ਪ੍ਰੀ-ਪ੍ਰਾਇਮਰੀ ਸਿੱਖਿਆ ਲਈ ਵਰਕਸ਼ਾਪ ਦੇ ਦੂਜੇ ਦਿਨ ਅਧਿਆਪਕਾਂ ਨੇ ਤਿਆਰ ਕੀਤੀ ਰੋਚਕ ਸਿੱਖਣ-ਸਿਖਾਉਣ ਸਮੱਗਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਨਵੰਬਰ:
ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਅਧਿਆਪਕਾਂ ਨੂੰ ਤਿੰਨ ਦਿਨਾਂ ਦੀ ਪ੍ਰੀ-ਪ੍ਰਾਇਮਰੀ ਦੀ ਸਿੱਖਿਆ ਸਬੰਧੀ ‘ਖੇਡ ਮਹਿਲ’ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਦੂਜੇ ਦਿਨ ਵੀ ਸਿਖਲਾਈ ਦਿੱਤੀ ਗਈ। ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਰਕਸ਼ਾਪ ਵਿੱਚ ਅਧਿਆਪਕਾਂ ਦਾ ਉਤਸ਼ਾਹ ਵਧਾਉਣ ਲਈ ਪਹੁੰਚੇ ਸ੍ਰੀ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦਾ ‘ਖੇਡ ਮਹਿਲ’ ਵਿੱਚ ਸਰਵਪੱਖੀ ਵਿਕਾਸ ਕਰਕੇ ਪ੍ਰਾਇਮਰੀ ਜਮਾਤਾਂ ਲਈ ਆਧਾਰ ਤਿਆਰ ਕਰਦੇ ਹੋਏ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਇਹ ਵਰਕਸ਼ਾਪ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਹੀ ਹੈ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਇਸ ਮਹੀਨੇ ਦੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਦੇ ਏਜੰਡੇ ਸਬੰਧੀ ਅਧਿਆਪਕਾਂ ਦੁਆਰਾ ਤਿਆਰ ਕੀਤੇ ਹੱਥ-ਲਿਖਿਤ ਬਾਲ ਰਸਾਲਿਆਂ ਦੇ ਤਿਆਰ ਕਰਕੇ ਜਾਰੀ ਕਰਨ ਦੀ ਪ੍ਰਸ਼ੰਸ਼ਾ ਵੀ ਕੀਤੀ ਅਤੇ ਇਸ ਵਰਕਸ਼ਾਪ ਵਿੱਚ ਅਧਿਆਪਕ ਆਪਣੀ ਸਰਵ-ਉੱਤਮ ਪ੍ਰਤਿਭਾ ਦਾ ਪ੍ਰਗਟਾਵਾ ਕਰਕੇ ਅਤੇ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਲਈ ਸਹੀ ਸਮੱਗਰੀ ਦੀ ਪੇਸ਼ਕਾਰੀ ਕਰਕੇ ਯੋਗਦਾਨ ਪਾਉਣ ਲਈ ਤਿਆਰ ਹੈ। ਵਰਕਸ਼ਾਪ ਦੌਰਾਨ ਪ੍ਰੀ-ਪ੍ਰਾਇਮਰੀ ਦੇ ‘ਖੇਡ ਮਹਿਲ’ ਕਿਰਿਆਵਾਂ ਦੀ ਜਾਣਕਾਰੀ ਅਧਿਆਪਕਾਂ ਨਾਲ ਸਾਂਝੀ ਕੀਤੀ ਗਈ। ਚਿੱਤਰਕਲਾ, ਕਾਗਜ਼ਾਂ ਨਾਲ ਆਕ੍ਰਿਤੀਆਂ ਤਿਆਰ ਕਰਨਾ, ਸਰੀਰਕ ਵਿਕਾਸ ਲਈ ਸੌਖੀਆਂ ਖੇਡ ਕਿਰਿਆਵਾਂ, ਸਮਾਜਿਕ ਅਤੇ ਭਾਵਨਾਤਮਿਕ ਵਿਕਾਸ ਲਈ ਸਹਾਇਤਾ ਵਾਲੀਆਂ ਖੇਡਾਂ, ਰਚਨਾਤਮਿਕ ਵਿਕਾਸ ਲਈ ਰੰਗਾਂ ਨਾਲ ਖੇਡ-ਖੇਡ ਵਿੱਚ ਚਿੱਤਰ ਬਣਾਉਣਾ, ਬੌਧਿਕ ਵਿਕਾਸ ਲਈ ਕਵਿਤਾਵਾਂ-ਕਹਾਣੀਆਂ ਸੁਣਨ, ਸਮਝਣ ਅਤੇ ਦੇਖਣ ਦੇ ਨਾਲ ਗੱਲਬਾਤ ਕਰਦੇ ਹੋਏ ਭਾਸ਼ਾ ਦਾ ਵਿਕਾਸ ਕਰਨਾ ਇਸ ਵਰਕਸ਼ਾਪ ਦੇ ਦੂਜੇ ਦਿਨ ਦਾ ਮੰਤਵ ਰਿਹਾ। ਖੇਡ ਕਿਰਿਆਵਾਂ ਨਾਲ ਵਰਤੀ ਜਾਣ ਵਾਲੀ ਸਿੱਖਣ-ਸਿਖਾਉਣ ਸਮੱਗਰੀ ਨੂੰ ਸਸਤੀ ਕੀਮਤ ਜਾਂ ਘਰਾਂ ਵਿੱਚ ਪਏ ਵਿਅਰਥ ਨਾ ਵਰਤੋੱਯੋਗ ਸਾਮਾਨ ਨਾਲ ਤਿਆਰ ਕਰਨ ਦੀ ਸਰਲ ਪ੍ਰਕਿਰਿਆ ਬਾਰੇ ਭਾਗ ਲੈਣ ਵਾਲੇ ਅਧਿਆਪਕਾਂ ਨੇ ਚਰਚਾ ਕੀਤੀ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…