ਸਮਾਜ ਸੇਵੀ ਸੰਸਥਾਂ ‘ਪ੍ਰਭ ਆਸਰਾ’ ਵੱਲੋਂ ਪਿੰਡ ਮਸੌਲ ਵਿੱਚ ਲੋੜਵੰਦ ਲੋਕਾਂ ਨੂੰ ਵੰਡੇ ਗਰਮ ਕੱਪੜੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਦਸੰਬਰ:
ਲੋੜਵੰਦਾਂ ਤੇ ਬੇਸਹਾਰਿਆਂ ਦੀ ਸਾਭ ਸੰਭਾਲ ਕਰਨ ਵਾਲੀ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਸੰਸਥਾਂ ‘ਪ੍ਰਭ ਆਸਰਾ’ ਪਡਿਆਲਾ ਵੱਲੋਂ ਮੋਹਾਲੀ ਜਿਲ੍ਹੇ ਅਧੀਨ ਪੈਂਦੇ ਪਹਾੜੀ ਖੇਤਰ ਦੇ ਅਤਿ ਪਛੜ੍ਹੇ ਪਿੰਡ ਮਸੌਲ ਦੇ ਲੋੜਵੰਦ ਵਸਨੀਕਾਂ ਨੂੰ ਵਸਤਰ ਵੰਡੇ ਗਏ। ਸੰਸਥਾ ਮੁਖੀ ਭਾਈ ਸਮਸ਼ੇਰ ਸਿੰਘ ਦੀ ਅਗਵਾਈ ਵਿੱਚ ਸੇਵਾਦਾਰਾਂ ਦੀ ਨਦੀਆਂ ਨਾਲੇ ਤਹਿ ਕਰਕੇ ਪਿੰਡ ਮਸੌਲ ਵਿੱਚ ਪੁੱਜੀ ਟੀਮ ਵੱਲੋਂ ਲੋੜਵੰਦ ਵਸਨੀਕਾਂ ਨੂੰ ਰਜਾਈਆਂ, ਕੰਬਲ ਤੇ ਪਹਿਨਣ ਵਾਲੇ ਕੱਪੜੇ ਵੰਡੇ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਥੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਲੋੜੀਂਦੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਇਨ੍ਹਾਂ ਵਸਨੀਕਾਂ ਨੂੰ ਪਹਿਲ ਦੇ ਆਧਾਰ ਤੇ ਸਹੂਲਤਾਂ ਦੇਣ ਵੱਲ ਧਿਆਨ ਦੇਣ ਦੀ ਲੋੜ ਹੈ, ਉਥੇ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਗੁਰਬਤ ਦੀ ਜ਼ਿੰਦਗੀ ਜੀਅ ਰਹੇ ਹਨ। ਇਨ੍ਹਾਂ ਵਸਨੀਕਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਭਾਈ ਜਸਪਾਲ ਸਿੰਘ ਮੁਹਾਲੀ, ਜਸਵੀਰ ਸਿੰਘ ਕਾਦੀਮਾਜਰਾ, ਬਹਾਦਰ ਸਿੰਘ ਮਹਿਰੌਲੀ ਅਤੇ ਸੁਰਿੰਦਰ ਸਿੰਘ ਮਾਣਕਪੁਰ ਆਦਿ ਮੋਹਤਵਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…