ਪ੍ਰਾਈਵੇਟ ਸਕੂਲਾਂ ਦੀ ਸੰਸਥਾ ਪੀਪੀਐਸਓ ਦਾ ਵਫ਼ਦ ਮੁੱਖ ਮੰਤਰੀ ਦੇ ਓਐਸਡੀ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜੇਸ਼ਨ ਦਾ ਇਕ ਵਫਦ ਸੰਸਥਾ ਦੇ ਸਕੱਤਰ ਜਨਰਲ ਤੇਜਪਾਲ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਓ ਐਸ ਡੀ ਸੰਦੀਪ ਸਿੰਘ ਸੰਧੂ ਨੂੰ ਮਿਲਿਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿਤਾ। ਵਫਦ ਵਿੱਚ ਪ੍ਰੇਮ ਪਾਲ ਮਲਹੋਤਰਾ, ਬਲਜੀਤ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਗੋਲੁ, ਪਿੰਸੀਪਲ ਨਗਿੰਦਰ ਕੌਰ ਸਹੋਤਾ, ਹਰਬੰਸ ਸਿੰਘ ਬਾਦਸ਼ਹਪੁਰ ਅਤੇ ਡਾ ਜਸਵਿੰਦਰ ਸਿੰਘ ਧਾਲੀਵਾਲ ਸ਼ਾਮਿਲ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤੇਜਪਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਮੁੱਖ ਮੰਤਰੀ ਦੇ ਓ ਐਸ ਡੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਵਿਦਿਆਰਥੀਆਂ ਤੋੱ 200 ਰੁਪਏ ਤੋੱ ਲੈਕੇ 600 ਰੁਪਏ ਤਕ ਦੀ ਫੀਸ ਲੈਕੇ ਵੱਡੀਆਂ ਆਰਥਿਕ ਅੌਕੜਾਂ ਦੇ ਬਾਵਜੂਦ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ। ਪੰਜਾਬ ਵਿੱਚ ਸੀਬੀਐਸਈ ਨਾਲ ਐਫੀਲੀਏਟਿਡ ਸਕੂਲ ਵਿਦਿਆਰਥੀਆਂ ਪਾਸੋੱ ਮੋਟੀਆਂ ਫੀਸਾਂ ਲੈ ਕੇ ਵਿਦਿਆਰਥੀਆਂ ਦਾ ਸੋੋਸ਼ਣ ਕਰ ਰਹੇ ਹਨ। ਇਹ ਸਕੂਲ ਮਾਂ ਬੋਲੀ ਪੰਜਾਬ ਦਾ ਵੀ ਸੋਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰ ਅਤੇ ਘੱਟ ਫੀਸਾਂ ਵਾਲੇ ਸਕੂਲਾਂ ਉਪਰ ਵੀ ਭਾਰਤ ਸਰਕਾਰ, ਪੰਜਾਬ ਸਰਕਾਰ, ਲੇਬਰ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਦੇ ਇਕੋ ਜਹੇ ਕਾਨੂੰਨ ਲਾਗੂ ਹੁੰਦੇ ਹਨ। ਸਮਾਜ ਅਤੇ ਮਾਪਿਆਂ ਨੂੰ ਸਪੱਸਟ ਹੋਣਾ ਚਾਹੀਦਾ ਹੈ ਕਿ ਕਿਹੜਾ ਸਕੂਲ ਕਿਸ ਸ਼੍ਰੇਣੀ ਵਿੱਚ ਆਉੱਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਸਕੂਲਾਂ ਦਾ ਫੀਸਾਂ ਤੇ ਅਧਾਰਤ ਵਰਗੀਕਰਣ ਕੀਤਾ ਜਾਵੇ, ਐਫੀਲੀਏਸ਼ਨ ਦੇ ਨਿਯਮ 7(।।।) ਵਿੱਚ ਸੋਧ ਕਰਕ ਅਪਣੇ ਅਧਿਆਪਕਾਂ ਗਰੇਡ ਅਨੁਸਾਰ ਤਨਖਾਹ ਦੇਣ ਦੀ ਬਜਾਏ ਪ੍ਰਾਈਵੇਟ ਸਕੂਲਾਂ ਨੂੰ ਵਲੰਟੀਅਰ ਟੀਚਰ ਭਰਤੀ ਕਰਨ ਦੀ ਆਗਿਆ ਦਿੱਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…