nabaz-e-punjab.com

ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵੱਲੋਂ 11942 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ: ਡਾ. ਮੁਲਤਾਨੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 3 ਜੁਲਾਈ
ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵੱਲੋਂ ਤਿੰਨ ਰੋਜ਼ ਪਲਸ ਪੋਲੀਓ ਅਭਿਆਨ ਤਹਿਤ 109 ਟੀਮਾਂ ਵੱਲੋਂ 19407 ਘਰਾਂ ਵਿਚ 11942 ਬੱਚਿਆਂ ਨੂੰ ਪੋਲੀਓ ਦਵਾਈ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ ਇਹ ਜਾਣਕਾਰੀ ਡਾ. ਦਲੇਰ ਸਿੰਘ ਮੁਲਤਾਨੀ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਬੂਥਗੜ੍ਹ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ। ਡਾ. ਮੁਲਤਾਨੀ ਨੇ ਕਿਹਾ ਕਿ ਭਾਰਤ ਵਿਚ ਭਾਵੇਂ ਪੋਲੀਓ ਖਤਮ ਹੋ ਚੁੱਕਾ ਹੈ, ਪਰੰਤੂ ਇਹ ਬਿਮਾਰੀ ਕਿਸੇ ਵੀ ਤਰ੍ਹਾਂ ਭਾਰਤ ਵਿਚ ਦੋਬਾਰਾ ਨਾ ਆ ਸਕੇ ਇਸ ਦੇ ਬਚਾਅ ਲਈ ਵੱਖ ਵੱਖ ਸਮੇਂ ਤੇ ਪਲਸ ਪੋਲੀਓ ਦੇ ਰਾਊਂਡ ਚਲਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਦਵਾਈ ਦੀਆਂ ਬੰਦਾ ਪਿਲਾਈਆਂ ਜਾਣ।
ਇਸ ਦੌਰਾਨ ਨੋਡਲ ਅਫਸਰ ਸਿਮਰਨਜੀਤ ਢਿੱਲੋਂ ਨੇ ਦੱਸਿਆ ਕਿ ਰਿਸਕ ਵਾਲੇ ਇਲਾਕੇ ਜਿਸ ਵਿਚ ਭੱਠੇ, ਝੁੱਗੀਆ ਆਦਿ ਦੀ 16 ਸੁਪਰਵਾਈਜ਼ਰਾਂ ਵੱਲੋਂ 109 ਟੀਮਾਂ ਬਣਾਕੇ ਜਾਂਚ ਕੀਤੀ ਗਈ ਤਾਂ ਜੋ ਕਿਸੇ ਵੀ ਇਲਾਕੇ ਵਿਚ ਪੋਲੀਓ ਦੀਆਂ ਬੂੰਦਾ ਪਿਲਾਉਣ ਤੋਂ ਕੋਈ ਬੱਚਾ ਵਾਂਝਾ ਨਾ ਰਹੇ। ਇਸ ਦੌਰਾਨ ਡਾ. ਵਿਕਰਮ ਕੁਮਾਰ ਨੇ ਪੀ.ਐਚ.ਸੀ ਦੇ ਪਿੰਡਾਂ ਅੰਦਰ ਪੋਲੀਓ ਬੂੰਦਾ ਪਿਲਾਉਣ ਵਾਲੀਆਂ ਟੀਮਾਂ ਦੀ ਜਾਂਚ ਕੀਤੀ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …