nabaz-e-punjab.com

ਐਸਐਮਓ ਡਾ. ਮੁਲਤਾਨੀ ਨੇ ਪ੍ਰਾਇਮਰੀ ਹੈਲਥ ਸੈਂਟਰੀ ਬੂਥਗੜ੍ਹ ਦੀ ਕੀਤੀ ਕਾਇਆ ਕਲਪ

ਇਲਾਕਾ ਵਾਸੀਆਂ ਨੇ ਡਾ. ਮੁਲਤਾਨੀ ਨੂੰ ਸਟੇਟ ਐਵਾਰਡ ਦੇਣ ਦੀ ਕੀਤੀ ਜ਼ੋਰਦਾਰ ਮੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਜੁਲਾਈ:
ਬਲਾਕ ਮਾਜਰੀ ਦੇ ਪਿੰਡ ਬੂਥਗੜ੍ਹ ਵਿਖੇ ਸਥਿਤ ਪ੍ਰਾਈਮਰੀ ਹੈਲਥ ਸੈਂਟਰ ਜੋ ਕਿ ਬਲਾਕ ਮਾਜਰੀ ਅਧੀਨ ਪੈਂਦੇ ਪਿੰਡਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਬਣਾਈ ਗਈ ਹੈ ਪਿਛਲੇ ਲੰਮੇ ਸਮੇਂ ਤੋਂ ਇਸਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰਾਇਮਰੀ ਹੈਲਥ ਸੈਂਟਰ ਵਿਖੇ 1 ਜੂਨ ਨੂੰ ਡਾ. ਦਲੇਰ ਸਿੰਘ ਮੁਲਤਾਨੀ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਜੁਆਇਨ ਕੀਤਾ ਅਤੇ ਪਹਿਲੇ ਹੀ ਦਿਨ ਤੋਂ ਸਟਾਫ ਨੂੰ ਉਤਸਾਹਿਤ ਕਰਦੇ ਹੋਏ ਪੀ.ਐਚ.ਸੀ. ਦੀ ਮਾੜੀ ਹਾਲਤ ਨੂੰ ਸੁਧਾਰਨ ਵਿੱਚ ਲੱਗ ਗਏ ਅਤੇ ਅੱਜ ਲਗਭਗ ਡੇਢ ਮਹੀਨੇ ਦੀ ਮਿਹਨਤ ਮਗਰੋਂ ਬੂਥਗੜ੍ਹ ਪੀ.ਐਚ.ਸੀ.ਜਿੱਥੇ ਸੋਹਣੇ ਪੇਂਟ, ਸਾਫ ਸੁਥਰੇ ਲਾਨ, ਸੈਂਕੜਿਆਂ ਦੀ ਗਿਣਤੀ ਵਿੱਚ ਦਰੱਖਤ, ਹਰਬਲ ਗਾਰਡਨ, ਲੋਕਾਂ ਦੀ ਜਾਗਰੂਕਤਾ ਲਈ ਡਿਸਪਲੇਅ ਬੋਰਡ, ਸਾਫ ਸੁਥਰੀ ਗੱਡੀਆਂ ਦੀ ਪਾਰਕਿੰਗ ਰਾਹੀਂ ਜਿੱਥੇ ਇੱਕ ਵਧੀਆ ਹਸਪਤਾਲ ਦੀ ਦਿੱਖ ਦੇ ਰਹੀ ਹੈ ਉੱਥੇ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਦਾ ਵੀ ਗਿਣਤੀ ਵਿੱਚ ਵਾਧਾ ਹੋ ਗਿਆ ਹੈ।
ਰਿਕਾਰਡ ਵਿੱਚ ਦੇਖਣ ਤੋਂ ਪਤਾ ਲਗਦਾ ਹੈ ਕਿ ਭਾਰਤ ਸਰਕਾਰ/ਪੰਜਾਬ ਸਰਕਾਰ ਵੱਲੋਂ ਗਰਭਵਤੀ ਅੌਰਤਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇ ਪ੍ਰੋਗਰਾਮਾਂ ਅਧੀਨ ਬੂਥਗੜ੍ਹ ਵਿੱਚ ਬਹੁਤ ਵਾਧਾ ਹੋਇਆ ਹੈ। ਜੂਨ ਦੇ ਮਹੀਨੇ ਵਿੱਚ ਪਿਛਲੇ ਸਾਲ ਨਾਲੋਂ 75 ਪ੍ਰਤੀਸ਼ਤ ਅਤੇ ਜੁਲਾਈ ਵਿੱਚ 117 ਪ੍ਰਤੀਸ਼ਤ ਜਿਆਦਾ ਡਲਿਵਰੀਆਂ ਹੋ ਚੁੱਕੀਆਂ ਹਨ। ਲੇਬਰ ਰੂਮ ਦੀ ਦਿੱਖ, ਸਾਫ਼ ਸਫਾਈ, ਸੇਵਾਂਵਾ ਗਰਭਵਤੀ ਮਾਂਵਾ ਲਈ ਖਿੱਚ ਪੈਦਾ ਕਰ ਰਹੀਆਂ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਬੂਥਗੜ੍ਹ ਪੀ.ਐਚ.ਸੀ.ਇੱਕ ਮਿੰਨੀ ਪੀ.ਜੀ.ਆਈ ਦੇ ਤੌਰ ਤੇ ਜਾਣਿਆ ਜਾਣ ਲੱਗੇਗਾ। ਜਿੱਥੇ ਐਸ.ਐਮ.ਓ ਅਤੇ ਸਟਾਫ ਵੱਲੋਂ ਮਰੀਜਾਂ ਦੀ ਚੰਗੀ ਦੇਖ ਭਾਲ, ਹਸਪਤਾਲ ਦੀ ਸਾਫ ਸਫਾਈ ਵੱਲ ਧਿਆਨ ਦਿੱਤਾ ਜਾ ਰਿਹਾ ਹੈ, ਉੱਥੇ ਲੋਕਾਂ ਨੂੰ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਪਿੰਡ ਪਿੰਡ ਜਾ ਕੇ ਮਲੇਰੀਆ, ਡੇਂਗੂ, ਡਾਈਰੀਆ, ਭਰੂਣ ਹੱਤਿਆ, ਤੰਬਾਕੂ ਰੋਕਥਾਮ, ਨਸ਼ਾ ਮੁਕਤੀ ਤੋਂ ਇਲਾਵਾ ਮੈਡੀਕਲ ਚੈੱਕਅਪ ਕੈਂਪ ਵੀ ਲਗਾਏ ਜਾ ਰਹੇ ਹਨ। ਜਿਨ੍ਹਾਂ ਬਾਰੇ ਆਮ ਲੋਕਾਂ ਵੱਲੋਂ ਐਸ.ਐਮ.ਓ ਡਾ.ਦਲੇਰ ਸਿੰਘ ਮੁਲਤਾਨੀ ਅਤੇ ਟੀਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਡਾ. ਮੁਲਤਾਨੀ ਨੇ ਦੱਸਿਆ ਕਿ ਬੂਥਗੜ੍ਹ ਪੀ.ਐਚ.ਸੀ.ਵੱਲੋਂ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਸੇਵਾਵਾਂ ਦਿੱਤੀਆ ਜਾਣਗੀਆਂ ਅਤੇ ਨਾਲ ਹੀ ਉਨ੍ਹਾਂ ਨੇ ਤਾੜਨਾ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਨਸ਼ਾ ਜਾਂ ਕਿਸੇ ਹੋਰ ਤਰੀਕੇ ਨਾਲ ਲੋਕਾਂ ਦੀ ਸਿਹਤ ਖਰਾਬ ਕਰਨਗੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਵੀ ਕਿਹਾ ਕਿ ਜੋ ਆਰ.ਐਮ.ਪੀ ਰਜਿਸਟਰਡ ਨਹੀਂ ਹਨ ਜਾਂ ਫੈਕਟਰੀਆਂ, ਭੱਠੇ, ਕਰੈਸ਼ਰ, ਪੋਲਟਰੀਫਾਰਮ, ਢਾਬੇ/ਹੋਟਲਾਂ ਦੇ ਵਰਕਰ ਆਦਿ ਜੋ ਬਿਮਾਰੀਆਂ ਫੈਲਾ ਸਕਦੇ ਹਨ ਉਨ੍ਹਾਂ ਦਾ ਮੈਡੀਕਲ ਚੈੱਕਅਪ ਨਾ ਹੋਣ ਦੀ ਸੂਰਤ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਯਾਦ ਰਹੇ ਕਿ ਪਿਛਲੇ ਦਿਨੀਂ ਵਜੀਦਪੁਰ ਸਬ-ਸੈਂਟਰ ਜਿੱਥੇ 3 ਸਾਲ ਤੋਂ ਬਿਜਲੀ ਨਹੀਂ ਆ ਰਹੀ ਸੀ, ਡਾ. ਮੁਲਤਾਨੀ ਨੇ ਨਿੱਜੀ ਦਿਲਚਸਪੀ ਲੈ ਕੇ ਨਾ ਕੇਵਲ ਬਿਜਲੀ ਚਾਲੂ ਕਰਵਾਈ ਉੱਥੇ ਪੱਖੇ ਆਦਿ ਸਹੂਲਤਾਂ ਦਾ ਵੀ ਪ੍ਰਬੰਧ ਕਰਵਾਇਆ। ਇਲਾਕੇ ਦੇ ਬਹੁਤ ਸਾਰੇ ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸੀਨੀਅਰ ਮੈਡੀਕਲ ਅਫਸਰ ਡਾ.ਦਲੇਰ ਸਿੰਘ ਮੁਲਤਾਨੀ ਨੂੰ ਥੋੜੇ ਹੀ ਸਮੇਂ ਵਿੱਚ ਬਹੁਤ ਸਾਰੀਆਂ ਸਿਹਤ ਸਹੂਲਤਾਂ ਦੇਣ ਬਦਲੇ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇ। ਵਰਨਣਯੋਗ ਹੈ ਕਿ ਡਾ. ਮੁਲਤਾਨੀ ਨੂੰ ਪਹਿਲਾਂ ਵੀ 6 ਵਾਰ 15 ਅਗਸਤ ਅਤੇ 26 ਜਨਵਰੀ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹ ਯਾਦ ਕਰਵਾਉਣਾ ਜਰੂਰੀ ਹੈ ਕਿ ਡਾ. ਦਲੇਰ ਸਿੰਘ ਮੁਲਤਾਨੀ ਨੇ ਨਾ ਸਿਰਫ ਚੰਗੀਆਂ ਸਿਹਤ ਸੁਵਿਧਾਵਾਂ ਲਈ ਮਸ਼ਹੂਰ ਹਨ, ਸਗੋਂ ਕਿ ਗਰੀਬ ਬੱਚਿਆਂ ਦੀ ਪੜਾਈ, ਸਵੱਛ ਭਾਰਤ, ਭਰੂਣ ਹੱਤਿਆ, ਵਹਿਮਾਂ ਭਰਮਾਂ ਦੇ ਵਿਰੁੱਧ ਜਾਗਰੂਕਤਾ ਕਰਨ ਦੇ ਨਾਲ ਨਾਲ ਆਰ.ਟੀ.ਆਈ ਅਤੇ ਉੱਘੇ ਸਮਾਜ ਸੇਵੀ ਵੀ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…