ਪ੍ਰਧਾਨ ਮੰਤਰੀ ਉਜਵਲ ਯੋਜਨਾ ਦਿਵਸ ਮੌਕੇ ਲੋੜਵੰਦਾਂ ਨੂੰ ਗੈਸ ਕੁਨੈਕਸ਼ਨ ਵੰਡੇ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 21 ਅਪਰੈਲ:
ਪਿੰਡ ਨਵਾਂਸ਼ਹਿਰ ਬਡਾਲਾ ਵਿਖੇ ਲਾਂਡਰਾਂ ਗੈਸ ਏਜੰਸੀ ਵੱਲੋਂ ਲਾਇਨ ਕਲੱਬ ਮੁਹਾਲੀ ਦੇ ਸਹਿਯੋਗ ਨਾਲ ਉਜਵਲ ਯੋਜਨਾ ਦਿਵਸ ਮਨਾਇਆ ਗਿਆ, ਜਿਸ ਤਹਿਤ 35 ਗ਼ਰੀਬ ਪਰੀਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਵੰਡੇ ਗਏ। ਇਸ ਮੌਕੇ ਮੁੱਖ ਮਹਿਮਾਨ ਸ਼ਮੀ ਮਲਿਕ ਡੀ.ਜੀ.ਐਮ ਇੰਡੀਅਨ ਆਇਲ ਕੰਪਨੀ ਅਤੇ ਵਿਸ਼ੇਸ ਮਹਿਮਾਨ ਲਾਇਨਜ ਕਲੱਬ ਦੇ ਆਨੰਦ ਸਾਹਨੀ ਸਨ। ਇਸ ਮੌਕੇ ਲਾਂਡਰਾਂ ਗੈਸ ਏਜੰਸੀ ਦੇ ਮਾਲਕ ਅਸ਼ੀਸ਼ ਵੈਦ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਵੱਖ ਵੱਖ ਪਿੰਡਾਂ ਵਿੱਚ ਵਲੰਟੀਅਰ ਲਗਾ ਕੇ ਗਰੀਬੀ ਰੇਖਾ ਤੋੱ ਹੇਠਾਂ ਰਹਿ ਰਹੇ ਪਰਿਵਾਰਾਂ ਦੇ ਦਸਤਾਵੇਜ ਇਕੱਠੇ ਕੀਤੇ ਗਏ ਜਿਸ ਦੌਰਾਨ ਪਿੰਡ ਝੰਜੇੜੀ ਦੇ ਵਸਨੀਕ ਤਿਲਕ ਰਾਜ ਪੀਆਰਓ ਲਾਇਨ ਕਲੱਬ ਮੁਹਾਲੀ ਵਲੋੱ ਸਭ ਤੋਂ ਵੱਧ 70 ਕੁਨੈਕਸ਼ਨਾਂ ਦੇ ਫਾਰਮ ਇਕੱਠੇ ਕੀਤੇ ਗਏ। ਇਸ ਮੌਕੇ ਲਾਂਡਰਾਂ ਗੈਸ ਏਜੰਸੀ ਦੇ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਬਾਕੀ ਰਹਿੰਦੇ ਪਰਿਵਾਰਾਂ ਨੂੰ ਵੀ ਜਲਦ ਹੀ ਝੰਜੇੜੀ ਪਿੰਡ ਵਿੱਚ ਕੈਂਪ ਲਗਾ ਕੇ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ।
ਇਸ ਮੌਕੇ ਲਾਇਨ ਕਲੱਬ ਮੁਹਾਲੀ ਦੇ ਜਨਰਲ ਸਕੱਤਰ ਜਤਿੰਦਰ ਸਹਿਦੇਵ ਵੱਲੋਂ ਲੋਕਾਂ ਨੂੰ ਗੈਸ ਕੁਨੈਕਸ਼ਨ ਦੀ ਸੇਫਟੀ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਰਿੰਦਰ ਸਿੰਘ ਰਾਣਾ ਮੀਤ ਪ੍ਰਧਾਨ ਭਾਜਪਾ ਜ਼ਿਲ੍ਹਾ ਮੁਹਾਲੀ, ਖੁਸ਼ਵੰਤ ਰਾਏ ਗੀਗਾ ਪ੍ਰਦੇਸ਼ ਕਾਰਜਕਾਰਨੀ ਮੈਂਬਰ, ਅਮਿਤ ਸ਼ਰਮਾ ਮੰਡਲ ਪ੍ਰਧਾਨ ਖਰੜ, ਜੈਮਲ ਚੋਲਟਾ ਜਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਸ਼ਿਆਮਵੇਦਪੁਰੀ ਸੀਨੀਅਰ ਮੈਂਬਰ, ਜਸਵੀਰ ਸਿੰਘ ਜੋਨੀ ਮੰਡਲ ਪ੍ਰਧਾਨ ਕਿਸਾਨ ਮੋਰਚਾ ਖਰੜ, ਰਾਜਿੰਦਰ ਅਰੋੜਾ ਜਨਰਲ ਸਕੱਤਰ ਮੰਡਲ ਖਰੜ, ਸੁੱਖ ਜਗਰਾਉੱ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…