ਦੁੱਧ ਦੇ 70 ਸੈਪਲਾਂ ਦੀ ਜਾਂਚ ਦੌਰਾਨ 24 ਸੈਂਪਲਾਂ ਵਿੱਚ ਪਾਣੀ ਮਿਲਾਵਟ

ਨਬਜ਼-ਏ-ਪੰਜਾਬ ਬਿਊਰੋ, ਖਰੜ, 7 ਅਪਰੈਲ:
ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਚਲਾਈ ਜਾ ਰਹੀ ਵਾਰਡ ਨੰਬਰ: 7 ਮਾਤਾ ਗੁਜ਼ਰੀ ਇਨਕਲੇਵ ਖਰੜ ਵਿਖੇ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਮਾਜ ਸੇਵੀ ਆਗੂ ਸਰਵਣ ਸਿੰਘ ਨੇ ਕੀਤਾ। ਮੋਬਾਇਲ ਲੈਬਰਾਟਰੀ ਦੇ ਦਰਸ਼ਨ ਸਿੰਘ ਡੈਅਰੀ ਟੈਕਨੋਲੋਜਿਸਟ ਨੇ ਦੀ ਰਹਿਨੁਮਾਈ ਵਿਚ ਲਗਾਏ ਇਸ ਕੈਂਪ ਵਿਚ 70 ਖਪਤਕਾਰਾਂ ਵਲੋ ਦੁੱਧ ਦੇ ਸੈਂਪਲ ਲਿਆਂਦੇ ਗਏ ਜਿਨ੍ਹਾਂ ਵਿਚੋਂ 46 ਨਮੂਨੇ ਮਿਆਰਾਂ ਅਨੁਸਾਰ ਪਾਏ ਗਏ ਅਤੇ ਬਾਕੀ 24 ਨਮੂਨਿਆਂ ਵਿਚ ਪਾਣੀ ਦੀ ਮਿਲਾਵਟ ਪਾਈ ਗਈ ਜਿਸਦੀ ਮਿਕਦਾਰ 12 ਤੋਂ 29 ਪ੍ਰਤੀਸ਼ਤ ਤੱਕ ਸੀ। ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਵੀ ਸੈਂਪਲਾਂ ਵਿਚ ਹਾਨੀਕਾਰਕ ਕੈਮੀਕਲ/ਬਾਹਰੀ ਪਦਾਰਥ ਨਹੀ ਪਾਏ ਗਏ। ਦੁੱਧ ਦੇ ਖਪਤਕਾਰਾਂ ਨੂੰ ਟੈਸਟ ਕਰਕੇ ਲਿਖਤੀ ਰੂਪ ਵਿਚ ਨਤੀਜ਼ੇ ਮੁਫਤ ਦਿੱਤੇ ਗਏ। ਇਸ ਮੌਕੇ ਗੁਰਬਖ਼ਸ ਸਿੰਘ, ਗੁਰਮੇਲ ਸਿੰਘ, ਰਘੂਨਾਥ, ਵਜ਼ੀਰ ਚੰਦ, ਸੁਖਵਿੰਦਰ ਸਿੰਘ, ਕਮਲਜੀਤ ਸਿੰਘ, ਹਰਦੇਵ ਸਿੰਘ, ਕਸਮੀਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਸਮੇਤ ਹੋਰ ਕਲੋਨੀ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…