ਪਾਵਰਕੌਮ ਵੱਲੋਂ ਮੁਹਾਲੀ ਖੇਤਰ ਲਈ ਨੋਡਲ ਸ਼ਿਕਾਇਤ ਸੈੱਲ ਦੇ ਸੰਪਰਕ ਨੰਬਰ ਜਾਰੀ

ਨਬਜ਼-ਏ-ਪੰਜਾਬ, ਮੁਹਾਲੀ, 22 ਫਰਵਰੀ:
ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਨੇ ਆਪਣੇ ਖਪਤਕਾਰਾਂ ਦੀ ਬਿਹਤਰ ਤਰੀਕੇ ਨਾਲ ਸੇਵਾ ਕਰਨ ਲਈ ਚੁੱਕੇ ਠੋਸ ਯਤਨਾਂ ਤਹਿਤ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਰਜ ਕਰਨ ਲਈ ਮੁਹਾਲੀ ਖੇਤਰ ਵਿੱਚ ਕਾਰਜਸ਼ੀਲ ਨੋਡਲ ਸ਼ਿਕਾਇਤ ਸੈੱਲਾਂ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ। ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਪਾਵਰਕੌਮ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਅਪਰੇਸ਼ਨ ਡਿਵੀਜ਼ਨ (ਸਪੈਸ਼ਲ) ਤਰਨਜੀਤ ਸਿੰਘ ਨੇ ਦੱਸਿਆ ਕਿ ਪਾਵਰਕੌਮ ਵੱਲੋਂ ਆਪਣੇ ਖਪਤਕਾਰਾਂ ਨੂੰ ਸ਼ਿਕਾਇਤਾਂ ਦਰਜ ਕਰਨ ਦੇ ਵੱਖ-ਵੱਖ ਤਰੀਕੇ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਵਿੱਚ ਅਪਰੇਸ਼ਨ ਡਿਵੀਜ਼ਨ (ਸਪੈਸ਼ਲ) ਮੁਹਾਲੀ ਅਧੀਨ ਬਣਾਏ ਗਏ ਨੋਡਲ ਸ਼ਿਕਾਇਤ ਕੇਂਦਰਾਂ ਦੇ ਫੋਨ ਨੰਬਰਾਂ ’ਤੇ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਅਧਿਕਾਰੀ ਨੇ ਦੱਸਿਆ ਕਿ ਮੁਹਾਲੀ ਦੇ ਫੇਜ਼-1 ਤੋਂ ਫੇਜ਼-6 (ਰਿਹਾਇਸ਼ੀ ਤੇ ਵਪਾਰਕ), ਪਿੰਡ ਮੁਹਾਲੀ, ਬਲੌਂਗੀ, ਦਾਊਂ, ਬੜਮਾਜਰਾ, ਗਰੀਨ ਐਨਕਲੇਵ, 36 ਵੈਸਟ ਅਤੇ ਨੇੜਲੇ ਪਿੰਡ ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਓਂ, ਨਿਊ ਚੰਡੀਗੜ੍ਹ, ਸੈਕਟਰ-125, ਸੈਕਟਰ-126 ਲਈ ਮੋਬਾਈਲ ਨੰਬਰ (ਨੋਡਲ ਸ਼ਿਕਾਇਤ ਕੇਂਦਰ-1) 96461-15973 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ ਨੋਡਲ ਸ਼ਿਕਾਇਤ ਕੇਂਦਰ-2 ਵੱਲੋਂ ਸੰਪਰਕ ਨੰਬਰ 96461-19214 ਰਾਹੀਂ ਫੇਜ਼-7 ਤੋਂ ਫੇਜ਼-11 (ਰਿਹਾਇਸ਼ੀ ਤੇ ਉਦਯੋਗਿਕ ਖੇਤਰ), ਪਿੰਡ ਮਟੌਰ, ਸੈਕਟਰ-48ਸੀ, ਸੈਕਟਰ-76 ਤੋਂ ਸੈਕਟਰ-113 ਮੁਹਾਲੀ, ਪਿੰਡ ਸੋਹਾਣਾ, ਪਿੰਡ ਸਨੇਟਾ, ਭਾਗੋਮਾਜਰਾ, ਕੰਬਾਲੀ, ਕੁੰਭੜਾ, ਸਵਾੜਾ, ਚਡਿਆਲਾ ਅਤੇ ਆਈਟੀ ਸਿਟੀ ਲਈ ਸ਼ਿਕਾਇਤ ਨਿਵਾਰਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਖਪਤਕਾਰ ਪਾਵਰਕੌਮ ਦੀ ਖਪਤਕਾਰ ਸੇਵਾ ਐਪ ਰਾਹੀਂ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਅਤੇ ਉਸ ਫੀਡਰ ਦੀ ਮੌਜੂਦਾ ਸਥਿਤੀ ਦਾ ਵੀ ਪਤਾ ਕਰ ਸਕਦੇ ਹਨ, ਜਿਸ ਰਾਹੀਂ ਖਪਤਕਾਰਾਂ ਖੇਤਰ ਵਿੱਚ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ। ਖਪਤਕਾਰ ਟੋਲ ਫ਼ਰੀ ਨੰਬਰ 1912 ’ਤੇ ਸੰਪਰਕ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਦਾਨੀ ਸੱਜਣ ਵੱਲੋਂ ਜੌਨ ਡੀਅਰ-5210 ਟਰੈਕਟਰ ਤੇ ਹਾਈਡਰੋਲਿਕ ਟਰਾਲੀ ਭੇਂਟ

ਦਾਨੀ ਸੱਜਣ ਵੱਲੋਂ ਜੌਨ ਡੀਅਰ-5210 ਟਰੈਕਟਰ ਤੇ ਹਾਈਡਰੋਲਿਕ ਟਰਾਲੀ ਭੇਂਟ ਨਬਜ਼-ਏ-ਪੰਜਾਬ, ਮੁਹਾਲੀ, 22 ਫਰਵਰੀ…