ਸੰਸਥਾ ਪ੍ਰਭ ਆਸਰਾ ਨੇ 5 ਲਾਵਾਰਿਸ ਅੌਰਤਾਂ ਨੂੰ ਸਹੀ ਸਲਾਮਤ ਘਰ ਪਹੁੰਚਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਫਰਵਰੀ:
ਕੁਰਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਲਵਾਰਿਸ ਪ੍ਰਾਣੀਆਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਨੇ ਕਰੀਬ 5 ਲਾਵਾਰਿਸ ਅੌਰਤਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰ ਪੁੰਜਦਾ ਕੀਤਾ ਗਿਆ। ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਦੀ ਦੇਖ-ਰੇਖ ਵਿੱਚ ਇੱਕ ਟੀਮ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਅਗਵਾਈ ਹੇਠ ਵੱਖ ਵੱਖ ਸੂਬਿਆਂ ਵਿੱਚ ਪੰਜ ਅੌਰਤਾਂ ਨੂੰ ਛੱਡਣ ਲਈ ਰਵਾਨਾ ਹੋਈ। ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਸੰਸਥਾ ਵਿੱਚ ਰਹਿਣ ਵਾਲੇ ਇਨ੍ਹਾਂ ਪ੍ਰਾਣੀਆਂ ਜਿਨ੍ਹਾਂ ਦੇ ਵਾਰਸਾਂ ਬਾਰੇ ਮਿਸ਼ਨ ਮਿਲਾਪ ਮੁਹਿੰਮ ਤਹਿਤ ਜਾਣਕਾਰੀ ਮਿਲ ਚੁੱਕੀ ਸੀ ਪਰ ਉਨ੍ਹਾਂ ਦੇ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਜਾਂ ਘਰ ਦੇ ਮੁਖੀ ਦੇ ਬਜ਼ੁਰਗ ਹੋਣ ਕਾਰਨ ਆਪਣਿਆਂ ਨੂੰ ਲੈਣ ਲਈ ਸੰਸਥਾ ਵਿੱਚ ਲੈਣ ਲਈ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਸੰਸਥਾ ਵੱਲੋਂ ਇਨ੍ਹਾਂ ਪ੍ਰਾਣੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਐਂਬੂਲੈਂਸ ਰਾਹੀਂ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਅਗਵਾਈ ਵਿੱਚ ਇੱਕ ਟੀਮ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਆਸਾਮ ਲਈ ਰਵਾਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਣੀਆਂ ਵਿੱਚ ਮਹਿਲਾ ਮੌਰਜੀਨਾ (32) ਜ਼ਿਲ੍ਹਾ ਨੌਗਾਓ ਆਸਾਮ, ਅਮੀਆ ਦਾਸ (50) ਨੂੰ ਸ਼ਿਵਸਾਗਰ ਸੂਬਾ ਆਸਾਮ, ਪਿੰਕੀ (28) ਕਲਕਤਾ ਪੱਛਮੀ ਬੰਗਾਲ, ਅਨੀਤਾ (30) ਤੇ ਉਸ ਦੇ 4 ਸਾਲਾ ਲੜਕੇ ਨੂੰ ਪਿੰਡ ਆਲਮਪੁਰ ਜ਼ਿਲ੍ਹਾ ਅੰਬੇਦਕਰ ਨਗਰ ਉੱਤਰ ਪ੍ਰਦੇਸ਼ ਵਿੱਚ ਆਪਣਿਆਂ ਨਾਲ ਮਿਲਾਉਣ ਲਈ ਟੀਮ ਰਵਾਨਾ ਹੋਈ। ਭਾਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਹ ਅਕਸਰ ਸਾਡੇ ਸਮਾਜ ਵਿੱਚ ਅਜਿਹੇ ਪ੍ਰਾਣੀਆਂ ਨੂੰ ਸਾਡਾ ਸਮਾਜ ਜ਼ਿਆਦਾਤਰ ਪਾਗਲ ਕਹਿ ਕੇ ਅਣਗੌਲਿਆ ਕਰ ਦਿੰਦਾ ਹੈ ਪਰ ਇਨ੍ਹਾਂ ਪ੍ਰਾਣੀਆਂ ਨੂੰ ਇਲਾਜ਼ ਅਤੇ ਪੁਨਰਵਾਸ ਦਾ ਮੌਕਾ ਮਿਲੇ ਤਾਂ ਇਹ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋ ਕੇ ਜਿਥੇ ਇਹ ਆਪਣਿਆਂ ਨੂੰ ਮਿਲਣ ਵਿੱਚ ਕਾਮਯਾਬ ਹੋ ਜਾਂਦੇ ਹਨ, ਉਥੇ ਆਪਣੇ ਪੈਰਾਂ ਉੱਤੇ ਖੜੇ ਹੋ ਕੇ ਚੰਗੀ ਜਿੰਦਗੀ ਜਿਊਣ ਦੇ ਦੁਬਾਰਾ ਸਮਰਥ ਬਣ ਜਾਂਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਸਮਾਜਿਕ ਪਰਿਵਾਰ ਦੇ ਇਨ੍ਹਾਂ ਪ੍ਰਾਣੀਆਂ ਨੂੰ ਅਣਗੌਲਿਆ ਨਾ ਕੀਤਾ ਜਾਵੇ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…