ਪ੍ਰਾਪਰਟੀ ਟੈਕਸ, ਜੀਐਸਟੀ ਤੇ ਰੇਹੜੀਆਂ ਫੜੀਆਂ ਵਿਰੁੱਧ ਲਾਮਬੰਦ ਹੋਣ ਦੀ ਤਿਆਰੀ

ਮੁਹਾਲੀ ਵਪਾਰ ਮੰਡਲ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਵਪਾਰੀਆਂ ਦੇ ਮਸਲਿਆਂ ’ਤੇ ਕੀਤੀ ਚਰਚਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਵਪਾਰੀ ਦੁਕਾਨਾਂ ਦੇ ਕਿਰਾਏ ਤੇ ਲੱਗਦੇ ਪ੍ਰਾਪਰਟੀ ਟੈਕਸ, ਜੀਐਸਟੀ ਦੀਆਂ ਉੱਚੀਆਂ ਦਰਾਂ ਅਤੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਵਾਲਿਆਂ ਤੋਂ ਬਹੁਤ ਤੰਗ ਹਨ ਅਤੇ ਇਸ ਸਾਰ ਕੁੱਝ ਦੇ ਖ਼ਿਲਾਫ਼ ਲਾਮਬੰਦ ਹੋ ਕੇ ਕਾਰਵਾਈ ਦੀ ਤਿਆਰੀ ਵਿੱਚ ਹਨ। ਇਸ ਸੰਬੰਧੀ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਕੁਲਵੰਤ ਸਿੰਘ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ ਸੰਸਥਾ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਇਸ ਸਬੰਧੀ ਮਤਾ ਪਾਸ ਕਰਕੇ ਸੰਬੰਧਿਤ ਅਧਿਕਾਰੀਆਂ ਨੂੰ ਮਿਲਣ ਅਤੇ ਇਹਨਾਂ ਮਸਲਿਆਂ ਦੇ ਹੱਲ ਲਈ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਵਪਾਰ ਮੰਡਲ ਦੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਡਡਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇੱਦਰ ਸਰਕਾਰ ਵਲੋੱ ਲਾਗੂ ਕੀਤੇ ਜੀ ਐਸ ਟੀ ਟੈਕਸ ਕਾਰਨ ਵਪਾਰੀ ਵਰਗ ਬਹੁਤ ਹੀ ਪ੍ਰੇਸ਼ਾਨ ਹੈ। ਇਸ ਟੈਕਸ ਨੇ ਵਪਾਰੀਆਂ ਦੀ ਕਮਰ ਤੋੜ ਦਿੱਤੀ ਹੈ। ਜਿਹਨਾਂ ਚੀਜਾਂ ਉਪਰ 28 ਫੀਸਦੀ ਜੀ ਐਸ ਟੀ ਹੈ, ਉਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਅਤੇ ਜਿਹਨਾਂ ਚੀਜਾਂ ਉਪਰ 18 ਫੀਸਦੀ ਜੀ ਐਸ ਟੀ ਹੈ, ਉਸ ਨੂੰ 12 ਫੀਸਦੀ ਕਰ ਦੇਣਾ ਚਾਹੀਦਾ ਹੈ।
ਬੁਲਾਰਿਆਂ ਨੇ ਕਿਹਾ ਕਿ ਨੋਟਬੰਦੀ ਕਾਰਨ ਵੀ ਵਾਪਰੀਆਂ ਦਾ ਬੁਰਾ ਹਾਲ ਹੋਇਆ ਪਿਆ ਹੈ, ਉਹਨਾਂ ਦੇ ਵਪਾਰ ਤਬਾਹ ਹੋ ਗਏ ਹਨ। ਨੋਟਬੰਦੀ ਕਾਰਨ ਹਰ ਤਰ੍ਹਾਂ ਦਾ ਵਪਾਰ ਹੀ ਠੱਪ ਹੋ ਕੇ ਰਹਿ ਗਿਆ ਹੈ। ਨੋਟਬੰਦੀ ਕਾਰਨ ਵਪਾਰੀਆਂ ਨੂੰ ਆਪਣੇ ਖਰਚੇ ਕੱਢਣੇ ਵੀ ਅੌਖੇ ਹੋ ਗਏ ਹਨ।
ਮੀਟਿੰਗ ਵਿੱਚ ਵਪਾਰਕ ਜਾਇਦਾਦਾਂ ਤੇ ਕਿਰਾਏ ਅਨੁਸਾਰ ਵਸੂਲੇ ਜਾਂਦੇ ਪ੍ਰਾਪਰਟੀ ਟੈਕਸ ਨੂੰ ਖਤਮ ਕਰਨ ਦੀ ਮੰਗ ਕਰਦਿਆਂ ਕਿਹਾ ਗਿਆ ਕਿ ਇਹ ਪ੍ਰਾਪਰਟੀ ਟੈਕਸ ਬਹੁਤ ਹੀ ਜਿਆਦਾ ਹੈ। ਜਿਸ ਕਾਰਨ ਵਪਾਰੀਆਂ ਨੂੰ ਬਹੁਤ ਹੀ ਪ੍ਰੇਸ਼ਾਨ ਹੋਣਾ ਪੈਂਦਾ ਹੈ। ਮੀਟਿੰਗ ਵਿੱਚ ਸ਼ਹਿਰ ਵਿੱਚ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਾਂ ਅਤੇ ਸ਼ੋਅਰੂਮਾਂ ਅੱਗੇ ਤੇ ਪਿੱਛੇ ਲਗਦੀਆਂ ਹਰ ਤਰ੍ਹਾਂ ਦੀਆਂ ਰੇਹੜੀਆਂ ਫੜੀਆਂ ਬੰਦ ਕਰਵਾਉਣ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਇਹਨਾਂ ਰੇਹੜੀਆਂ ਫੜੀਆਂ ਕਾਰਨ ਦੁਕਾਨਦਾਰਾਂ ਦਾ ਕੰਮ ਠੱਪ ਹੋ ਗਿਆ ਹੈ। ਲੋਕ ਸਸਤੇ ਦੇ ਲਾਲਚ ਵਿੱਚ ਦੁਕਾਨਾਂ ਦੀ ਥਾਂ ਇਹਨਾਂ ਰੇਹੜੀਆਂ ਤੋੱ ਹੀ ਸਮਾਨ ਲੈਣ ਨੂੰ ਤਰਜੀਹ ਦਿੰਦੇ ਹਨ। ਦੁਕਾਨਦਾਰ ਭਾਰੀ ਕਿਰਾਏ ਦੇ ਕੇ ਅਤੇ ਕਈ ਤਰ੍ਹਾਂ ਦੇ ਟੈਕਸ ਭਰਕੇ ਸਮਾਨ ਵੇਚਦੇ ਹਨ ਜਦੋੱਕਿ ਰੇਹੜੀਆਂ ਵਾਲੇ ਬਿਨਾ ਗਾਰਟੀ ਦਾ ਹਲਕੀ ਕੁਆਲਟੀ ਦਾ ਸਾਮਾਨ ਵੇਚਦੇ ਹਨ ਅਤੇ ਉਹਨਾਂ ਨੂੰ ਕੋਈ ਟੈਕਸ ਵੀ ਨਹੀਂ ਦੇਣਾ ਪੈਂਦਾ।
ਇਸ ਮੌਕੇ ਵਪਾਰ ਮੰਡਲ ਦੇ ਮੈਂਬਰਾਂ ਦੀ ਇਕ ਡਾਇਰੈਕਟਰੀ ਵੀ ਛਾਪਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਹਨਾਂ ਸਮੱਸਿਆਵਾਂ ਸਬੰਧੀ ਜਲਦੀ ਹੀ ਮੰਡਲ ਦਾ ਇਕ ਵਫਦ ਸੰਬਧਿਤ ਅਧਿਕਾਰੀਆਂ ਨੂੰ ਮਿਲੇਗਾ। ਇਸ ਮੌਕੇ ਚੇਅਰਮੈਨ ਸ਼ੀਤਲ ਸਿੰਘ, ਸੁਰੇਸ਼ ਗੋਇਲ ਅਤੇ ਹਰੀਸ਼ ਸਿੰਗਲਾ (ਦੋਵੇੱ ਸੀਨੀਅਰ ਮੀਤ ਪ੍ਰਧਾਨ), ਖਜਾਨਚੀ ਫੌਜਾ ਸਿੰਘ, ਹਰਜੀਤ ਸਿੰਘ, ਆਤਮਾ ਰਾਮ ਅਗਰਵਾਲ, ਰਜਿੰਦਰ ਕੁਮਾਰ ਗੁਪਤਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…