nabaz-e-punjab.com

ਸਮਾਜ ਸੇਵੀ ਸੰਸਥਾ ‘ਪ੍ਰਭ ਆਸਰਾ’ ਨੇ ਦਿੱਤੀ 10 ਲਾਵਾਰਿਸ਼ ਪ੍ਰਾਣੀਆਂ ਨੂੰ ਸ਼ਰਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਅਗਸਤ:
ਸ਼ਹਿਰ ਵਿਚ ਲਵਾਰਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵਿਚ ਦਸ ਹੋਰ ਲਵਾਰਸ ਨਾਗਰਿਕਾਂ ਨੂੰ ਸ਼ਰਨ ਮਿਲੀ, ਪ੍ਰਬੰਧਕਾਂ ਵੱਲੋਂ ਇਨ੍ਹਾਂ ਪ੍ਰਾਣੀਆਂ ਦੀ ਸੇਵਾ ਸੰਭਾਲ ਤੇ ਇਲਾਜ਼ ਸ਼ੁਰੂ ਕਰ ਦਿੱਤਾ ਗਿਆ। ਸੰਸਥਾ ਦੇ ਮੁਖ ਪ੍ਰਬੰਧਕ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਲਦੀਪ (14) ਨਾਮਕ ਬੱਚੇ ਨੂੰ ਚਾਈਲਡ ਵੈਲਫੇਅਰ ਕਮੇਟੀ ਪੰਚਕੁਲਾ ਹਰਿਆਣਾ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਜੋ ਪ੍ਰਸ਼ਾਸਨ ਨੂੰ ਲਵਾਰਸ ਮਿਲਿਆ ਸੀ। ਇਸੇ ਤਰ੍ਹਾਂ ਬਾਨਮਤੀ (55) ਨਾਮਕ ਅੌਰਤ ਨੂੰ ਅੰਬੇਮਾਜਰਾ ਮੰਡੀ ਗੋਬਿਦਗੜ੍ਹ ਜਿਲ੍ਹਾ ਫਤਿਹਗੜ੍ਹ ਵਿਖੇ ਦੋ ਤਿੰਨ ਮਹੀਨਿਆਂ ਤੋਂ ਲਾਵਾਰਿਸ ਹਾਲਤ ਵਿੱਚ ਘੁੰਮ ਰਹੀ ਜਿਸ ਨੂੰ ਸਮਾਜ ਦਰਦੀ ਸੱਜਣਾਂ ਵੱਲੋਂ ਪੁਲੀਸ ਦੇ ਸਹਿਯੋਗ ਨਾਲ ਸੰਸਥਾ ਵਿਚ ਦਾਖਲ ਕਰਵਾਇਆ ਗਿਆ।
ਇਸੇ ਤਰ੍ਹਾਂ ਗੋਲੂ (25) ਨਾਮਕ ਨੌਜੁਆਨ ਖਰੜ-ਚੰਡੀਗੜ੍ਹ ਰੋਡ ਤੇ ਲਵਾਰਸ ਘੁੰਮ ਰਿਹਾ ਸੀ ਜਿਸ ਨੂੰ ਸਮਾਜ ਦਰਦੀ ਸੱਜਣਾਂ ਨੇ ਸੰਸਥਾ ਲਿਆਂਦਾ। ਇਸੇ ਤਰ੍ਹਾਂ ਮੁਹੰਮਦ ਮੁਜਾਹਿਦ ਹੁਸੈਨ (40) ਪਿੰਡ ਖਿਜ਼ਰਾਬਾਦ ਵਿਖੇ ਲਵਾਰਸ਼ ਘੁੰਮ ਰਿਹਾ ਸੀ ਜਿਸ ਨੂੰ ਪਿੰਡ ਦੀ ਪੰਚਾਇਤ ਵੱਲੋਂ ਸੰਸਥਾ ਵਿਚ ਪਹੁੰਚਾਇਆ ਗਿਆ, ਇਸੇ ਤਰ੍ਹਾਂ ਅਜੇ ਮੁੰਡਲ (30) ਨਾਮਕ ਨੌਜੁਆਨ ਨੂੰ ਸਮਾਜ ਦਰਦੀ ਸੱਜਣਾਂ ਨੂੰ ਅਮਲੋਹ ਨੇੜੇ ਘੁੰਮਦਾ ਮਿਲਿਆ ਤੇ ਪ੍ਰਸ਼ਾਸਨ ਨੇ ਉਕਤ ਨੌਜੁਆਨ ਨੂੰ ਸੰਸਥਾ ਵਿਚ ਦਾਖਲ ਕਰਵਾ ਦਿੱਤਾ।
ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਅਜਮੇਰ ਸਿੰਘ (70) ਸਾਲਾਂ ਬਜ਼ੁਰਗ ਸਮਾਜ ਦਰਦੀ ਸੱਜਣਾਂ ਨੂੰ ਖਰੜ ਵਿਖੇ ਲਵਾਰਸ ਹਾਲਤ ਵਿਚ ਮਿਲਿਆ ਜਿਸ ਨੂੰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੋਹਾਲੀ ਵੱਲੋਂ ‘ਪ੍ਰਭ ਆਸਰਾ’ ਸੰਸਥਾ ਭੇਜਿਆ ਗਿਆ। ਇਸੇ ਤਰ੍ਹਾਂ ਦੀਪੂ 6 ਸਾਲਾ ਬੱਚਾ ਚਾਈਲਡ ਵੈਲਫੇਅਰ ਕਮੇਟੀ ਲੁਧਿਆਣਾ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਜੋ ਕਿ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ। ਇਸੇ ਤਰ੍ਹਾਂ ਸਿਮਰਨ (26) ਨਾਮਕ ਅੌਰਤ ਬਾਲ ਸਦਨ ਐਸੋਸੀਏਸ਼ਨ ਪੰਚਕੁਲਾ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ। ਇਸੇ ਤਰ੍ਹਾਂ ਸੋਨੂੰ (28) ਸਾਲਾਂ ਨੌਜੁਆਨ ਨੂੰ ਸਮਾਜ ਦਰਦੀ ਸੱਜਣਾਂ ਵੱਲੋਂ ‘ਪ੍ਰਭ ਆਸਰਾ’ ਦਾਖਲ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਮਨੀ (34) ਨਾਮਕ ਨੌਜੁਆਨ ਪਿੰਡ ਜਕੜਮਾਜਰਾ ਵਿਖੇ ਲਵਾਰਸ ਹਾਲਤ ਵਿਚ ਮਿਲਿਆ ਦਿਮਾਗੀ ਤੌਰ ਤੇ ਪ੍ਰੇਸ਼ਾਨ ਨੌਜੁਆਨ ਨੂੰ ਸਮਾਜ ਦਰਦੀ ਸੱਜਣਾਂ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਸੰਸਥਾ ਵਿਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਗਲਬਾਤ ਕਰਦਿਆਂ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਕਤ ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦਾ ਹੈ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…