nabaz-e-punjab.com

ਪਿੰਡ ਸੋਹਾਣਾ ਵਿੱਚ ਹੋਣ ਵਾਲੇ ਪਹਿਲੇ ਪੁਆਧੀ ਸੰਮੇਲਨ ਦੀਆਂ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਅੰਤਰ-ਰਾਸ਼ਟਰੀ ਪੁਆਧੀ ਮੰਚ ਵੱਲੋਂ 22 ਜੂਨ ਨੂੰ ਪੁਆਧ ਦੇ ਭਗਤ ਕਵੀ ਭਗਤ ਆਸਾ ਰਾਮ ਬੈਦਵਾਨ ਦੀ ਸੈਕਟਰ-77 (ਸੋਹਾਣਾ) ਸਥਿਤ ਸਮਾਧ ਉੱਤੇ ਕਰਾਏ ਜਾ ਰਹੇ ਪਹਿਲੇ ਪੁਆਧੀ ਸੰਮੇਲਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਿਲੱਖਣ ਕਿਸਮ ਦੇ ਸੰਮੇਲਨ ਵਿੱਚ ਵੱਡੀ ਗਿਣਤੀ ਵਿੱਚ ਪੁਆਧੀ ਭਾਈਚਾਰਾ ਸ਼ਿਰਕਤ ਕਰੇਗਾ। ਇਸ ਸੰਮੇਲਨ ਦੇ ਮੁੱਖ ਪ੍ਰਬੰਧਕ ਅਤੇ ਮੰਚ ਦੇ ਮੈਂਬਰ ਪਰਮਜੀਤ ਕੌਰ ਲਾਂਡਰਾਂ, ਪਰਮਦੀਪ ਸਿੰਘ ਬੈਦਵਾਨ, ਕਰਮਜੀਤ ਸਿੰਘ ਚਿੱਲਾ, ਡਾ. ਗੁਰਮੀਤ ਸਿੰਘ ਬੈਦਵਾਨ, ਮਨਮੋਹਨ ਕੌਰ ਸੰਤੇਮਾਜਰਾ ਅਤੇ ਹਰਦੀਪ ਸਿੰਘ ਬਠਲਾਣਾ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਇਸ ਸੰਮੇਲਨ ਵਿੱਚ ਪੁਆਧ ਨੂੰ ਮਾਝੇ, ਮਾਲਵੇ, ਦੁਆਬੇ ਵਾਂਗ ਪੰਜਾਬ ਦੇ ਚੌਥੇ ਖਿੱਤੇ ਵਜੋਂ ਵਿਕਸਿਤ ਕਰਾਉਣ, ਪੁਆਧੀ ਬੋਲੀ ਦੀ ਸਾਂਭ ਸੰਭਾਲ ਅਤੇ ਪ੍ਰਫੱੁਲਤਾ, ਪੁਆਧੀ ਸਾਹਿਤ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਹਿੱਸਾ ਬਣਾਉਣ ਅਤੇ ਭਗਤ ਆਸਾ ਰਾਮ ਦੀ ਢੁਕਵੀਂ ਯਾਦਗਾਰ ਸਥਾਪਿਤ ਕਰਾਉਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਾਦ ਦੁਪਹਿਰ ਦੋ ਵਜੇ ਤੋਂ ਲੈ ਕੇ ਸ਼ਾਮ ਤੱਕ ਚੱਲਣ ਵਾਲੇ ਪੁਆਧੀ ਸੰਮੇਲਨ ਵਿੱਚ ਪੁਆਧ ਦੇ ਪ੍ਰਸ਼ਾਸਨਿਕ ਅਧਿਕਾਰੀ ਕਾਹਨ ਸਿੰਘ ਪੰਨੂ, ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਢੋਲ ਸਮੇਤ ਅਨੇਕਾਂ ਰਾਜਸੀ, ਸਮਾਜਿਕ, ਧਾਰਮਿਕ ਅਤੇ ਵਿੱਦਿਅਕ ਖੇਤਰ ਦੀਆਂ ਸ਼ਖ਼ਸੀਅਤਾਂ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਪੁਆਧੀ ਅਖਾੜਾ ਪਰੰਪਰਾ ਦੀ ਪੇਸ਼ਕਾਰੀ ਪੁਆਧੀ ਗਾਇਕ ਸਮਰ ਸਿੰਘ ਸੰਮੀ ਕਰਨਗੇ। ਪੁਆਧੀ ਬੋਲੀ ਦੀ ਸਥਿਤੀ ਅਤੇ ਸਮੱਸਿਆਵਾਂ ਸਬੰਧੀ ਡਾ. ਗੁਰਮੀਤ ਸਿੰਘ ਬਾਸੀਆਂ ਖੋਜ ਭਰਪੂਰ ਪੇਪਰ ਪੜ੍ਹਨਗੇ। ਪੁਆਧੀ ਗਾਇਕਾ ਮੋਹਣੀ ਤੂਰ, ਗਾਇਕ ਰੋਮੀ ਘੜਾਮੇ ਵਾਲਾ, ਪੁਆਧੀ ਲੇਖਕ ਕਵੀ ਚਰਨ ਪੁਆਧੀ ਵੀ ਪੁਆਧੀ ਗੀਤ-ਸੰਗੀਤ ਸੁਣਾਉਣਗੇ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…