nabaz-e-punjab.com

‘ਪ੍ਰਭ ਆਸਰਾ’ ਸੰਸਥਾ ਵਿੱਚ ਅੱਠ ਲਵਾਰਿਸ ਵਿਅਕਤੀ ਨੂੰ ਮਿਲੀ ਸ਼ਰਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 6 ਜੁਲਾਈ
ਸ਼ਹਿਰ ਵਿਚ ਲਵਾਰਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵਿੱਚ ਅੱਠ ਹੋਰ ਲਵਾਰਸ ਨਾਗਰਿਕਾਂ ਨੂੰ ਸ਼ਰਨ ਮਿਲੀ, ਪ੍ਰਬੰਧਕਾਂ ਵੱਲੋਂ ਇਨ੍ਹਾਂ ਪ੍ਰਾਣੀਆਂ ਦੀ ਸੇਵਾ ਸੰਭਾਲ ਤੇ ਇਲਾਜ਼ ਸ਼ੁਰੂ ਕਰ ਦਿੱਤਾ ਗਿਆ। ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਡੌਲੀ 30 ਸਾਲਾ ਪਿੰਡ ਜੰਡਿਆਲਾ ਜਿਲ੍ਹਾ ਜਲੰਧਰ ਵਿਖੇ ਲਵਾਰਸ਼ ਹਾਲਤ ਵਿਚ ਪੰਚਾਇਤ ਨੂੰ ਮਿਲੀ ਜਿਸ ਨੂੰ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੁਲਿਸ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ।
ਇਸੇ ਤਰ੍ਹਾਂ ਸ਼ੱਕੂ ਬਾਈ 65 ਸਾਲਾ ਅੌਰ ਪਿੰਡ ਗੋਸਲਾਂ ਵਿਖੇ ਲਵਾਰਿਸ ਹਾਲਤ ਵਿੱਚ ਮਿਲੀ। ਜਿਸ ਨੂੰ ਪੰਚਾਇਤ ਨੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੰਸਥਾ ਵਿਚ ਪਹੁੰਚਾਇਆ। ਇਸੇ ਤਰ੍ਹਾਂ ਸ਼ਾਂਤੀ 35 ਸਾਲਾ ਅੌਰਤ ਡੇਰਾਬਸੀ ਬਸ ਸਟੈਂਡ ਉੱਤੇ ਤਰਸਯੋਗ ਹਾਲਤ ਵਿਚ ਘੁੰਮ ਰਹੀ ਸੀ ਜਿਸ ਨੂੰ ਡੇਰਾਬਸੀ ਪੁਲਿਸ ਵੱਲੋਂ ‘ਪ੍ਰਭ ਆਸਰਾ’ ਸੰਸਥਾ ਭੇਜਿਆ ਗਿਆ। ਇਸੇ ਤਰ੍ਹਾਂ ਰਾਣੀ 40 ਸਾਲਾ ਅੌਰਤ ਪਿੰਡ ਸਹੌੜਾਂ ਦੇ ਗੁਰਦਵਾਰਾ ਸਾਹਿਬ ਦੇ ਬਾਹਰ ਬੈਠੀ ਸੀ ਜਿਸ ਨੂੰ ਪੰਚਾਇਤ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਸੰਸਥਾ ਦਾਖ਼ਲ ਕਰਵਾਇਆ। ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਇਸੇ ਤਰ੍ਹਾਂ ਗੁਰਨਾਮ ਸਿੰਘ 75 ਸਾਲਾ ਬਜ਼ੁਰਗ ਨੂੰ ਜੀ.ਐਮ.ਸੀ 32 ਦੇ ਪ੍ਰਬੰਧਕਾਂ ਵੱਲੋਂ ਵਾਰਸ ਨਾ ਹੋਣ ਕਾਰਨ ਸੰਸਥਾ ਭੇਜ ਦਿੱਤਾ।
ਇੰਝ ਹੀ ਓਂਕਾਰ 30 ਸਾਲਾ ਵਿਆਕਤੀ ਨੂੰ ਮੰਸੂਰਪੁਰ ਰੋਡ ਨੇੜੇ ਖਮਾਣੋਂ ਸੜਕ ਕਿਨਾਰੇ ਤਰਸਯੋਗ ਹਾਲਤ ਵਿੱਚ ਡਿੱਗਿਆ ਪਿਆ ਸੀ। ਜਿਸ ਨੂੰ ਖਮਾਣੋਂ ਪੁਲੀਸ ਵੱਲੋਂ ‘ਪ੍ਰਭ ਆਸਰਾ’ ਸੰਸਥਾ ਭੇਜਿਆ ਗਿਆ। ਇਸੇ ਤਰ੍ਹਾਂ ਰੂਬੀ 30 ਨਾਮਕ ਅੌਰਤ ਟੋਲ ਪਲਾਜ਼ਾ ਸੋਲਖੀਆਂ ਨੇੜੇ ਲਵਾਰਸ ਹਾਲਤ ਵਿੱਚ ਮਿਲੀ ਜਿਸ ਨੂੰ ਸਿੰਘ ਭਗਵੰਤਪੁਰਾ ਦੀ ਪੁਲੀਸ ਨੇ ਸੰਸਥਾ ਪਹੁੰਚਾਇਆ। ਇਸੇ ਤਰ੍ਹਾਂ ਬਾਲਮਤੀ 55 ਸਾਲ ਅੌਰਤ ਪਿੰਡ ਅੰਬੇਮਾਜਰਾ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਕਈ ਦਿਨਾਂ ਤੋਂ ਲਵਾਰਿਸ ਹਾਲਤ ਵਿੱਚ ਘੁੰਮ ਰਹੀ ਸੀ ਜਿਸ ਨੂੰ ਪੰਚਾਇਤ ਨੇ ਪੁਲਿਸ ਦੇ ਸਹਿਯੋਗ ਨਾਲ ਸੰਸਥਾ ਵਿਚ ਦਾਖਲ ਕਰਵਾ ਦਿੱਤਾ। ਇਸ ਸਬੰਧੀ ਗੱਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਕਤ ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …