Nabaz-e-punjab.com

ਪ੍ਰੈੱਸ ਕਲੱਬ ਐੱਸਏਐੱਸ ਨਗਰ ਦੀ ਚੋਣ: ਸੁਖਦੀਪ ਸੋਹੀ ਚੇਅਰਮੈਨ ਤੇ ਹਿਲੇਰੀ ਵਿਕਟਰ ਮੁੜ ਪ੍ਰਧਾਨ ਬਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਮੁਹਾਲੀ ਦੇ ਪੱਤਰਕਾਰਾਂ ਦੀ ਇੱਕ ਹੋਰ ਸੰਸਥਾ ਪ੍ਰੈੱਸ ਕਲੱਬ ਐਸਏਐਸ ਨਗਰ ਦੀ ਅਹਿਮ ਮੀਟਿੰਗ ਕਲੱਬ ਪ੍ਰਧਾਨ ਹਿਲੇਰੀ ਵਿਕਟਰ ਦੀ ਪ੍ਰਧਾਨਗੀ ਹੇਠ ਸਥਾਨਕ ਉਦਯੋਗਿਕ ਖੇਤਰ ਫੇਜ਼-7 ਸਥਿਤ ਮੁਹਾਲੀ ਇੰਡਸਟਰੀ ਐਸੋਸੀਏਸ਼ਨ (ਐਮਆਈਏ ਭਵਨ) ਵਿਖੇ ਹੋਈ। ਜਿਸ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਲੱਬ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਸੁਖਦੀਪ ਸਿੰਘ ਸੋਈ ਨੂੰ ਚੇਅਰਮੈਨ ਅਤੇ ਪੀਟੀਸੀ ਚੈਨਲ ਦੇ ਦਲਜੀਤ ਸਿੰਘ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ ਜਦਕਿ ਹਿਲੇਰੀ ਵਿਕਟਰ ਨੂੰ ਤੀਸਰੀ ਵਾਰ ਪ੍ਰਧਾਨ, ਭਾਸਕਰ ਅਖ਼ਬਾਰ ਦੇ ਜ਼ਿਲ੍ਹਾ ਪੱਤਰਕਾਰ ਮਨੋਜ ਜੋਸ਼ੀ ਨੂੰ ਜਨਰਲ ਸਕੱਤਰ, ਜੱਗਬਾਣੀ ਦੇ ਪੱਤਰਕਾਰ ਪਰਦੀਪ ਸਿੰਘ ਹੈਪੀ ਨੂੰ ਸੀਨੀਅਰ ਮੀਤ ਪ੍ਰਧਾਨ, ਭਾਸਕਰ ਤੋਂ ਲਖਵੰਤ ਸਿੰਘ ਮੀਤ ਪ੍ਰਧਾਨ, ਹਰਪਾਲ ਕੌਰ ਗਿੱਲ, ਆਜ ਸਮਾਜ ਅਤੇ ਇੰਡੀਆ ਨਿਊਜ਼ ਤੋਂ ਵਰਿੰਦਰਜੀਤ ਸਿੰਘ ਆਰਗੇਨਾਈਜਿੰਗ ਸਕੱਤਰ, ਪੰਜਾਬ ਕੇਸਰੀ ਤੋਂ ਮੋਹਿਤ ਅਹੂਜਾ ਨੂੰ ਜਗਮੋਹਨ ਸਿੰਘ ਸੰਧੂ ਨੂੰ ਜਥੇਬੰਦਕ ਸਕੱਤਰ, ਲਿਵਿੰਗ ਇੰਡਸਟਰੀ ਤੋਂ ਸਤਿੰਦਰ ਸੱਤੀ ਨੂੰ ਪ੍ਰੈੱਸ ਸਕੱਤਰ। ਜਦਕਿ ਕਲੱਬ ਦਫ਼ਤਰ ਸਕੱਤਰ ਦੀ ਮਹੱਤਵਪੂਰਨ ਜ਼ਿੰਮੇਵਾਰੀ ਗਾਉਂਦਾ ਪੰਜਾਬ ਰੇਡੀਓ ਤੋਂ ਕੁਲਵੰਤ ਗਿੱਲ ਨੂੰ ਸੌਂਪੀ ਗਈ ਹੈ। ਵਿਸ਼ਾਲ ਸੰਕਰ ਨੂੰ ਕੈਸ਼ੀਅਰ ਬਣਾਇਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਨਵੇਂ ਚੁਣੇ ਗਏ ਜਨਰਲ ਸਕੱਤਰ ਮਨੋਜ ਜੋਸ਼ੀ ਨੇ ਦੱਸਿਆ ਕਿ ਕਲੱਬ ਦੀਆਂ ਸਮੁੱਚੀ ਸਮੁੱਚੀਆਂ ਗਤੀਵਿਧੀਆਂ ਨੂੰ ਸਹੀ ਮਾਅਨਿਆਂ ਵਿੱਚ ਚਲਾਉਣ ਦੇ ਲਈ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ। ਜਿਸ ਵਿੱਚ ਪੰਜਾਬ ਕੇਸਰੀ ਦੇ ਸੀਨੀਅਰ ਪੱਤਰਕਾਰ ਨਰਬਦਾ ਸ਼ੰਕਰ, ਖ਼ਬਰਾਂ ਵਾਲੇ ਡਾਟ ਕਾਮ ਦੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੱਟਪੁਰੀ, ਲਿਵਿੰਗ ਇੰਡੀਆ ਦੇ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਸੱਭਰਵਾਲ ਅਤੇ ਆਜ਼ਾਦ ਸੋਚ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਗੁਰਵਿੰਦਰ ਸਿੰਘ ਬੋਨੀ ਨੂੰ ਇਸ ਬੋਰਡ ਵਿੱਚ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਗਰਜਦੀ ਸਵੇਰ ਅਖ਼ਬਾਰ ਦੇ ਪੰਜਾਬ ਅਤੇ ਹਰਿਆਣਾ ਬਿਊਰੋ ਚੀਫ਼ ਅਰਵਿਨ ਕੌਰ ਸੰਧੂ ਨੂੰ ਵੀ ਸਲਾਹਕਾਰ ਬੋਰਡ ਵਿੱਚ ਸ਼ਾਮਲ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…