nabaz-e-punjab.com

ਮੁਹਾਲੀ ਸ਼ਹਿਰ ਵਿੱਚ ਰੱਖੜੀ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਦੀਆਂ ਮਾਰਕੀਟਾਂ ਲੱਗੀਆਂ ਰੌਣਕਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਨੇੜਲੇ ਇਲਾਕਿਆਂ ਵਿੱਚ ਰੱਖੜੀ ਦੇ ਤਿਉਹਾਰ ਸਬੰਧੀ ਰੌਣਕਾਂ ਲੱਗੀਆਂ ਹੋਈਆਂ ਹਨ। ਮੁਹਾਲੀ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿਚ ਸ਼ੋਅਰੂਮ ਮਾਲਕਾਂ ਅਤੇ ਦੁਕਾਨਦਾਰਾਂ ਵਲੋੱ ਆਪਣੀਆਂ ਦੁਕਾਨਾਂ ਅੱਗੇ ਵਿਸ਼ੇਸ ਬੈਂਚ ਲਗਾ ਕੇ ਤਰਾਂ ਤਰਾਂ ਦੀਆਂ ਰੱਖੜੀਆਂ ਸਜਾਈਆਂ ਹੋਈਆਂ ਹਨ। ਜਿਹਨਾਂ ਉਪਰ ਰੱਖੜੀਆਂ ਲੈਣ ਵਾਲੇ ਲੋਕਾਂ ਦੀ ਕਾਫੀ ਭੀੜ ਦਿਖਾਈ ਦੇ ਰਹੀ ਹੈ।
ਅਸਲ ਵਿਚ ਭੈਣ ਭਰਾ ਦੇ ਪਿਆਰ ਦੇ ਪ੍ਰਤੀਕ ਤਿਉਹਾਰ ਰੱਖੜੀ ਨੂੰ ਮੁਹਾਲੀ ਅਤੇ ਇਸਦੇ ਨੇੜਲੇ ਇਲਾਕਿਆਂ ਵਿਚ ਪੂਰੇ ਦੇਸ਼ ਵਾਂਗ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਰੱਖੜੀ ਦਾ ਤਿਉਹਾਰ 7 ਅਗਸਤ ਨੁੰ ਮਨਾਇਆ ਜਾ ਰਿਹਾ ਹੈ, ਰੱਖੜੀ ਤੋੱ ਕੁਝ ਦਿਨ ਪਹਿਲਾਂ ਹੀ ਬਾਜਾਰਾਂ ਵਿਚ ਰੱਖੜੀ ਦੇ ਤਿਉਹਾਰ ਸਬੰਧੀ ਪੁਰੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਵੱਖ ਵੱਖ ਉਮਰ ਵਰਗ ਨਾਲ ਸਬੰਧਿਤ ਭੈਣਾਂ ਆਪਣੇ ਭਰਾਵਾਂ ਲਈ ਬੜੇ ਚਾਵਾਂ ਨਾਲ ਰੱਖੜੀਆਂ ਖਰੀਦ ਰਹੀਆਂ ਹਨ। ਜਿਹਨਾਂ ਭੈਣਾਂ ਦੇ ਵੀਰ ਵਿਦੇਸ਼ ਵਿਚ ਰਹਿੰਦੇ ਹਨ, ਉਹਨਾਂ ਨੇ ਰੱਖੜੀਆਂ ਖਰੀਦ ਕੇ ਆਪਣੇ ਭਰਾਵਾਂ ਨੂੰ ਭੇਜਣ ਲਈ ਪਾਰਸਲ ਕਰਵਾ ਦਿਤੇ ਹਨ। ਇਸ ਤੋਂ ਇਲਾਵਾ ਮਠਿਆਈਆਂ ਦੀਆਂ ਦੁਕਾਨਾਂ ਉਪਰ ਵੀ ਰੱਖੜੀ ਸਬੰਧੀ ਵਿਸ਼ੇਸ ਮਠਿਆਈਆਂ ਬਣਾਈਆਂ ਜਾ ਰਹੀਆਂ ਹਨ। ਮੁਹਾਲੀ ਦੇ ਫੇਜ਼-3ਬੀ2, ਫੇਜ਼-3ਬੀ1, ਫੇਜ਼-7, ਫੇਜ਼-9, ਫੇਜ਼-10, ਫੇਜ਼-11 ਅਤੇ ਹੋਰਨਾਂ ਇਲਾਕਿਆਂ ਵਿਚ ਥਾਂ ਥਾਂ ਰੱਖੜੀਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ, ਜਿਨ੍ਹਾਂ ਉਪਰ ਤਰਾਂ ਤਰਾਂ ਦੀਆਂ ਰੱਖੜੀਆਂ ਵਿਕ ਰਹੀਆਂ ਹਨ। ਇਸ ਵਾਰੀ ਨੌਜਵਾਨਾਂ ਵਿੱਚ ਚੀਨ ਦੀਆਂ ਬਣੀਆਂ ਰਖੜੀਆਂ ਲੈਣ ਦਾ ਰੁਝਾਨ ਘੱਟ ਹੀ ਵੇਖਣ ਵਿਚ ਆ ਰਿਹਾ ਹੈ ਪਰ ਮੋਤੀਆਂ ਵਾਲੀਆਂ ਰੱਖੜੀਆਂ ਖੂਬ ਵਿਕ ਰਹੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…