Share on Facebook Share on Twitter Share on Google+ Share on Pinterest Share on Linkedin ਸਰਬੱਤ ਦਾ ਭਲਾ ਟਰੱਸਟ ਵੱਲੋਂ ਜ਼ਿਲ੍ਹਾ ਪੁਲੀਸ ਦੇ ਅਧਿਕਾਰੀਆਂ ਨੂੰ ਸੌਂਪੀਆਂ ਪੀਪੀਈ ਕਿੱਟਾਂ ਕਰੋਨਾ ਖ਼ਿਲਾਫ਼ ਲੜ ਰਹੇ ਯੋਧਿਆਂ ਦੇ ਹੌਸਲੇ ਬੁਲੰਦ ਕਰਦੇ ਰਹਾਂਗੇ: ਕਮਲਜੀਤ ਰੂਬੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸਪੀ ਸਿੰਘ ਉਬਰਾਏ ਦੇ ਯਤਨਾਂ ਸਦਕਾ ਕਰੋਨਾ ਵਾਇਰਸ ਦੀ ਮਹਾਮਾਰੀ ਵਿਰੁੱਧ ਜੂਝ ਰਹੇ ਯੋਧਿਆਂ ਨੂੰ ਲੋੜੀਂਦੀ ਸਿਹਤ ਸਹੂਲਤ ਨਾਲ ਸਬੰਧਤ ਸਾਮਾਨ ਅਤੇ ਆਰਥਿਕਤਾ ਦਾ ਸੇਕ ਹੰਢਾ ਰਹੇ ਲੋਕਾਂ ਨੂੰ ਰਾਸ਼ਨ ਪੁੱਜਦਾ ਕਰਨ ਦੀ ਮੁਹਿੰਮ ਦੇ ਤਹਿਤ ਮੁਹਾਲੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਗੁਲਾਟੀ ਦੀ ਅਗਵਾਈ ਹੇਠ ਲਗਾਤਾਰ ਯਤਨ ਜਾਰੀ ਹਨ। ਇਸੇ ਲੜੀ ਦੇ ਤਹਿਤ ਅੱਜ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੌਂਸਲਰ ਕਮਲਜੀਤ ਸਿੰਘ ਰੂਬੀ ਦੀ ਦੇਖਰੇਖ ਹੇਠ ਜ਼ਿਲ੍ਹਾ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਲਈ ਪੀਪੀਈ ਕਿੱਟਾਂ ਐੱਨ-95 ਮਾਸਕ ਅਤੇ ਥੀ ਲੇਅਰ ਮਾਸਕ ਦੀ ਦੂਸਰੀ ਖੇਪ ਸਪੁਰਦ ਕੀਤੀ। ਇਸ ਮੌਕੇ ਟਰੱਸਟ ਵੱਲੋਂ ਸਾਬਕਾ ਅਕਾਲੀ ਕੌਂਸਲਰ ਕਮਲਜੀਤ ਸਿੰਘ ਰੂਬੀ, ਜਨਰਲ ਸਕੱਤਰ ਪ੍ਰੋਫੈਸਰ ਤੇਜਿੰਦਰ ਸਿੰਘ ਬਰਾੜ, ਕੈਸ਼ੀਅਰ ਹਰਦੀਪਕ ਸਿੰਘ ਵੱਲੋਂ ਮੁਹਾਲੀ ਦੇ ਐੱਸਪੀ ਸਿਟੀ ਹਰਵਿੰਦਰ ਸਿੰਘ ਵਿਰਕ ਦੇ ਦਫ਼ਤਰ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਪੀਪੀਈ ਕਿੱਟਾਂ, ਐੱਨ 95 ਮਾਸਕ, ਥੀ ਲੇਅਰ ਮਾਸਕ ਦਿੰਦੇ ਹੋਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰੈੱਸ ਸਕੱਤਰ ਪ੍ਰਦੀਪ ਸਿੰਘ ਹੈਪੀ ਅਤੇ ਜਨਰਲ ਸਕੱਤਰ ਪ੍ਰੋਫੈਸਰ ਤੇਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਖੇਪ ਮੁਹਾਲੀ ਦੇ ਪ੍ਰਸ਼ਾਸਨਿਕ ਅਧਿਕਾਰੀ ਪ੍ਰੋਫੈਸਰ ਬੈਨੀਪਾਲ ਤੇ ਸਿਵਲ ਸਰਜਨ ਦਫ਼ਤਰ ਵੱਲੋਂ ਡਾ. ਕੁਲਦੀਪ ਸਿੰਘ ਦੇ ਸਪੁਰਦ ਕੀਤੀ ਗਈ ਸੀ। ਪ੍ਰੋਫੈਸਰ ਬਰਾੜ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿਛਲੇ ਹਫ਼ਤੇ ਦੇ 350 ਦੇ ਕਰੀਬ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਤੇ ਲਾਕਡਾਊਨ ਦੇ ਰਹਿਣ ਤੱਕ ਸਰਬੱਤ ਦਾ ਭਲਾ ਟਰੱਸਟ ਵੱਲੋਂ ਇਹ ਮੁਹਿੰਮ ਜਾਰੀ ਰਹੇਗੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸਰਦਾਰ ਰੂਬੀ ਹੋਰਾਂ ਕਿਹਾ ਕਿ ਕਰੋਨਾ ਵਾਇਰਸ ਰੂਪੀ ਮਹਾਮਾਰੀ ਨਾਲ ਲੜਾਈ ਮੋਹਰਲੀ ਕਤਾਰ ਵਿੱਚ ਹੋ ਕੇ ਲੜਨ ਵਾਲੇ ਯੋਧਿਆਂ ਨੂੰ ਟਰੱਸਟ ਵੱਲੋਂ ਹੌਂਸਲੇ ਬੁਲੰਦ ਕੀਤੇ ਜਾਂਦੇ ਰਹਿਣਗੇ ਤਾਂ ਕਿ ਉਹ ਹੋਰ ਦਲੇਰੀ ਤੇ ਜਨੂੰਨ ਨਾਲ ਕੰਮ ਜਾਰੀ ਰੱਖ ਸਕਣ ਐੱਸਪੀ ਸਿਟੀ ਹਰਵਿੰਦਰ ਸਿੰਘ ਵਿਰਕ ਨੇ ਇਸ ਮੌਕੇ ’ਤੇ ਟਰੱਸਟ ਦੇ ਮੈਨੇਜਰ ਟਰੱਸਟੀ ਐੱਸਪੀ ਸਿੰਘ ਉਬਰਾਏ ਅਤੇ ਟਰੱਸਟ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੇ ਅਹੁਦੇਦਾਰਾ ਨੇ ਪੁਲੀਸ ਵਿਭਾਗ ਨੂੰ ਸੌਂਪੇ ਗਏ ਇਸ ਸਮਾਨ ਸਬੰਧੀ ਧੰਨਵਾਦ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ