
ਪ੍ਰਾਇਮਰੀ ਅਧਿਆਪਕਾਂ ਦਾ ਵਫ਼ਦ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ: ਅਮਨਦੀਪ ਸ਼ਰਮਾ
ਡਿਪਟੀ ਕਮਿਸ਼ਨ ਮਾਨਸਾ ਰਾਹੀਂ ਵੀ ਅਧਿਆਪਕਾਂ ਦੀਆਂ ਤਨਖ਼ਾਹਾਂ ਦੇ ਬਜਟ ਸਬੰਧੀ ਭੇਜਿਆ ਮੰਗ ਪੱਤਰ
ਜਨਵਰੀ ਤੱਕ ਦੇ ਮਿਡ-ਡੇਅ-ਮੀਲ ਦੇ ਪੈਸੇ ਸਕੂਲਾਂ ਦੇ ਖਾਤਿਆ ਵਿੱਚ ਪਾਏ: ਕਰਨ ਮਾਨਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਆ ਰਹੀ ਮਿੱਡ ਡੇਅ ਮੀਲ ਸਕੀਮ ਦੀ ਸਮੱਸਿਆ ਅਤੇ ਤਨਖ਼ਾਹਾਂ ਸਬੰਧੀ ਅੱਜ ਪ੍ਰਾਇਮਰੀ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਵਫ਼ਦ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਬ ਸਿੰਘ ਨੂੰ ਮਿਲਿਆ ਅਤੇ ਜਥੇਬੰਦੀ ਵੱਲੋਂ ਮਿਡ ਡੇਅ ਮੀਲ ਸਕੀਮ ਦੇ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚ ਸ਼ਿਫਟ ਕਰਨ, ਕਣਕ ਅਤੇ ਚੌਲਾਂ ਦੀ ਸਪਲਾਈ ਕਰਨ ਸਬੰਧੀ, ਅਧਿਆਪਕਾਂ ਦੀਆਂ ਤਨਖ਼ਾਹਾਂ ਦੇ ਬਜਟ ਸਬੰਧੀ, ਮੈਡੀਕਲ ਬਜਟ ਸਬੰਧੀ, ਚੋਣ ਡਿਊਟੀ ਦੌਰਾਨ ਅਧਿਆਪਕਾਂ ਦੇ ਮਿਹਨਤਾਨੇ ਸਬੰਧੀ ਗੱਲਬਾਤ ਕੀਤੀ ਗਈ। ਜਥੇਬੰਦੀ ਵੱਲੋਂ ਤਨਖ਼ਾਹਾਂ ਸਬੰਧੀ ਮੰਗ ਪੱਤਰ ਵਿੱਤ ਵਿਭਾਗ ਪੰਜਾਬ ਅਤੇ ਡੀਪੀਆਈ ਪ੍ਰਾਇਮਰੀ ਨੂੰ ਵੀ ਭੇਜਿਆ ਗਿਆ।
ਅਮਨਦੀਪ ਸ਼ਰਮਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਅਧਿਆਪਕਾਂ ਦੇ ਟੈੱਸਟ ਦੀਆਂ ਫੀਸਾਂ ਵਾਪਸ ਕਰਵਾਉਣ ਸਬੰਧੀ ਵੀ ਇਕ ਮੰਗ ਪੱਤਰ ਭੇਜਿਆ ਗਿਆ। ਵਫ਼ਦ ਨੂੰ ਵਿਸ਼ਵਾਸ ਦਿਵਾਉਂਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਨੇ ਕਿਹਾ ਕਿ ਇਸੇ ਹਫ਼ਤੇ ਹੀ ਸਕੂਲਾਂ ਦੇ ਖਾਤਿਆਂ ਵਿੱਚ ਸ਼ਿਫ਼ਟ ਕੀਤੀ ਜਾਵੇਗੀ ਅਤੇ ਕਿਸੇ ਸਕੂਲ ਨੂੰ ਕਣਕ ਅਤੇ ਚੌਲਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਸੁਰੇਸ਼ ਗੁਪਤਾ, ਗੁਰਜੰਟ ਸਿੰਘ ਬੱਛੂਆਣਾ, ਅਸ਼ੋਕ ਫਫੜੇ ਭਾਈਕੇ, ਸੁਖਜੀਤ ਗੇਲੇ, ਰਾਮਨਾਥ ਧੀਰਾ, ਬਲਬੀਰ ਸਿੰਘ, ਦਲੇਲ ਸਿੰਘ ਵਾਲਾ, ਹਰਜਿੰਦਰ ਸਿੰਘ ਮਾਨਸਾ, ਸੁਖਵਿੰਦਰ ਸਿੰਘ ਅੌਲਖ, ਸੁਖਬੀਰ ਕੌਰ, ਕਰਮਜੀਤ ਕੌਰ, ਗੁਰਵਿੰਦਰ ਸਿੰਘ, ਗੁਰਮੇਲ ਸਿੰਘ, ਸਿਕੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਵਰਿੰਦਰ ਵਿੱਕੀ, ਪ੍ਰਦੀਪ ਕੁਮਾਰ ਆਦਿ ਅਧਿਆਪਕ ਵੀ ਹਾਜ਼ਰ ਸਨ।