nabaz-e-punjab.com

‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਪ੍ਰਭ ਆਸਰਾ ਨੇ ਪੰਜ ਵਿਅਕਤੀਆਂ ਨੂੰ ਵਾਰਸਾਂ ਸਪੁਰਦ ਕੀਤਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਅਗਸਤ:
ਸਥਾਨਕ ਸ਼ਹਿਰ ਦੀ ਹੱਦ ਅੰਦਰ ਲਵਾਰਸ਼ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵੱਲੋਂ ਮੁਖ ਪ੍ਰਬੰਧਕ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਦੇਖ ਰੇਖ ਵਿਚ ਚੱਲ ਰਹੀ ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਪ੍ਰਬੰਧਕਾਂ ਵੱਲੋਂ ਪੰਜ ਲਵਾਰਸ਼ ਲੋਕਾਂ ਨੂੰ ਵਾਰਸਾਂ ਦੇ ਸਪੁਰਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਅਵਿਨਾਸ਼ 26 ਸਾਲਾ ਨੌਜੁਆਨ ਜਿਸ ਨੂੰ ਸੋਹਾਣਾ ਪੁਲੀਸ ਨੇ ਸੰਸਥਾ ਵਿੱਚ ਦਾਖ਼ਲ ਕਰਵਾਇਆ ਸੀ ਇਸ ਨੂੰ ਲੈਣ ਲਈ ਪਹੁੰਚੇ ਪਿਤਾ ਮਨਹਾਕ ਪਾਸਵਾਨ ਵਾਸੀ ਬੇਲਾਗੰਜ ਬਿਹਾਰ ਨੇ ਦੱਸਿਆ ਕਿ ਉਸ ਦਾ ਲੜਕਾ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ ਤੇ ਲਗਭਗ ਦੋ ਸਾਲ ਪਹਿਲਾਂ ਘਰ ਤੋਂ ਲਾਪਤਾ ਹੋ ਗਿਆ ਸੀ।
ਸੰਸਥਾ ਦੇ ਪ੍ਰਬੰਧਕਾਂ ਵੱਲੋਂ ‘ਮਿਸ਼ਨ ਮਿਲਾਪ’ ਤਹਿਤ ਵਾਰਸਾਂ ਨਾਲ ਸੰਪਰਕ ਕੀਤਾ ਗਿਆ। ਇਸੇ ਤਰ੍ਹਾਂ ਰਾਜਕੁਮਾਰ 25 ਸਾਲ ਨੌਜੁਆਨ ਨੂੰ ਜਿਲ੍ਹਾ ਮੁਹਾਲੀ ਪੁਲਿਸ ਵੱਲੋਂ ਲਗਭਗ ਤਿੰਨ ਸਾਲ ਪਹਿਲਾਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਸੀ ਇਲਾਜ਼ ਉਪਰੰਤ ਕੁਝ ਠੀਕ ਹੋਣ ਤੇ ਇਸਨੇ ਆਪਣੇ ਵਾਰਸਾਂ ਬਾਰੇ ਦੱਸਿਆ ਜਿਸ ਤੇ ਇਸ ਨੂੰ ਲੈਣ ਲਈ ਪਹੁੰਚੇ ਉਸਦੇ ਭਰਾ ਰਾਧੇ ਸਿਆਮ ਨੇ ਦਸਿਆ ਕਿ ਤਿੰਨ ਸਾਲ ਪਹਿਲਾਂ ਉਸਦਾ ਭਰਾ ਦਿਮਾਗੀ ਪ੍ਰੇਸ਼ਾਨੀ ਦੀ ਹਾਲਤ ਵਿਚ ਬਲੌਂਗੀ ਤੋਂ ਲਾਪਤਾ ਹੋ ਗਿਆ ਸੀ। ਇਸੇ ਤਰ੍ਹਾਂ ਸ਼ਿਵ ਕੁਮਾਰ 20 ਸਾਲ ਨੂੰ ਇੱਕ ਸਾਲ ਪਹਿਲਾਂ ਫੇਸ 7 ਮੋਹਾਲੀ ਦੀ ਪੁਲਿਸ ਵੱਲੋਂ ਦਾਖਲ ਕਰਵਾਇਆ ਗਿਆ ਸੀ, ਇਸ ਨੂੰ ਲੈਣ ਲਈ ਪਹੁੰਚੇ ਭਰਾ ਗੋਵਿੰਦ ਯਾਦਵ ਵਾਸੀ ਰਵਾਲਸਰ ਬਿਹਾਰ ਨੇ ਦੱਸਿਆ ਕਿ ਉਸਦਾ ਭਰਾ ਸੱਤ ਸਾਲ ਪਹਿਲਾਂ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੋਣ ਕਾਰਨ ਅਤੇ ਨਸ਼ੇ ਦੀ ਲੱਤ ਕਾਰਨ ਘਟੋਂ ਲਾਪਤਾ ਹੋ ਗਿਆ ਸੀ ਹੁਣ ਪ੍ਰਬੰਧਕਾਂ ਵੱਲੋਂ ਮਿਸ਼ਨ ਮਿਲਾਪ ਮੁਹਿੰਮ ਤਹਿਤ ਉਸਦੇ ਵਾਰਸਾਂ ਨਾਲ ਸੰਪਰਕ ਕੀਤਾ ਗਿਆ।
ਇਸੇ ਤਰ੍ਹਾਂ ਸ਼ਾਂਤੀ ਦੇਵੀ 35 ਸਾਲ ਨੂੰ ਡੇਰਾਬਸੀ ਪੁਲਿਸ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੰਸਥਾ ਵਿਚ ਦਾਖਲ ਕਰਵਾਇਆ ਜਿਸ ਸੀ ਇਸ ਨੂੰ ਲੈਣ ਲਈ ਪਹੁੰਚੇ ਇਸਦੇ ਭਰਾ ਰੂਪਰਾਮ ਵਾਸੀ ਉਤਰ ਪ੍ਰਦੇਸ਼ ਨੇ ਦੱਸਿਆ ਕਿ ਸ਼ਾਂਤੀ ਦੇਵੀ ਦੇ ਪਤੀ ਦੀ ਪਿਛਲੇ ਸਾਲ ਮੌਤ ਹੋਣ ਕਾਰਨ ਇਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿਣ ਲੱਗੀ ਅਤੇ ਸੀ ਦੌਰਾਨ ਇੱਕ ਦਿਨ ਘਰ ਤੋਂ ਲਾਪਤਾ ਹੋ ਗਈ। ਇਸੇ ਤਰ੍ਹਾਂ ਕਿਰਨ (ਕੀਰਤੀ) 10 ਸਾਲ ਲੜਕੀ ਜੋ ਬੋਲਣ ਤੋਂ ਅਸਮਰਥ ਸੀ ਇਸ ਲੜਕੀ ਨੂੰ ਪਿੰਡ ਲੋਹਗੜ੍ਹ ਤੋਂ ਲਵਾਰਸ ਹਾਲਤ ਵਿਚ ਲਗਭਗ ਦੋ ਸਾਲ ਪਹਿਲਾਂ ਸੰਸਥਾ ਵਿਚ ਪ੍ਰਸ਼ਾਸਨ ਵੱਲੋਂ ਦਾਖਲ ਕਰਵਾਇਆ ਗਿਆ ਸੀ ਇਸ ਲੈਣ ਲਈ ਪਹੁੰਚੇ ਇਸਦੇ ਪਿਤਾ ਭੁਵਨਵੇਸ਼ਵਰ ਕੁਮਾਰ ਵਾਸੀ ਰਾਏਪੁਰ ਖੁਰਦ ਚੰਡੀਗੜ੍ਹ ਪਹੁੰਚੇ ਜਿਨ੍ਹਾਂ ਨੂੰ ਆਪਣੀ ਲੜਕੀ ਬਾਰੇ ਪ੍ਰਸ਼ਾਸਨ ਰਾਂਹੀ ਪਤਾ ਲੱਗਿਆ ਕਿ ਉਹ ਸੰਸਥਾ ਵਿਚ ਰਹਿੰਦੀ ਹੈ।ਇਸ ਮੌਕੇ ਆਪਣਿਆਂ ਨੂੰ ਲੈਣ ਲਈ ਸੰਸਥਾ ਪਹੁੰਚੇ ਵਾਰਸ਼ਾਂ ਨੇ ‘ਪ੍ਰਭ ਆਸਰਾ’ ਸੰਸਥਾ ਦੇ ਪ੍ਰਬੰਧਕਾਂ ਅਤੇ ਬੀਬੀ ਰਜਿੰਦਰ ਕੌਰ ਪਡਿਆਲਾ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵੱਲੋਂ ਵਾਰਸਾਂ ਦੇ ਕਾਗਜਾਂ ਦੀ ਜਾਂਚ ਉਪਰੰਤ ਲਵਾਰਸ਼ ਪ੍ਰਾਣੀਆਂ ਨੂੰ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…