀ ਕੁਲਦੀਪ ਸਿੰਘ, ਸਕੱਤਰ ਸ੍ਰੀ ਰੰਮੀ ਕੁਮਾਰ, ਟੈਕ-1 ਮੀਤ ਪ੍ਰਧਾਨ ਸ੍ਰੀ ਨਰਾਇਣ, ਮੁਲਾਂਪੁਰ ਸਬ ਡਿਵੀਜਨ ਸਕੱਤਰ ਸੰਦੀਪ ਕੁਮਾਰ ਨੇ ਹਿੱਸਾ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ