
‘ਪ੍ਰਭ ਆਸਰਾ’ ਦੇ ਪ੍ਰਬੰਧਕਾਂ ਨੇ ਲਾਵਾਰਿਸ ਮਿਲੀ ਪ੍ਰਭਸੀਰਤ ਨੂੰ ਅਡਾਪਸ਼ਨ ਸੈਂਟਰ ਭੇਜਿਆ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਮਈ:
ਸਥਾਨਕ ਨਗਰ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡ ਪਡਿਆਲਾ ਵਿਖੇ ਲਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵੱਲੋਂ ਭਰੂਣ ਹੱਤਿਆ ਰੋਕਣ ਦੇ ਮਨੋਰਥ ਨਾਲ ਸੰਸਥਾ ਦੇ ਗੇਟ ‘ਤੇ ਲਗਾਏ ਪੰਘੂੜੇ ਵਿੱਚੋਂ ਬੀਤੇ ਦਿਨੀ ਅੱਖਾਂ ਤੋਂ ਨਾ ਵਿਖਾਈ ਦੇਣ ਵਾਲੀ ਬੱਚੀ ਨੂੰ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਅਗਵਾਈ ਵਿਚ ਅਤੇ ਚਾਈਲਡ ਵੈਲਫੇਅਰ ਅਫਸਰ ਯਾਦਵਿੰਦਰ ਕੌਰ ਦੀ ਦੇਖ ਰੇਖ ਵਿਚ ਸੁਆਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ ਧਾਮ ਤਲਵੰਡੀ ਖੁਰਦ ਲੁਧਿਆਣਾ ਦੇ ਪ੍ਰਬੰਧਕਾਂ ਨੂੰ ਸਪੁਰਦ ਕਰ ਦਿੱਤਾ।
ਸੰਸਥਾ ਦੇ ਮੁੱਖ ਪ੍ਰਬੰਧਕ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਕਾਨੂੰਨੀ ਪ੍ਰੀਕਿਰਿਆ ਅਨੁਸਾਰ ਮਾਨਯੋਗ ਚਾਈਲਡ ਵੈਲਫੇਅਰ ਅਫਸਰ ਦੇ ਨਿਰਦੇਸ਼ਾਂ ਤੇ ਸੰਸਥਾ ਦੇ ਭੰਗੂੜੇ ਵਿਚ ਮਿਲੀ ਬੱਚੀ ਨੂੰ ਅਡਾਪਸ਼ਨ ਸੈਂਟਰ ਸੁਆਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ ਧਾਮ ਤਲਵੰਡੀ ਖੁਰਦ ਲੁਧਿਆਣਾ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਬੱਚੀ ਨੂੰ ਅੱਖਾਂ ਤੋਂ ਵਿਖਾਈ ਨਹੀਂ ਸੀ ਦਿੰਦਾ ਤੇ ਉਹ ਲਗਭਗ ਦੋ ਕੁ ਮਹੀਨਿਆਂ ਦੀ ਸੀ ਜਿਸ ਨੂੰ ਸੰਸਥਾ ਵੱਲੋਂ ਸਾਂਭਿਆ ਜਾ ਰਿਹਾ ਸੀ। ਉਨ੍ਹਾਂ ਬੱਚੀ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਨੰਨ੍ਹੀ ਬੱਚੀ ਜਿਸਦਾ ‘ਪ੍ਰਭ ਆਸਰਾ’ ਵਿਖੇ ਪ੍ਰਭਸੀਰਤ ਨਾਮ ਰੱਖਿਆ ਗਿਆ ਸੀ ਨੂੰ ਅਡਾਪਸ਼ਨ ਸੈਂਟਰ ਸੁਆਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ ਧਾਮ ਤਲਵੰਡੀ ਖੁਰਦ ਲੁਧਿਆਣਾ ਲਈ ਰਵਾਨਾ ਕੀਤਾ।
ਜ਼ਿਕਰਯੋਗ ਹੈ ਕਿ ਜਿਸ ਦਿਨ ਤੋਂ ਬੱਚੀ ਸੰਸਥਾ ਦੇ ਪ੍ਰਬੰਧਕਾਂ ਨੂੰ ਮਿਲੀ ਸੀ ਉਸੇ ਦਿਨ ਤੋਂ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਦੇਖ ਰੇਖ ਵਿਚ ਵੱਲੋਂ ਤਿੰਨ-ਚਾਰ ਸੇਵਾਦਾਰਾਂ ਵੱਲੋਂ ਡਾਕਟਰੀ ਨਿਗਰਾਨੀ ਹੇਠ ਬੱਚੀ ਦੀ ਸੇਵਾ ਸੰਭਾਲ ਵਧੀਆ ਢੰਗ ਨਾਲ ਕੀਤੀ ਗਈ। ਉਕਤ ਬੱਚੀ ਨੂੰ ਅਡਾਪਸ਼ਨ ਸੈਂਟਰ ਸੁਆਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ ਧਾਮ ਤਲਵੰਡੀ ਖੁਰਦ ਲੁਧਿਆਣਾ ਦੇ ਫਾਊਡਰ ਅਰਵਿੰਦ ਕੁਮਾਰ ਦੇ ਸਪੁਰਦ ਕਰ ਦਿੱਤਾ ਗਿਆ । ਇਸ ਦੌਰਾਨ ਬੀਬੀ ਰਜਿੰਦਰ ਕੌਰ ਪਡਿਆਲਾ ਅਤੇ ਹਾਜ਼ਰ ਸੇਵਾਦਾਰਾਂ ਨੇ ਅਰਦਾਸ ਕੀਤੀ ਕਿ ਬੱਚੀ ਨੂੰ ਆਉਣ ਵਾਲੇ ਜੀਵਨ ਵਿਚ ਖੁਸ਼ੀਆਂ ਮਿਲੇ ਤੇ ਉਸਦਾ ਵਧੀਆ ਪਰਿਵਾਰ ਵਿਚ ਪਾਲਣ ਪੋਸ਼ਣ ਹੋਵੇ। ਇਸ ਮੌਕੇ ਜਸਪਾਲ ਸਿੰਘ ਖਰੜ, ਗੁਰਵਿੰਦਰ ਕੌਰ ਕੌਰ, ਕਿਰਨਪਾਲ ਕੌਰ ਸਪੈਸ਼ਲ ਕੌਂਸਲਰ, ਅੰਮ੍ਰਿਤ ਸਿੰਘ ਆਦਿ ਹਾਜ਼ਰ ਸਨ।