ਭਗਵਾਨ ਤੇ ਭਗਤ ਵਿੱਚ ਨਾ ਆਵੇ ਪੁਜਾਰੀ: ਹਾਈ ਕੋਰਟ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 11 ਫਰਵਰੀ:
ਕਾਲਕਾਜੀ ਮੰਦਰ ਵਿੱਚ ਆਉਣ ਵਾਲੀ ਭੀੜ ਦਾ ਪ੍ਰਬੰਧ ਕਰਨ ਨੂੰ ਲੈ ਕੇ ਸੁਣਵਾਈ ਕਰ ਰਹੀ ਦਿੱਲੀ ਹਾਈ ਕਰੋਟ ਦਾ ਕਹਿਣਾ ਹੈ ਕਿ ਪੁਜਾਰੀ ਭਗਵਾਨ ਅਤੇ ਭਗਤਾਂ ਵਿੱਚ ਕਮਿਊਨਿਕੇਸ਼ਨ ਵਿੱਚ ਬੰਨ੍ਹਿਆ ਨਹੀਂ ਬੱਝ ਸਕਦੇ। ਜਸਟਿਸ ਜੇ.ਆਰ. ਮਿੱਧਾ ਦੀ ਅਦਾਲਤ ਨੇ ਕਿਹਾ ਕਿ ਮੰਦਰ ਵਿੱਚ ਹੋਣ ਵਾਲੇ ਕੰਮ-ਕਾਜ ਨੂੰ ਸੁਧਾਰਨਾ ਹੋਵੇਗਾ। ਚਿੰਤਾ ਹੋ ਰਹੀ ਹੈ ਕਿ ਇਸ ਤਰ੍ਹਾਂ ਕਿਵੇਂ ਮੰਦਰ ਨੂੰ ਚਲਾਇਆ ਜਾ ਰਿਹਾ ਹੈ। ਮਿੱਧਾ ਨੇ ਕਿਹਾ ਕਿ, ‘ਇਕ ਸੈਂਕੇਡ ਦੇ ਅੰਦਰ ਇਕ ਵਿਅਕਤੀ ਨੂੰ ਸਭ ਕੁਝ ਕਰਨਾ ਹੁੰਦਾ ਹੈ। ਅਸੀਂ ਵੀ ਮੰਦਰ ਜਾਂਦੇ ਹਾਂ, ਇਸ ਕੁਝ ਸੈਂਕੇਡ ਵਿੱਚ ਇੱਥੇ ਕੋਈ ਰੋਕ-ਟੋਕ ਨਹੀਂ ਹੁੰਦੀ।
ਕੋਰਟ ਨੇ ਕਿਹਾ ਕਿ ਸਿਰਫ ਪੁਜਾਰੀ ਹੀ ਰੁਕਾਵਟ ਨਹੀਂ ਪਾਉਂਦੇ ਹਨ। ਉਨ੍ਹਾਂ ਨੂੰ ਘੱਟ ਤੋਂ ਘੱਟ ਭਗਤਾਂ ਨੂੰ ਮੱਥਾ ਟੇਕਣ ਲਈ ਇਕ-ਦੋ ਸੈਂਕਡ ਤਾਂ ਦੇਣੇ ਚਾਹੀਦੇ, ਜਿਸ ਨਾਲ ਵਿਅਕਤੀ ਆਰਾਮ ਨਾਲ ਬੇਨਤੀ ਕਰ ਸਕੇ। ਅਦਾਲਤ ਨੇ ਇਹ ਟਿੱਪਣੀ ਪੁਜਾਰੀ ਦੇ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ। ਪੁਜਾਰੀ ਨੇ ਪਟੀਸ਼ਨ ਵਿੱਚ ਆਪਣੀ ਦੋ ਭੈਣਾਂ ਨੂੰ ਮੰਦਰ ਵਿੱਚ ਪੂਜਾ ਅਤੇ ਸੇਵਾ ਨਾ ਕਰਨ ਲਈ ਆਰਡਰ ਪਾਸ ਕਰਨ ਦੀ ਮੰਗ ਕੀਤੀ ਸੀ।