Uncategorized Prabh Asra provide shelter to eight needy persons Posted on May 27, 2017 0 0 433 Share on Facebook Share on Twitter Share on Google+ Share on Pinterest Share on Linkedin ਪ੍ਰਭ ਆਸਰਾ ਨੇ ਦਿੱਤਾ ਅੱਠ ਲਾਵਾਰਿਸ ਵਿਅਕਤੀਆਂ ਨੂੰ ਆਸਰਾ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਮਈ: ਸਥਾਨਕ ਸ਼ਹਿਰ ਦੇ ਚੰਡੀਗੜ੍ਹ ਰੋਡ ਤੇ ਲਵਾਰਸ਼ ਪ੍ਰਾਣੀਆਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵਿਚ ਵੱਖ ਵੱਖ ਥਾਵਾਂ ਤੋਂ ਪਹੁੰਚੇ ਅੱਠ ਹੋਰ ਲਵਾਰਸ ਨਾਗਰਿਕਾਂ ਨੂੰ ਆਸਰਾ ਦਿੱਤਾ ਗਿਆ। ਪ੍ਰਬੰਧਕਾਂ ਵੱਲੋਂ ਇਨ੍ਹਾਂ ਪ੍ਰਾਣੀਆਂ ਦੀ ਸੇਵਾ ਸੰਭਾਲ ਤੇ ਇਲਾਜ਼ ਸ਼ੁਰੂ ਕਰ ਦਿੱਤਾ ਗਿਆ। ਸੰਸਥਾ ਦੇ ਮੁਖ ਪ੍ਰਬੰਧਕ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਰਾਜਵਿੰਦਰ ਕੌਰ 38 ਸਾਲਾ ਅੌਰਤ ਕੁਝ ਦਿਨਾਂ ਤੋਂ ਪਿੰਡ ਕਾਲੇਵਾਲ ਦੇ ਗੁਰਦਵਾਰਾ ਬਾਬਾ ਜਗਤ ਰਾਮ ਦੇ ਬਾਹਰ ਤਰਸਯੋਗ ਹਾਲਤ ਵਿਚ ਘੁੰਮ ਰਹੀ ਸੀ ਜਿਸ ਨੂੰ ਪਿੰਡ ਦੇ ਪਤਵੰਤਿਆਂ ਵੱਲੋਂ ‘ਪ੍ਰਭ ਆਸਰਾ’ ਸੰਸਥਾ ਵਿਚ ਦਾਖਲ ਕਰਵਾਇਆ ਗਿਆ। ਇਸੇ ਤਰ੍ਹਾਂ 9 ਸਾਲਾ ਦੇ ਰਿੱਕੀ ਨਾਮਕ ਬੱਚੇ ਨੂੰ ਥਾਣਾ ਬਲੌਂਗੀ ਦੀ ਪੁਲਿਸ ਵੱਲੋਂ ਸੰਸਥਾ ਵਿਚ ਪਹੁੰਚਾਇਆ ਗਿਆ ਜੋ ਮਾਨਸਿਕ ਤੌਰ ਤੇ ਕਮਜ਼ੋਰ ਹੋਣ ਕਾਰਨ ਆਪਣੇ ਬਾਰੇ ਕੁਝ ਵੀ ਨਹੀਂ ਦਸ ਰਿਹਾ। ਇਸੇ ਤਰ੍ਹਾਂ ਵਿਜੇ ਕੁਮਾਰ 29 ਸਾਲ ਦਾ ਨੌਜੁਆਨ ਗੁਰਦਵਾਰਾ ਗੜ੍ਹੀ ਭੋਰਖਾ ਸਾਹਿਬ ਪਿੰਡ ਬਲਾਕ ਮਾਜਰੀ ਦੇ ਬਾਹਰ ਕਈ ਦਿਨਾਂ ਤੋਂ ਤਰਸਯੋਗ ਹਾਲਤ ਵਿਚ ਘੁੰਮ ਰਿਹਾ ਸੀ ਜਿਸ ਨੂੰ ਪ੍ਰਬੰਧਕਾਂ ਵੱਲੋਂ ਸੰਸਥਾ ਵਿਚ ਪਹੁੰਚਾਇਆ ਗਿਆ। ਇਸੇ ਤਰ੍ਹਾਂ ਗੁਰਦੇਵ ਸਿੰਘ ਨਾਮਕ ਵਿਅਕਤੀ ਜੋ ਕਿ ਤਰਸਯੋਗ ਹਾਲਤ ਵਿਚ ਸਮਾਜ ਦਰਦੀ ਸੱਜਣਾਂ ਵੱਲੋਂ ਸਿਵਲ ਹਸਪਤਾਲ ਖਰੜ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਸ ਦੇ ਵਾਰਸ ਨਾ ਹੋਣ ਕਾਰਨ ਐਸ.ਐਮ.ਓ ਖਰੜ ਵੱਲੋਂ ਉਕਤ ਵਿਅਕਤੀ ਨੂੰ ‘ਪ੍ਰਭ ਆਸਰਾ’ ਸੰਸਥਾ ਵਿਚ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਰਾਜਾ ਨਾਮਕ 27 ਸਾਲਾ ਨੌਜੁਆਨ ਥਾਣਾ ਕੁਰਾਲੀ ਦੀ ਪੁਲਿਸ ਨੂੰ ਸੜਕ ਕਿਨਾਰੇ ਤਰਸਯੋਗ ਹਾਲਤ ਵਿਚ ਮਿਲਿਆ ਜਿਸ ਨੂੰ ਪ੍ਰਸ਼ਾਸਨ ਵੱਲੋਂ ‘ਪ੍ਰਭ ਆਸਰਾ’ ਸੰਸਥਾ ਵਿਖੇ ਦਾਖਲ ਕਰਵਾਇਆ ਗਿਆ। ਇਸੇ ਤਰ੍ਹਾਂ ਮਾਲਤੀ 32 ਸਾਲ ਅੌਰਤ ਥਾਣਾ ਮਜਾਤ ਦੀ ਪੁਲਿਸ ਨੂੰ ਪਿੰਡ ਸਵਾੜਾ ਦੇ ਗੁਰਦਵਾਰਾ ਸਾਹਿਬ ਨੇੜੇ ਤਰਸਯੋਗ ਹਾਲਤ ਵਿਚ ਮਿਲੀ ਜਿਸ ਨੂੰ ਪ੍ਰਸ਼ਾਸਨ ਵੱਲੋਂ ‘ਪ੍ਰਭ ਆਸਰਾ’ ਸੰਸਥਾ ਭੇਜਿਆ ਗਿਆ। ਇਸੇ ਤਰ੍ਹਾਂ ਅਭਿਸ਼ੇਕ ਕੁਮਾਰ 15 ਸਾਲਾ ਨੌਜੁਆਨ ਜੋ ਕਿ ਸੰਸਥਾ ਦੇ ਪ੍ਰਬੰਧਕਾਂ ਨੂੰ ਤਰਸਯੋਗ ਹਾਲਤ ਵਿਚ ਸੜਕ ਕਿਨਾਰੇ ਮਿਲਿਆ ਜਿਸ ਨੂੰ ਪੁਲਿਸ ਨੂੰ ਸੂਚਨਾ ਦੇਣ ਉਪਰੰਤ ਸੰਸਥਾ ਵਿਚ ਦਾਖਲ ਕੀਤਾ ਗਿਆ। ਇਸੇ ਤਰ੍ਹਾਂ ਊਸ਼ਾ 45 ਸਾਲਾ ਅੌਰਤ ਜੋ ਕਿ ਪਿੰਡ ਮਹਿਦਪੁਰ ਵਿਖੇ ਲਵਾਰਸ ਹਾਲਤ ਵਿਚ ਘੁੰਮ ਰਹੀ ਸੀ ਇਸ ਸਬੰਧੀ ਪਿੰਡ ਵਾਸੀਆਂ ਨੇ ਥਾਣਾ ਡੇਰਾਬਸੀ ਦੀ ਪੁਲਿਸ ਨੂੰ ਸੂਚਿਤ ਕੀਤਾ ਜਿਸ ਉਪਰੰਤ ਪੁਲਿਸ ਵੱਲੋਂ ਉਕਤ ਅੌਰਤ ਨੂੰ ‘ਪ੍ਰਭ ਆਸਰਾ’ ਸੰਸਥਾ ਵਿਖੇ ਪਹੁੰਚਾਇਆ ਗਿਆ ਜੋ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ। ਇਸ ਸਬੰਧੀ ਗਲਬਾਤ ਕਰਦਿਆਂ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਕਤ ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦਾ ਹੈ ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ