ਸਮਾਜ ਸੇਵੀ ਸੰਸਥਾ ‘ਪ੍ਰਭ ਆਸਰਾ’ ਵਿੱਚ ਛੇ ਲਾਵਾਰਿਸ਼ ਵਿਅਕਤੀਆਂ ਨੂੰ ਮਿਲੀ ਸ਼ਰਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਸਤੰਬਰ:
ਸ਼ਹਿਰ ਵਿਚ ਲਵਾਰਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵਿਚ ਛੇ ਹੋਰ ਲਵਾਰਸ ਨਾਗਰਿਕਾਂ ਨੂੰ ਸ਼ਰਨ ਮਿਲੀ, ਪ੍ਰਬੰਧਕਾਂ ਵੱਲੋਂ ਇਨ੍ਹਾਂ ਪ੍ਰਾਣੀਆਂ ਦੀ ਸੇਵਾ ਸੰਭਾਲ ਤੇ ਇਲਾਜ਼ ਸ਼ੁਰੂ ਕਰ ਦਿੱਤਾ ਗਿਆ। ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਮੀਡੀਆ ਨੂੰ ਦੱਸਿਆ ਕਿ ਰਾਕੇਸ਼ (24) ਸਾਲਾਂ ਨੌਜੁਆਨ ਵਿਆਕਤੀ ਆਈ.ਆਈ.ਟੀ ਰੁੜਕੀ ਉਤਰਾਖੰਡ ਦੇ ਬਾਹਰ ਦੋ ਤਿੰਨ ਹਫਤਿਆਂ ਤੋਂ ਲਵਾਰਸ਼ ਰੁਲ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਈ.ਆਈ.ਟੀ ਵਿਚ ਪੜਦੇ ਨੌਜੁਆਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਵਿਅਕਤੀ ਸਬੰਧੀ ਉਤਰਾਖੰਡ ਪ੍ਰਸ਼ਾਸਨ ਨੂੰ ਕਈ ਵਾਰ ਜਾਣੂੰ ਕਰਵਾਇਆ ਗਿਆ ਪਰ ਪ੍ਰਸ਼ਾਸਨ ਵੱਲੋਂ ਉਕਤ ਵਿਅਕਤੀ ਦੀ ਸੰਭਾਲ ਨਹੀਂ ਕੀਤੀ ਤੇ ਦਿਨ ਪ੍ਰਤੀ ਦਿਨ ਉਸਦੀ ਹਾਲਤ ਕਮਜ਼ੋਰ ਹੁੰਦੀ ਗਈ। ਜਿਸ ਕਾਰਨ ਨੌਜੁਆਨਾਂ ਨੇ ‘ਪ੍ਰਭ ਆਸਰਾ’ ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨਾਲ ਫੋਨ ਤੇ ਸੰਪਰਕ ਕੀਤਾ ਤੇ ਰਕੇਸ਼ ਨੂੰ ‘ਪ੍ਰਭ ਆਸਰਾ’ ਸੰਸਥਾ ਪਡਿਆਲਾ ਲੈਕੇ ਪਹੁੰਚੇ ਜਿਥੇ ਇਲਾਜ਼ ਸ਼ੁਰੂ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਗੁਰਮੇਲ ਸਿੰਘ (32) ਨਾਮਕ ਵਿਅਕਤੀ ਪਿੰਡ ਦੱਪਰਪੁਰ ਵਿਖੇ ਲਵਾਰਸ਼ ਹਾਲਤ ਵਿਚ ਰਹਿ ਰਿਹਾ ਸੀ ਜਿਸ ਦੇ ਪਰਿਵਾਰਕ ਮੈਂਬਰ ਨਾ ਹੋਣ ਕਾਰਨ ਉਸਨੂੰ ਪੰਚਾਇਤ ਵੱਲੋਂ ‘ਪ੍ਰਭ ਆਸਰਾ’ ਸੰਸਥਾ ਵਿਖੇ ਦਾਖਲ ਕਰਵਾਇਆ ਗਿਆ। ਇਸੇ ਤਰ੍ਹਾਂ ਲਛਮਣ (65) ਨਾਮਕ ਵਿਅਕਤੀ ਨੂੰ ਡੇਰਾਬਸੀ ਹਸਪਤਾਲ ਦੇ ਐਸ.ਐਮ.ਓ ਵੱਲੋਂ ‘ਪ੍ਰਭ ਆਸਰਾ’ ਭੇਜਿਆ ਗਿਆ ਜਿਸ ਦੇ ਵਾਰਸ ਨਾ ਹੋਣ ਕਾਰਨ ਉਸਦੀ ਸੰਭਾਲ ਦੇ ਪ੍ਰਬੰਧ ਨਹੀਂ ਹੋ ਸਕੇ। ਇਸੇ ਤਰ੍ਹਾਂ ਗੁੱਡੀ ਰਾਣੀ (45) ਨਾਮਕ ਅੌਰਤ ਜੋ ਕੁਰਾਲੀ ਦੀ ਸਬਜ਼ੀ ਮੰਡੀ ਵਿਚ ਅਰਧਨਗਨ ਹਾਲਤ ਵਿਚ ਰੁੱਲ ਰਹੀ ਸੀ ਨੂੰ ਸਮਾਜ ਦਰਦੀ ਸੱਜਣਾਂ ਨੇ ‘ਪ੍ਰਭ ਆਸਰਾ’ ਦਾਖਲ ਕਰਵਾਇਆ। ਇਸੇ ਤਰ੍ਹਾਂ ਪ੍ਰਭਕੀਰਤ 10 ਸਾਲਾਂ ਬੱਚੀ ਜੋ ਬੋਲਣ ਤੇ ਸੁਣਨ ਤੋਂ ਅਸਮਰੱਥ ਹੈ ਨੂੰ ਥਾਣਾ ਬਨੂੜ ਦੀ ਪੁਲਿਸ ਵੱਲੋਂ ਦਾਖਲ ਕਰਵਾਇਆ ਗਿਆ ਜੋ ਕਿ ਬਨੂੜ ਵਿਚ ਲਵਾਰਸ ਹਾਲਤ ਵਿਚ ਘੁੰਮ ਰਹੀ ਸੀ ਜਿਸ ਨਾਲ ਕੋਈ ਅਣਹੋਣੀ ਘਟਨਾ ਵਾਪਰਨ ਦੇ ਡਰੋਂ ਪੁਲਿਸ ਨੇ ‘ਪ੍ਰਭ ਆਸਰਾ’ ਦਾਖਲ ਕਰਵਾ ਦਿੱਤਾ। ਇਸੇ ਤਰ੍ਹਾਂ ਰਾਮਕਲੀ (65) ਨਾਮਕ ਅੌਰਤ ਮੋਹਾਲੀ ਦੇ ਪਿੰਡ ਮੁੱਲਾਂਪੁਰ ਗਰੀਬਦਾਸ ਨੇੜੇ ਸੜਕ ਕਿਨਾਰੇ ਲਵਾਰਸ਼ ਹਾਲਤ ਵਿੱਚ ਮਿਲੀ ਜਿਸ ਨੂੰ ਸਮਾਜ ਦਰਦੀ ਸੱਜਣਾਂ ਵੱਲੋਂ ‘ਪ੍ਰਭ ਆਸਰਾ’ ਦਾਖਲ ਕਰਵਾ ਦਿੱਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਕਤ ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…